ਸਿੰਘ ਦੀ ਸਿੰਘਣੀ ਬਣੀ ਬੈਲਜੀਅਮ ਤੋਂ ਆਈ ਗੋਰੀ, ਨਿਹੰਗ ਸਿੰਘ ਨਾਲ ਕਰਵਾਏ ਅਨੰਦ ਕਾਰਜ
Advertisement
Article Detail0/zeephh/zeephh1432535

ਸਿੰਘ ਦੀ ਸਿੰਘਣੀ ਬਣੀ ਬੈਲਜੀਅਮ ਤੋਂ ਆਈ ਗੋਰੀ, ਨਿਹੰਗ ਸਿੰਘ ਨਾਲ ਕਰਵਾਏ ਅਨੰਦ ਕਾਰਜ

Belgium girl married with Nihang Singh: ਪਿਆਰ ਅਕਸਰ ਵੇਖ ਕੇ ਨਹੀਂ ਹੁੰਦਾ ਹੈ ਅੱਜ ਕੱਲ੍ਹ ਸ਼ੋਸ਼ਲ ਮੀਡਿਆ ਦੂਰ ਬੈਠੇ ਲੋਕਾਂ ਨੂੰ ਵੀ ਨੇੜੇ ਲੈ ਆਇਆ ਹੈ। Belgium ਦੀ ਮੇਮ ਨੇ ਫੇਸਬੁੱਕ 'ਤੇ ਪੰਜਾਬੀ ਨੌਜਵਾਨ ਨਾਲ ਦੋਸਤੀ ਕੀਤੀ ਫਿਰ ਸਿੰਘ ਦੀ ਸਿੰਘਣੀ ਬਣੀ। Nihang Singh ਦੇ ਬਾਣੇ ’ਚ  Belgium ਦੀ ਗੋਰੀ ਕਾਫੀ ਜ਼ਿਆਦਾ ਫੱਬ ਰਹੀ ਹੈ।

 

ਸਿੰਘ ਦੀ ਸਿੰਘਣੀ ਬਣੀ ਬੈਲਜੀਅਮ ਤੋਂ ਆਈ ਗੋਰੀ, ਨਿਹੰਗ ਸਿੰਘ ਨਾਲ ਕਰਵਾਏ ਅਨੰਦ ਕਾਰਜ

ਚੰਡੀਗੜ੍ਹ Nihang Zail Singh : ਜਦੋਂ ਕੋਈ ਪਿਆਰ ਵਿੱਚ  (Love marriage)  ਹੁੰਦਾ ਹੈ, ਉਸਨੂੰ ਜਾਤ, ਦੇਸ਼, ਧਰਮ ਵਰਗੀ ਕੋਈ ਚੀਜ਼ ਨਹੀਂ ਦਿਖਾਈ ਦਿੰਦੀ ਪਰ (Belgium)ਬੈਲਜੀਅਮ ਤੋਂ ਇੱਕ ਬਹੁਤ ਹੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਸਦੀ ਹਰ ਕੋਈ ਪ੍ਰਸ਼ੰਸ਼ਾ ਕਰ ਰਿਹਾ ਹੈ। ਦੱਸ ਦੇਈਏ ਕਿ ਫੇਸਬੁੱਕ ਦੀ ਦੋਸਤੀ ਇਸ ਹੱਦ ਤੱਕ ਵਧੀ ਕਿ ਦੋਵਾਂ ਨੇ ਆਪਣੀ ਜ਼ਿੰਦਗੀ ਇਕੱਠੇ ਬਿਤਾਉਣ ਦਾ ਫੈਸਲਾ ਕਰ ਲਿਆ। ਇਹ ਹੁਣ ਸੱਚ ਸਾਬਿਤ ਹੋਇਆ ਕਿ "ਪਿਆਰ ਦੀ ਕੋਈ ਸੀਮਾ ਨਹੀਂ ਹੁੰਦੀ।"ਇਹ ਗੱਲ ਇੱਕ ਵਾਰ ਫਿਰ ਤੋਂ (Belgium) ਬੈਲਜੀਅਮ ਦੀ ਇੱਕ ਕੁੜੀ ਨੇ ਸਾਬਤ ਕਰ ਦਿੱਤੀ ਹੈ।

