ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਯੂਕੇ ਦੀ ਹੈ
Advertisement

ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਯੂਕੇ ਦੀ ਹੈ

ਇਸ ਤਸਵੀਰ ਨੂੰ ਦੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੜਕ ਵਿੱਚ ਟੋਏ ਹਨ ਜਾਂ ਟੋਇਆਂ ਵਿੱਚ ਸੜਕ ਹੈ।

ਇਹ ਤਸਵੀਰ ਭਾਰਤ ਦੀ ਨਹੀਂ ਬਲਕਿ ਯੂਕੇ ਦੀ ਹੈ

Britain Essex road potholes: ਭਾਰਤ ਵਿੱਚ ਸੜਕ ਇੱਕ ਅਹਿਮ ਮੁੱਦਾ ਹੈ ਅਤੇ ਸੜਕਾਂ 'ਤੇ ਅਕਸਰ ਖੂਬ ਸਿਆਸਤ ਹੁੰਦੀ ਰਹਿੰਦੀ ਹੈ। ਅਕਸਰ ਲੋਕ ਖੱਡਿਆਂ ਨਾਲ ਭਰੀਆਂ ਸੜਕਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਆਪਣੇ-ਆਪਣੇ ਸੂਬੇ ਦੀਆਂ ਸਰਕਾਰਾਂ ਨੂੰ ਕੋਸਦੇ ਪਾਏ ਜਾਂਦੇ ਹਨ। 

ਅਜਿਹੇ 'ਚ ਕਈ ਲੋਕ ਦੁਨੀਆ ਦੀਆਂ ਸੜਕਾਂ ਦਾ ਹਵਾਲਾ ਦਿੰਦਿਆਂ ਸਰਕਾਰ 'ਤੇ ਸਵਾਲ ਚੁੱਕਦੇ ਹਨ। ਹਾਲਾਂਕਿ ਭਾਰਤ ਦੀਆਂ ਕਈ ਸੜਕਾਂ ਅਜਿਹੀਆਂ ਹੁੰਦੀਆਂ ਹਨ ਜਿੱਥੇ ਖੱਡੇ ਹੁੰਦੇ ਹਨ ਪਰ ਦੁਨੀਆਂ ਦੀਆਂ ਸਾਰੀਆਂ ਸੜਕਾਂ ਭਾਰਤ ਨਾਲੋਂ ਬਹੁਤ ਚੰਗੀਆਂ ਹਨ, ਇਸ ਗੱਲ 'ਚ ਵੀ ਇੰਨੀ ਸੱਚਾਈ ਨਹੀਂ ਹੈ। 

ਫਿਲਹਾਲ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਖੱਡਿਆਂ ਨਾਲ ਭਰੀ ਹੋਈ ਸੜਕ ਦਿਖਾਈ ਦੇ ਰਹੀ ਹੈ। ਆਮਤੌਰ 'ਤੇ ਜੇਕਰ ਲੋਕ ਅਜਿਹੀ ਸੜਕ ਦੇਖਦੇ ਹਨ ਤਾਂ ਉਹ ਸੋਚਦੇ ਹਨ ਕਿ ਇਹ ਭਾਰਤ ਦੀ ਹੀ ਹੋਵੇਗੀ, ਪਰ ਇਹ ਸੜਕ ਯੂਕੇ ਦੀ ਸੜਕ ਹੈ। 

ਇਸ ਤਸਵੀਰ ਨੂੰ ਦੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਸੜਕ ਵਿੱਚ ਟੋਏ ਹਨ ਜਾਂ ਟੋਇਆਂ ਵਿੱਚ ਸੜਕ ਹੈ। ਦੱਸਣਯੋਗ ਹੈ ਕਿ ਇਹ ਸੜਕ ਬ੍ਰਿਟੇਨ ਦੇ ਏਸੇਕਸ ਇਲਾਕੇ (Britain Essex road potholes) ਦੀ ਹੈ। ਲੋਕਾਂ ਨੂੰ ਕਈ ਵਾਰ ਲੱਗਦਾ ਹੈ ਕਿ ਬ੍ਰਿਟੇਨ ਦੀਆਂ ਸੜਕਾਂ ਦੁਨੀਆ ਦੀਆਂ ਸਭ ਤੋਂ ਵਧੀਆ ਸੜਕਾਂ ਹੁੰਦੀਆਂ ਹਨ।

ਪਰ ਯੂਕੇ ਵਿੱਚ ਵੀ ਕੁਝ ਅਜਿਹੀਆਂ ਸੜਕਾਂ ਹੁੰਦੀਆਂ ਹਨ ਜਿੱਥੇ ਬਹੁਤ ਖੱਡੇ ਹੁੰਦੇ ਹਨ ਜਿਸ ਕਰਕੇ ਲੋਕ ਪ੍ਰੇਸ਼ਾਨ ਹਨ। ਬ੍ਰਿਟੇਨ ਦੇ ਏਸੈਕਸ ਇਲਾਕੇ ਦੀ ਇਹ ਸੜਕ ਉਨ੍ਹਾਂ ਖ਼ਰਾਬ ਸੜਕਾਂ ਵਿੱਚੋਂ ਹੀ ਇੱਕ ਹੈ।

ਇਹ ਵੀ ਪੜ੍ਹੋ: Plane crash news today: ਇੱਕ ਦਿਨ 'ਚ ਤਿੰਨ ਹਵਾਈ ਜਹਾਜ਼ ਦੁਰਘਟਨਾਗ੍ਰਸਤ, ਜਾਣੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਏਸੈਕਸ ਨੂੰ ਬ੍ਰਿਟੇਨ ਦਾ ਪੌਸ਼ ਖੇਤਰ ਮੰਨਿਆ ਜਾਂਦਾ ਹੈ ਅਤੇ ਇੱਥੇ ਬਹੁਤ ਸਾਰੇ ਅਮੀਰ ਲੋਕ ਰਹਿੰਦੇ ਹਨ। ਹਾਲਾਂਕਿ ਇੱਥੇ ਕੁਝ ਸਮੇਂ ਤੋਂ ਸੜਕਾਂ ਖਰਾਬ ਹਾਲਤ ਵਿੱਚ ਹਨ। ਇਸ ਦੌਰਾਨ ਲੋਕਾਂ ਵੱਲੋਂ ਇਸ ਸੜਕ ਦੇ ਖਿਲਾਫ ਵਿਰੋਧ ਵੀ ਕੀਤਾ ਜਾ ਰਿਹਾ ਹੈ।  

ਇੱਥੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸੜਕ 'ਤੇ ਹਜ਼ਾਰਾਂ ਦੀ ਗਿਣਤੀ 'ਚ ਖੱਡੇ ਹਨ ਅਤੇ ਇੱਥੋਂ ਗੱਡੀ ਕੱਢਣਾ ਵੀ ਔਖਾ ਹੁੰਦਾ ਹੈ। 

ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੇ ਲੀਡਰ ਹੀ ਨਹੀਂ ਕੁਝ ਕਾਂਗਰਸੀ ਵੀ ਨਵਜੋਤ ਸਿੱਧੂ ਤੋਂ ਡਰਦੇ ਹਨ: ਦੂਲੋਂ

Trending news