ਸੀ. ਐਮ. ਭਗਵੰਤ ਮਾਨ ਦੀ ਬ੍ਰਿਟਿਸ਼ ਸਾਂਸਦ ਤਨਮਨਜੀਤ ਢੇਸੀ ਨਾਲ ਮੁਲਾਕਾਤ, ਪੰਜਾਬ ਸਰਕਾਰ ਲਈ ਖੜਾ ਹੋਇਆ ਨਵਾਂ ਵਿਵਾਦ, ਭਾਜਪਾ ਨੇ ਕੀਤੀ ਤਿੱਖੀ ਆਲੋਚਨਾ
Advertisement

ਸੀ. ਐਮ. ਭਗਵੰਤ ਮਾਨ ਦੀ ਬ੍ਰਿਟਿਸ਼ ਸਾਂਸਦ ਤਨਮਨਜੀਤ ਢੇਸੀ ਨਾਲ ਮੁਲਾਕਾਤ, ਪੰਜਾਬ ਸਰਕਾਰ ਲਈ ਖੜਾ ਹੋਇਆ ਨਵਾਂ ਵਿਵਾਦ, ਭਾਜਪਾ ਨੇ ਕੀਤੀ ਤਿੱਖੀ ਆਲੋਚਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਇੱਕ ਨਵੇਂ ਵਿਵਾਦ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਸਾਬਕਾ ਫੌਜ ਮੁਖੀ ਜੇ. ਜੇ. ਸਿੰਘ ਨੇ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ 'ਤੇ ਭਗਵੰਤ ਮਾਨ ਦੀ ਆਲੋਚਨਾ ਕੀਤੀ। 

ਸੀ. ਐਮ. ਭਗਵੰਤ ਮਾਨ ਦੀ ਬ੍ਰਿਟਿਸ਼ ਸਾਂਸਦ ਤਨਮਨਜੀਤ ਢੇਸੀ ਨਾਲ ਮੁਲਾਕਾਤ, ਪੰਜਾਬ ਸਰਕਾਰ ਲਈ ਖੜਾ ਹੋਇਆ ਨਵਾਂ ਵਿਵਾਦ, ਭਾਜਪਾ ਨੇ ਕੀਤੀ ਤਿੱਖੀ ਆਲੋਚਨਾ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਇੱਕ ਨਵੇਂ ਵਿਵਾਦ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਅਤੇ ਸਾਬਕਾ ਫੌਜ ਮੁਖੀ ਜੇ. ਜੇ. ਸਿੰਘ ਨੇ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਮਿਲਣ 'ਤੇ ਭਗਵੰਤ ਮਾਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਬ੍ਰਿਟਿਸ਼ ਸੰਸਦ ਮੈਂਬਰ ਦੇ ਵੱਖਵਾਦੀ ਅਤੇ ਭਾਰਤ ਵਿਰੋਧੀ ਵਿਚਾਰਾਂ ਦਾ ਸਮਰਥਨ ਕਰਦੀ ਹੈ।

 

ਤਨਮਨਜੀਤ ਢੇਸੀ ਨੇ ਟਵੀਟ 'ਤੇ ਮੀਟਿੰਗ ਦੀ ਦਿੱਤੀ ਸੀ ਜਾਣਕਾਰੀ

ਸਾਂਸਦ ਢੇਸੀ ਨੇ ਪਿਛਲੇ ਹਫ਼ਤੇ ਭਗਵੰਤ ਮਾਨ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨਾਲ ਮੁਲਾਕਾਤ ਕੀਤੀ ਸੀ। ਮੀਟਿੰਗ ਤੋਂ ਬਾਅਦ ਢੇਸੀ ਨੇ ਟਵੀਟ ਕੀਤਾ, ''ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਨਿੱਘਾ ਸਵਾਗਤ ਕਰਨ ਲਈ ਧੰਨਵਾਦੀ ਹਾਂ। ਅਸੀਂ ਪੰਜਾਬ ਦੀ ਤਰੱਕੀ ਨੂੰ ਵੇਖਣ ਲਈ ਪ੍ਰਵਾਸੀ ਭਾਰਤੀਆਂ ਦੀਆਂ ਉਮੀਦਾਂ ਅਤੇ ਖਾਹਿਸ਼ਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਭਾਜਪਾ ਆਗੂ ਸਿੰਘ ਨੇ ਕਿਹਾ 'ਆਪ' ਨੂੰ ਦੇਸ਼ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਕਸ਼ਮੀਰ ਅਤੇ ਹੋਰ ਮੁੱਦਿਆਂ 'ਤੇ ਉਸ ਦੇ ਵਿਚਾਰਾਂ ਨਾਲ ਸਹਿਮਤ ਹੈ ਜੋ ਰਾਸ਼ਟਰ ਵਿਰੋਧੀ ਹਨ।

 

ਢੇਸੀ ਨੇ ਭਾਰਤ ਸਰਕਾਰ ਦੀ ਆਲੋਚਨਾ ਕੀਤੀ ਸੀ

 

ਭਾਜਪਾ ਆਗੂ ਨੇ ਕਿਹਾ ਕਿ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਢੇਸੀ ਨਾਲ ਮੀਟਿੰਗ ਵਿੱਚ ਕੀ ਹੋਇਆ ਅਤੇ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਨ੍ਹਾਂ ਨਾਲ ਕਿਹੜੇ ਵਾਅਦੇ ਕੀਤੇ ਹਨ। ਢੇਸੀ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ। ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਤੋਂ ਭਗਵੰਤ ਮਾਨ ਦੀ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਭਗਵੰਤ ਮਾਨ ਦੇ ਜੁਲਾਈ ਤੋਂ ਬਿਜਲੀ ਮੁਫਤ ਕਰਨ ਦੇ ਵਾਅਦੇ 'ਤੇ ਵੀ ਸਵਾਲ ਚੁੱਕੇ ਹਨ।

 

WATCH LIVE TV 

 

Trending news