ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹੁਣ ਇਸ ਮੁੱਦੇ ’ਤੇ ਕੇਂਦਰ ’ਤੇ ਤਿੱਖਾ ਹਮਲਾ ਬੋਲਦਿਆਂ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
Trending Photos
ਚੰਡੀਗੜ੍ਹ: ਨੌਜਵਾਨਾਂ ਨੂੰ ਕੇਵਲ 4 ਸਾਲਾਂ ਲਈ ਫ਼ੌਜ ਵਿੱਚ ਭਰਤੀ ਕਰਨ ਦਾ ਫ਼ਾਰਮੂਲਾ ਲੈ ਕੇ ਆਈ ਕੇਂਦਰ ਦੀ ਨਵੀਂ ‘ਅਗਨੀਪੱਥ’ ਯੋਜਨਾ ਦਾ ਜਿੱਥੇ ਦੇਸ਼ ਭਰ ਅੰਦਰ ਨੌਜਵਾਨਾਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ, ਉੱਥੇ ਵਿਰੋਧੀ ਪਾਰਟੀਆਂ ਵੀ ਇਸ ਮਾਮਲੇ ’ਤੇ ਖੁਲ੍ਹ ਕੇ ਨੌਜਵਾਨਾਂ ਦੇ ਪੱਖ ਵਿੱਚ ਨਿੱਤਰ ਰਹੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹੁਣ ਇਸ ਮੁੱਦੇ ’ਤੇ ਕੇਂਦਰ ’ਤੇ ਤਿੱਖਾ ਹਮਲਾ ਬੋਲਦਿਆਂ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ ਕਿ ਪਹਿਲਾਂ ਕੇਂਦਰ ਸਰਕਾਰ ਨੇ 2 ਸਾਲ ਫ਼ੌਜ ਵਿੱਚ ਭਰਤੀ ’ਤੇ ਰੋਕ ਲਗਾਈ ਅਤੇ ਹੁਣ ਇਹ ਨਵਾਂ ਫ਼ੁਰਮਾਨ ਆ ਗਿਆ ਹੈ ਕਿ 4 ਸਾਲ ਫ਼ੌਜ ’ਚ ਰਹੋ ਅਤੇ ਬਾਅਦ ਵਿੱਚ ਪੈਨਸ਼ਨ ਵੀ ਨਾ ਮਿਲੇ।
2 ਸਾਲ ਫੌਜ 'ਚ ਭਰਤੀ 'ਤੇ ਰੋਕ ਲਗਾਉਣ ਤੋਂ ਬਾਅਦ ਕੇਂਦਰ ਦਾ ਨਵਾਂ ਫਰਮਾਨ ਕਿ 4 ਸਾਲ ਫੌਜ 'ਚ ਰਹੋ..ਬਾਅਦ ‘ਚ ਪੈਨਸ਼ਨ ਵੀ ਨਾ ਮਿਲੇ..ਇਹ ਫੌਜ ਦਾ ਵੀ ਅਪਮਾਨ ਹੈ..ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖਾ ਹੈ..ਦੇਸ਼ ਭਰ ਦੇ ਨੌਜਵਾਨਾਂ ਦਾ ਇਹ ਗੁੱਸਾ..ਬਿਨਾਂ ਸੋਚੇ ਸਮਝੇ ਲਏ ਗਏ ਫ਼ੈਸਲੇ ਦਾ ਨਤੀਜਾ ਹੈ..ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹਾਂ..
— Bhagwant Mann (@BhagwantMann) June 17, 2022
ਉਹਨਾਂ ਨੇ ਆਖ਼ਿਆ ਕਿ ਇਹ ਫ਼ੌਜ ਦਾ ਵੀ ਅਪਮਾਨ ਹੈ ਅਤੇ ਕੇਂਦਰ ਦਾ ਇਹ ਫ਼ੈਸਲਾ ਦੇਸ਼ ਦੇ ਨੌਜਵਾਨਾਂ ਨਾਲ ਵੀ ਧੋਖ਼ਾ ਹੈ।
ਮਾਨ ਨੇ ਆਖ਼ਿਆ ਕਿ ਦੇਸ਼ ਭਰ ਦੇ ਨੌਜਵਾਨਾਂ ਦਾ ਸਾਹਮਣੇ ਆ ਰਿਹਾ ਗੁੱਸਾ ਬਿਨਾਂ ਸੋਚੇ ਸਮਝੇ ਲਏ ਗਏ ਇਸ ਫ਼ੈਸਲੇ ਦਾ ਨਤੀਜਾ ਹੈ। ਉਹਨਾਂ ਨੇ ਇਹ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਅੱਜ ਦੇਸ਼ ਭਰ ਵਿੱਚ ਵੱਖ ਵੱਖ ਥਾਂਵਾਂ ’ਤੇ ਨੌਜਵਾਨਾਂ ਵੱਲੋ ਰੋਹ ਭਰਪੂਰ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਕਲ੍ਹ ਹੀ ਸ਼ੁਰੂ ਹੋਇਆ, ਇਹ ਸਿਲਸਿਲਾ ਹੋਰ ਫ਼ੈਲਦਾ ਨਜ਼ਰ ਆ ਰਿਹਾ ਹੈ।