CBSE Board Exams 2023: 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ, ਹਦਾਇਤਾਂ ਜਾਰੀ
Advertisement
Article Detail0/zeephh/zeephh1511108

CBSE Board Exams 2023: 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ, ਹਦਾਇਤਾਂ ਜਾਰੀ

ਦੱਸਣਯੋਗ ਹੈ ਕਿ CBSE ਬੋਰਡ ਵੱਲੋਂ ਹੁਣ ਤੱਕ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਐਡਮਿਟ ਕਾਰਡ (admit cards) ਜਾਰੀ ਨਹੀਂ ਕੀਤੇ ਗਏ ਹਨ।

CBSE Board Exams 2023: 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਸ਼ੁਰੂ, ਹਦਾਇਤਾਂ ਜਾਰੀ

CBSE Class 10 and 12 Board Practical Exams 2023: CBSE ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੈਕਟੀਕਲ ਪ੍ਰੀਖਿਆਵਾਂ ਅੱਜ, ਭਾਵ 2 ਜਨਵਰੀ, ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਇਹ 14 ਜਨਵਰੀ ਤੱਕ ਚੱਲੇਗੀ। ਇਸ ਦੌਰਾਨ CBSE ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਪ੍ਰੈਕਟੀਕਲ ਪ੍ਰੀਖਿਆ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।  

ਮਿਲੀ ਜਾਣਕਰੀ ਮੁਤਾਬਕ 10ਵੀਂ ਦੀ ਪ੍ਰੀਖਿਆ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਤੇ ਦੁਪਹਿਰ 12.30 ਵਜੇ ਖ਼ਤਮ ਹੋਵੇਗੀ। ਇਸ ਦੌਰਾਨ ਪ੍ਰੀਖਿਆ ਸ਼ੁਰੂ ਹੋਣ ਤੋਂ ਪਹਿਲਾਂ ਪ੍ਰਸ਼ਨ ਪੱਤਰ ਪੜ੍ਹਨ ਲਈ ਵਿਦਿਆਰਥੀਆਂ ਨੂੰ 15 ਮਿੰਟ ਦਿੱਤੇ ਜਾਣਗੇ। (CBSE Class 10 and 12 Board Practical Exams 2023)

CBSE Class 10 and 12 Board Exams 2023:15 ਫਰਵਰੀ ਤੋਂ ਹੋਵੇਗੀ ਪ੍ਰੀਖਿਆ

ਸੀਬੀਐਸਈ ਵੱਲੋਂ ਹਾਲ ਹੀ ਵਿੱਚ 10ਵੀਂ ਅਤੇ 12ਵੀਂ ਜਮਾਤ ਦੀ ਡੇਟਸ਼ੀਟ ਜਾਰੀ ਕੀਤੀ ਗਈ ਸੀ ਅਤੇ ਇਸ ਦੇ ਮੁਤਾਬਕ 10ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਜੋ ਕਿ 21 ਮਾਰਚ, 2023, ਨੂੰ ਖ਼ਤਮ ਹੋਵੇਗੀ। ਇਸੇ ਤਰ੍ਹਾਂ 12ਵੀਂ ਜਮਾਤ ਦੀ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ 5 ਅਪ੍ਰੈਲ 2023 ਤੱਕ ਚੱਲੇਗੀ।

ਦੱਸ ਦਈਏ ਕਿ ਬੋਰਡ ਦੀਆਂ ਪ੍ਰੀਖਿਆਵਾਂ ਸਵੇਰੇ 10.30 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ 1.30 ਵਜੇ ਖ਼ਤਮ ਹੋਵੇਗੀ। 10ਵੀਂ, 12ਵੀਂ ਜਮਾਤ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਸਮਾਂ ਮਿਲੇਗਾ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਇੱਕੋ ਸ਼ਿਫਟ ਵਿੱਚ ਹੀ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਨਵੇਂ ਸਾਲ ਮੌਕੇ ਦਿੱਲੀ 'ਚ ਵਾਪਰਿਆ ਖ਼ੌਫਨਾਕ ਹਾਦਸਾ! ਕਾਰ ਤੇ ਸਕੂਟਰੀ ਦੀ ਹੋਈ ਟੱਕਰ, ਜਾਣੋ ਪੂਰਾ ਮਾਮਲਾ

ਜਲਦ ਜਾਰੀ ਹੋਵੇਗਾ ਐਡਮਿਟ ਕਾਰਡ

ਦੱਸਣਯੋਗ ਹੈ ਕਿ CBSE ਬੋਰਡ ਵੱਲੋਂ ਹੁਣ ਤੱਕ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਐਡਮਿਟ ਕਾਰਡ (admit cards) ਜਾਰੀ ਨਹੀਂ ਕੀਤੇ ਗਏ ਹਨ ਅਤੇ ਉਮੀਦ ਹੈ ਕਿ ਐਡਮਿਟ ਕਾਰਡ ਜਨਵਰੀ ਦੇ ਦੂਜੇ ਜਾਂ ਤੀਜੇ ਹਫਤੇ ਵਿੱਚ ਜਾਰੀ ਕੀਤੇ ਜਾ ਸਕਦੇ ਹਨ। 

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਸੰਘਣੀ ਧੁੰਦ, ਠੰਡ ਨੇ ਠਾਰੇ ਲੋਕ, ਆਰੇਂਜ ਅਲਰਟ ਜਾਰੀ

Trending news