Khanna News: ਚਾਈਨਾ ਡੋਰ ਦੀ ਲਪੇਟ 'ਚ ਆਇਆ ਨਹਿਰੀ ਵਿਭਾਗ ਦਾ ਮੁਲਾਜ਼ਮ
Advertisement
Article Detail0/zeephh/zeephh2539066

Khanna News: ਚਾਈਨਾ ਡੋਰ ਦੀ ਲਪੇਟ 'ਚ ਆਇਆ ਨਹਿਰੀ ਵਿਭਾਗ ਦਾ ਮੁਲਾਜ਼ਮ

  ਖੰਨਾ ਵਿੱਚ ਖੁੱਲ੍ਹੇਆਮ ਚਾਈਨਾ ਡੋਰ ਨਾਲ ਪਤੰਗਬਾਜ਼ੀ ਕੀਤੀ ਜਾ ਰਹੀ ਹੈ। ਇੱਕ ਹਫ਼ਤਾ ਪਹਿਲਾਂ ਬੱਚੇ ਦੀ ਗਰਦਨ ਵੱਢੀ ਗਈ ਸੀ ਤਾਂ ਅੱਜ ਨਹਿਰੀ ਵਿਭਾਗ ਦਾ ਮੁਲਾਜ਼ਮ ਇਸਦਾ ਸ਼ਿਕਾਰ ਹੋਇਆ। ਗਰਦਨ ਉਪਰ ਡੋਰ ਨਾਲ ਡੂੰਘਾ ਕੱਟ ਵੱਜਿਆ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਵਿਚੋਂ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਉਥੇ ਹੀ ਲੋਕਾਂ ਨੇ ਡੋਰ ਉਪਰ ਮੁਕੰਮਲ ਪਾ

Khanna News: ਚਾਈਨਾ ਡੋਰ ਦੀ ਲਪੇਟ 'ਚ ਆਇਆ ਨਹਿਰੀ ਵਿਭਾਗ ਦਾ ਮੁਲਾਜ਼ਮ

Khanna News:  ਖੰਨਾ ਵਿੱਚ ਖੁੱਲ੍ਹੇਆਮ ਚਾਈਨਾ ਡੋਰ ਨਾਲ ਪਤੰਗਬਾਜ਼ੀ ਕੀਤੀ ਜਾ ਰਹੀ ਹੈ। ਇੱਕ ਹਫ਼ਤਾ ਪਹਿਲਾਂ ਬੱਚੇ ਦੀ ਗਰਦਨ ਵੱਢੀ ਗਈ ਸੀ ਤਾਂ ਅੱਜ ਨਹਿਰੀ ਵਿਭਾਗ ਦਾ ਮੁਲਾਜ਼ਮ ਇਸਦਾ ਸ਼ਿਕਾਰ ਹੋਇਆ। ਗਰਦਨ ਉਪਰ ਡੋਰ ਨਾਲ ਡੂੰਘਾ ਕੱਟ ਵੱਜਿਆ। ਜ਼ਖ਼ਮੀ ਵਿਅਕਤੀ ਨੂੰ ਸਿਵਲ ਹਸਪਤਾਲ ਵਿਚੋਂ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ। ਉਥੇ ਹੀ ਲੋਕਾਂ ਨੇ ਡੋਰ ਉਪਰ ਮੁਕੰਮਲ ਪਾਬੰਦੀ ਦੀ ਮੰਗ ਕੀਤੀ। 

ਖੰਨਾ ਦੇ ਸਮਾਧੀ ਰੋਡ ਤੋਂ ਰਤਨਹੇੜੀ ਵੱਲ ਜਾਣ ਵਾਲੇ ਅੰਡਰ ਬ੍ਰਿਜ ਨੇੜੇ ਵਾਪਰੀ, ਜਿੱਥੇ ਨਹਿਰੀ ਵਿਭਾਗ ਦਾ ਇੱਕ ਮੁਲਾਜ਼ਮ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਪਿੰਡ ਸਾਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਵਿਭਾਗ ਦਾ ਮੁਲਾਜ਼ਮ ਜ਼ੋਰਾਵਰ ਸਿੰਘ ਮੋਟਰਸਾਈਕਲ ਉਤੇ ਪਰਤ ਰਿਹਾ ਸੀ ਕਿ ਰਸਤੇ ਵਿਚ ਚਾਈਨਾ ਡੋਰ ਉਸ ਦੇ ਗਲੇ ਵਿੱਚ ਫਸ ਗਈ ਅਤੇ ਉਸ ਦਾ ਗਲਾ ਬੁਰੀ ਤਰ੍ਹਾਂ ਕੱਟਿਆ ਗਿਆ।

ਜ਼ਖ਼ਮੀ ਨੂੰ ਤੁਰੰਤ ਖੰਨਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫਰ ਕਰ ਦਿੱਤਾ ਗਿਆ। ਜਿੱਥੇ ਜ਼ਖ਼ਮੀ ਦਾ ਇਲਾਜ ਇਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪਿੰਡ ਸਾਹਿਬਪੁਰਾ ਦੇ ਸਰਪੰਚ ਹਰਪ੍ਰੀਤ ਸਿੰਘ ਤੇ ਪੰਚ ਸਤਨਾਮ ਸਿੰਘ ਨੇ ਕਿਹਾ ਕਿ ਪੁਲਿਸ ਨੂੰ ਇਸ ਨੂੰ ਰੋਕਣਾ ਚਾਹੀਦਾ ਹੈ।

ਇਹ ਵੀ ਪੜ੍ਹੋ : Farmers Protest Update: ਕਿਸਾਨ ਆਗੂਆਂ ਨੇ 6 ਦਸੰਬਰ ਨੂੰ ਪੈਦਲ ਦਿੱਲੀ ਵੱਲ ਕੂਚ ਕਰਨ ਦਾ ਕੀਤਾ ਐਲਾਨ

ਖੰਨਾ ਸਿਵਲ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਜਦੋਂ ਮਰੀਜ਼ ਉਨ੍ਹਾਂ ਕੋਲ ਆਇਆ ਤਾਂ ਉਸ ਦੀ ਗਰਦਨ ਵਿੱਚ ਡੂੰਘਾ ਕੱਟ ਸੀ। ਚਾਈਨਾ ਡੋਰ ਕਾਰਨ ਉਸ ਦੀ ਗਰਦਨ ਉਤੇ ਡੂੰਘਾ ਕੱਟ ਲੱਗ ਗਿਆ ਸੀ। ਉਸ ਨੇ ਤੁਰੰਤ ਟਾਂਕੇ ਲਾਏ ਪਰ ਖ਼ੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰ ਵੱਲੋਂ ਜ਼ਖ਼ਮਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਮਰੀਜ਼ ਨੂੰ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : Jalandhar News: ਜਲੰਧਰ ਦੇ ਇੱਕ ਹੋਟਲ 'ਚ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ! ਗੱਡੀਆਂ ਦੇ ਸ਼ੀਸ਼ਿਆਂ ਦੀ ਕੀਤੀ ਭੰਨਤੋੜ

Trending news