Ajnala News: ਨਗਰ ਪੰਚਾਇਤ ਲਈ ਚੋਣ ਪ੍ਰਚਾਰ ਕਰ ਰਹੇ ਭਾਜਪਾ ਵਰਕਰ ਨੇ 'ਆਪ' ਉਤੇ ਲਗਾਏ ਗੰਭੀਰ ਦੋਸ਼
Advertisement
Article Detail0/zeephh/zeephh2562200

Ajnala News: ਨਗਰ ਪੰਚਾਇਤ ਲਈ ਚੋਣ ਪ੍ਰਚਾਰ ਕਰ ਰਹੇ ਭਾਜਪਾ ਵਰਕਰ ਨੇ 'ਆਪ' ਉਤੇ ਲਗਾਏ ਗੰਭੀਰ ਦੋਸ਼

  ਅਜਨਾਲਾ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਭਾਜਪਾ ਵਰਕਰ ਦੀ ਦੁਕਾਨ ਦੇ ਬਾਹਰ ਨਗਰ ਪੰਚਾਇਤ ਚੋਣਾਂ ਲਈ ਪ੍ਰਚਾਰ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਿੱਥੇ ਪਹਿਲਾਂ ਤਾਂ ਕੂੜੇ ਦੀ ਭਰੀ ਟਰਾਲੀ ਉਸ ਦੀ ਦੁਕਾਨ ਦੇ ਬਾਹਰ ਟਾਇਰ ਵਿੱਚੋਂ ਹਵਾ ਕੱਢ ਕੇ ਖੜ੍ਹੀ ਕਰ ਦਿੱਤੀ ਗਈ। ਜਿੱਥੇ ਸਾਰਾ ਦਿਨ ਟਰਾਲੀ ਖੜ੍ਹੀ ਰਹੀ ਅਤੇ ਬਾਅਦ ਵਿੱਚ ਪ੍ਰਦੂਸ਼ਣ ਵਿ

 Ajnala News: ਨਗਰ ਪੰਚਾਇਤ ਲਈ ਚੋਣ ਪ੍ਰਚਾਰ ਕਰ ਰਹੇ ਭਾਜਪਾ ਵਰਕਰ ਨੇ 'ਆਪ' ਉਤੇ ਲਗਾਏ ਗੰਭੀਰ ਦੋਸ਼

Ajnala News (ਭਰਤ ਸ਼ਰਮਾ):  ਅਜਨਾਲਾ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਭਾਜਪਾ ਵਰਕਰ ਦੀ ਦੁਕਾਨ ਦੇ ਬਾਹਰ ਨਗਰ ਪੰਚਾਇਤ ਚੋਣਾਂ ਲਈ ਪ੍ਰਚਾਰ ਕਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਿੱਥੇ ਪਹਿਲਾਂ ਤਾਂ ਕੂੜੇ ਦੀ ਭਰੀ ਟਰਾਲੀ ਉਸ ਦੀ ਦੁਕਾਨ ਦੇ ਬਾਹਰ ਟਾਇਰ ਵਿੱਚੋਂ ਹਵਾ ਕੱਢ ਕੇ ਖੜ੍ਹੀ ਕਰ ਦਿੱਤੀ ਗਈ।

ਜਿੱਥੇ ਸਾਰਾ ਦਿਨ ਟਰਾਲੀ ਖੜ੍ਹੀ ਰਹੀ ਅਤੇ ਬਾਅਦ ਵਿੱਚ ਪ੍ਰਦੂਸ਼ਣ ਵਿਭਾਗ ਤੇ ਫਿਰ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ। ਦੇਰ ਰਾਤ ਤੱਕ ਸਿਆਸਤ ਦਾ ਮਾਹੌਲ ਗਰਮਾਇਆ ਰਿਹਾ ਤੇ ਦੁਕਾਨ ਦੇ ਮਾਲਕ ਭਾਜਪਾ ਵਰਕਰ ਵੱਲੋਂ ਆਮ ਆਦਮੀ ਪਾਰਟੀ ਉਤੇ ਧੱਕੇਸ਼ਾਹੀ ਕਰਨ ਦੇ ਗੰਭੀਰ ਦੋਸ਼ ਲਗਾਏ ਗਏ।

ਇਸ ਸਬੰਧੀ ਗੱਲਬਾਤ ਕਰਦਿਆਂ ਭਾਜਪਾ ਵਰਕਰ ਵਿਪਨ ਖੱਤਰੀ ਨੇ ਕਿਹਾ ਕਿ ਉਹ ਭਾਜਪਾ ਦਾ ਸਾਥ ਦੇ ਰਹੇ ਹਨ। ਜਦਕਿ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਸਹਿਯੋਗ ਕਰਨ ਲਈ ਕਿਹਾ ਜਾ ਰਿਹਾ ਸੀ ਪਰ ਉਨ੍ਹਾਂ ਵੱਲੋਂ 'ਆਪ' ਦਾ ਸਹਿਯੋਗ ਨਾ ਕਰਨ ਤੋਂ ਬਾਅਦ ਉਨ੍ਹਾਂ ਨਾਲ ਅੱਜ ਧੱਕੇਸ਼ਾਹੀ ਕੀਤੀ ਗਈ।

ਇਹ ਵੀ ਪੜ੍ਹੋ : Nangal News: ਸਾਂਭਰਾ ਨੇ ਡੇਢ ਘੰਟਾ ਰੋਕੀ ਅੰਬਾਲਾ ਤੋਂ ਦੌਲਤਪੁਰ ਜਾਣ ਵਾਲੀ ਰੇਲ

ਪਹਿਲਾਂ ਉਨ੍ਹਾਂ ਦੀ ਦੁਕਾਨ ਦੇ ਬਾਹਰ ਕੂੜੇ ਦੀ ਟਰਾਲੀ ਖੜ੍ਹੀ ਕਰ ਦਿੱਤੀ ਗਈ ਤੇ ਬਾਅਦ ਦੁਕਾਨ ਉਤੇ ਪ੍ਰਦੂਸ਼ਣ ਵਿਭਾਗ ਦਾ ਛਾਪਾ ਮਾਰਿਆ ਗਿਆ ਤੇ ਫਿਰ ਬਿਜਲੀ ਵਿਭਾਗ ਦਾ ਵੀ ਛਾਪਾ ਮਰਵਾਇਆ ਗਿਆ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ। ਇਸ ਮੌਕੇ ਭਾਜਪਾ ਵਰਕਰਾਂ ਨੇ ਕਿਹਾ ਕਿ ਸਿਆਸੀ ਰੰਜਿਸ਼ ਦੌਰਾਨ ਉਨ੍ਹਾਂ ਨੂੰ ਕਦੇ ਕਿਸੇ ਵੀ ਵਿਅਕਤੀ ਦੇ ਨਿੱਜੀ ਹਮਲੇ ਨਹੀਂ ਕਰਨੇ ਚਾਹੀਦੇ।

ਇਹ ਵੀ ਪੜ੍ਹੋ : Punjab Breaking Live Updates: ਸ਼ੁਭਕਰਨ ਦੀ ਮੌਤ ਦੇ ਮਾਮਲੇ ਦੀ ਹਾਈਕੋਰਟ 'ਚ ਹੋਵੇਗੀ ਸੁਣਵਾਈ, ਜਾਣੋ ਹੁਣ ਤੱਕ ਦੇ ਅਪਡੇਟਸ

 

Trending news