ਬੈਲਜੀਅਮ ਦੀ ਰਹਿਣ ਵਾਲੀ ਜਗਦੀਪ ਨੂੰ ਫੇਸਬੁੱਕ 'ਤੇ ਇਕ ਪੰਜਾਬੀ ਨੌਜਵਾਨ (NihangSingh) ਨਾਲ ਪਿਆਰ ਹੋ ਗਿਆ ਅਤੇ ਪਿਆਰ ਲੱਭਣ ਲਈ ਉਹ ਪੰਜਾਬ ਆ ਗਈ। ਫਿਰ ਸਿੱਖ ਰੀਤੀ ਰਿਵਾਜਾਂ ਅਨੁਸਾਰ ਨੌਜਵਾਨ ਨਾਲ ਵਿਆਹ ਕਰਵਾ ਲਿਆ। ਦਰਅਸਲ ਜਗਦੀਪ ਦੀ ਕਪੂਰਥਲਾ ਦੇ ਪਿੰਡ ਸਿੰਧਵਾ ਦੋਨਾ ਦੇ ਨਿਹੰਗ (Nihang Zail Singh) ਨੌਜਵਾਨ ਜ਼ੈਲ ਸਿੰਘ ਨਾਲ ਫੇਸਬੁੱਕ 'ਤੇ ਦੋਸਤੀ ਹੋਈ ਸੀ।  ਫਿਰ ਦੋਵਾਂ ਵਿਚਾਲੇ ਗੱਲਬਾਤ ਸ਼ੁਰੂ ਹੋ ਗਈ ਅਤੇ ਨੇੜਤਾ ਇੰਨੀ ਵਧ ਗਈ ਕਿ ਗੱਲ ਵਿਆਹ ਤੱਕ ਪਹੁੰਚ ਗਈ। ਜਗਦੀਪ 8 ਮਹੀਨੇ ਪਹਿਲਾਂ ਸਾਰੀਆਂ ਰੁਕਾਵਟਾਂ ਅਤੇ ਬੰਧਨ ਤੋੜ ਕੇ ਕਪੂਰਥਲਾ ਪਹੁੰਚੀ ਸੀ। ਇਸ ਤੋਂ ਬਾਅਦ ਉਸ ਦਾ ਨਿਹੰਗ ਜ਼ੈਲ ਸਿੰਘ ਦਾ ਵਿਆਹ ਹੋ ਗਿਆ।

ਇਹ ਵੀ ਪੜ੍ਹੋ: Earthquake News: ਅੱਧੀ ਰਾਤ ਨੂੰ ਇੰਨ੍ਹਾਂ ਸੂਬਿਆਂ 'ਚ ਲੱਗੇ ਭੂਚਾਲ ਦੇ ਝਟਕੇ, ਛੇ ਲੋਕਾਂ ਦੀ ਹੋਈ ਮੌਤ

 

ਜਗਦੀਪ ਨੇ ਸਿਰਫ਼ ਵਿਆਹ ਹੀ ਨਹੀਂ ਕੀਤਾ, ਸਗੋਂ ਅੰਮ੍ਰਿਤ ਛਕ ਕੇ ਸਿੱਖ ਧਰਮ ਵੀ ਅਪਣਾ ਲਿਆ ਹੈ। ਮੰਗਲਵਾਰ ਨੂੰ ਜਦੋਂ ਦੋਵਾਂ ਨੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਤਾਂ ਸ਼ਰਧਾਲੂ ਉਨ੍ਹਾਂ ਨਾਲ ਸੈਲਫੀ ਲੈਂਦੇ ਵੀ ਨਜ਼ਰ ਆਏ। ਨਿਹੰਗ ਜ਼ੈਲ ਸਿੰਘ ਨੇ ਦੱਸਿਆ ਕਿ ਉਸ ਦੀ ਬੈਲਜ਼ੀਅਮ ਦੀ ਰਹਿਣ ਵਾਲੀ ਜਗਦੀਪ ਕੌਰ ਨਾਲ ਫੇਸਬੁੱਕ ਰਾਹੀਂ ਦੋਸਤੀ ਹੋਈ ਸੀ ਪਰ ਜਗਦੀਪ ਪਹਿਲਾਂ ਪੰਜਾਬੀ ਭਾਸ਼ਾ ਨਹੀਂ ਸਮਝਦੀ ਸੀ। ਉਹ ਸਿਰਫ ਅੰਗਰੇਜ਼ੀ ਸਮਝਦੀ ਸੀ ਪਰ ਫੇਸਬੁੱਕ 'ਤੇ ਗੱਲਬਾਤ ਕਰਦੇ ਹੋਏ ਉਹ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਏ। ਫਿਰ ਕਰੀਬ 8 ਮਹੀਨੇ ਪਹਿਲਾਂ ਜਗਦੀਪ ਬੈਲਜੀਅਮ ਤੋਂ ਕਪੂਰਥਲਾ ਆਈ । ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਉਨ੍ਹਾਂ ਦਾ ਆਨੰਦ ਕਾਰਜ ਹੋਇਆ ਅਤੇ ਹੁਣ ਉਹ ਇੱਕ ਦੂਜੇ ਦੇ ਜੀਵਨ ਸਾਥੀ ਬਣ ਕੇ ਜ਼ਿੰਦਗੀ ਦੀ ਨਵੀਂ ਪਾਰੀ ਦਾ ਆਨੰਦ ਮਾਣ ਰਹੇ ਹਨ।

Trending news