Fazilka News: ਵਿਜੇ ਦਿਵਸ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਸਫਵਾਲਾ 'ਚ ਕੀਤਾ ਸਿਜਦਾ
Advertisement
Article Detail0/zeephh/zeephh2562475

Fazilka News: ਵਿਜੇ ਦਿਵਸ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਸਫਵਾਲਾ 'ਚ ਕੀਤਾ ਸਿਜਦਾ

ਭਾਰਤ-ਪਾਕਿਸਤਾਨ ਸਰਹੱਦ ਉਤੇ ਫਾਜ਼ਿਲਕਾ ਦੇ ਨੇੜੇ ਸਥਿਤ ਸ਼ਹੀਦੀ ਸਮਾਰਕ ਤੀਰਥ ਸਥਾਨ ਬਣ ਚੁੱਕਾ ਹੈ। ਜਿਥੇ ਲੋਕ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਆਉਂਦੇ ਹਨ। ਅਜਿਹੇ ਇਤਿਹਾਸਕ ਸਥਾਨ ਉਤੇ ਅੱਜ 1971 ਭਾਰਤ-ਪਾਕਿਸਤਾਨ ਯੁੱਧ ਦੇ ਸ਼ਹੀਦਾਂ ਨੂੰ ਸਮਰਪਿਤ ਵਿਜੇ ਦਿਵਸ ਮਨਾਇਆ ਗਿਆ। ਨਾ ਮੰਦਿਰ ਨਾ ਮਸਜਿਦ ਨਾ ਗੁਰਦੁਆਰਾ ਪਰ ਫਿਰ ਵੀ ਇਥੇ ਪੁੱਜਣ

Fazilka News: ਵਿਜੇ ਦਿਵਸ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਸਫਵਾਲਾ 'ਚ ਕੀਤਾ ਸਿਜਦਾ

Fazilka News: ਭਾਰਤ-ਪਾਕਿਸਤਾਨ ਸਰਹੱਦ ਉਤੇ ਫਾਜ਼ਿਲਕਾ ਦੇ ਨੇੜੇ ਸਥਿਤ ਸ਼ਹੀਦੀ ਸਮਾਰਕ ਤੀਰਥ ਸਥਾਨ ਬਣ ਚੁੱਕਾ ਹੈ। ਜਿਥੇ ਲੋਕ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਆਉਂਦੇ ਹਨ। ਅਜਿਹੇ ਇਤਿਹਾਸਕ ਸਥਾਨ ਉਤੇ ਅੱਜ 1971 ਭਾਰਤ-ਪਾਕਿਸਤਾਨ ਯੁੱਧ ਦੇ ਸ਼ਹੀਦਾਂ ਨੂੰ ਸਮਰਪਿਤ ਵਿਜੇ ਦਿਵਸ ਮਨਾਇਆ ਗਿਆ। ਨਾ ਮੰਦਿਰ ਨਾ ਮਸਜਿਦ ਨਾ ਗੁਰਦੁਆਰਾ ਪਰ ਫਿਰ ਵੀ ਇਥੇ ਪੁੱਜਣ ਵਾਲਾ ਹਰ ਨਾਗਰਿਕ ਸੀਸ ਝੁਕਾਉਂਦਾ ਹੈ। ਇਹ ਫਾਜ਼ਿਲਕਾ ਦੇ ਪਿੰਡ ਆਸਫਵਾਲਾ ਹੈ ਇਥੇ ਉਨ੍ਹਾਂ ਸ਼ਹੀਦਾਂ ਦੀ ਸਮਾਧੀ ਹੈ ਜੋ ਭਾਰਤ-ਪਾਕਿਸਤਾਨ 1971 ਦੀ ਜੰਗ ਵਿੱਚ ਦੁਸ਼ਮਣਾਂ ਦਾ ਸਾਹਮਣੇ ਕਰਦੇ ਹੋਏ ਸ਼ਹੀਦ ਹੋ ਗਏ ਸਨ।

ਅੱਜ ਇਸ ਨੂੰ ਸ਼ਹੀਦਾਂ ਦੀ ਸਮਾਧੀ ਉਤੇ ਸ਼ਹੀਦੀ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਨਾਲ ਵੱਖ-ਵੱਖ ਸੂਬਿਆਂ ਤੋਂ ਪੁੱਜੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਉਤੇ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਮੁੱਖ ਮਹਿਮਾਨ ਅਤੇ ਭਾਰਤੀ ਦੇ ਉੱਚ ਅਧਿਕਾਰੀ ਬ੍ਰਿਗੇਡੀਅਰ ਸੁਸ਼ੀਲ ਚੰਦਵਾਨੀ ਵਿਸ਼ੇਸ਼ ਤੌਰ ਉਤੇ ਪੁੱਜੇ। ਜਿਨ੍ਹਾਂ ਨੂੰ ਇਸ ਮੌਕੇ ਪੁੱਜੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਨਾਲ ਹਰ ਸਮੇਂ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ।

ਹਾਲਾਂਕਿ ਇਸ ਤੋਂ ਪਹਿਲਾਂ ਫਾਜ਼ਿਲਕਾ ਦੇ ਬਾਰਡਰ ਰੋਡ ਉਤੇ ਸ਼ਹੀਦਾਂ ਦੀ ਸਮਾਧੀ ਸਭਾ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਮੈਰਾਥਨ ਦੌੜ ਵੀ ਕਰਵਾਈ ਗਈ, ਜਿਸ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉਤੇ ਰਹਿਣ ਵਾਲਿਆਂ ਨੂੰ ਇਨਾਮ ਵੀ ਦਿੱਤੇ ਗਏ ਹਨ। ਇਸ ਦੇ ਬਾਅਦ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿੱਚ ਸਰਕਾਰੀ ਗਊਸ਼ਾਲਾ ਵਿੱਚ ਗਊ ਗੋਪਾਲ ਦੀ ਮੂਰਤੀ ਅਤੇ ਕਮਿਊਨਿਟੀ ਪਾਰਕ ਦਾ ਉਦਘਾਟਨ ਕੀਤਾ ਗਿਆ।

ਇਹ ਵੀ ਪੜ੍ਹੋ : Punjab Breaking Live Updates: ਸ਼ੁਭਕਰਨ ਦੀ ਮੌਤ ਦੇ ਮਾਮਲੇ ਦੀ ਹਾਈਕੋਰਟ 'ਚ ਹੋਵੇਗੀ ਸੁਣਵਾਈ, ਜਾਣੋ ਹੁਣ ਤੱਕ ਦੇ ਅਪਡੇਟਸ

ਇਸ ਤੋਂ ਬਾਅਦ ਫਾਜ਼ਿਲਕਾ ਅਬੋਹਰ ਰੋਡ ਉਤੇ ਨਿੱਜੀ ਹੋਟਲ ਵਿੱਚ ਪੁੱਜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਵੱਲੋਂ ਸਮਾਜ ਦੇ ਲੋਕਾਂ ਦੇ ਨਾਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਇਹ ਵੀ ਪੜ੍ਹੋ : Nangal News: ਸਾਂਭਰਾ ਨੇ ਡੇਢ ਘੰਟਾ ਰੋਕੀ ਅੰਬਾਲਾ ਤੋਂ ਦੌਲਤਪੁਰ ਜਾਣ ਵਾਲੀ ਰੇਲ

Trending news