Sangrur News: ਸੰਗਰੂਰ 'ਚ ਨੇਤਰਹੀਣ ਸਰਕਾਰੀ ਅਧਿਆਪਕ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼; 'ਆਪ' ਆਗੂਆਂ 'ਤੇ ਤੰਗ ਕਰਨ ਦੇ ਲਾਏ ਦੋਸ਼
Advertisement
Article Detail0/zeephh/zeephh2324494

Sangrur News: ਸੰਗਰੂਰ 'ਚ ਨੇਤਰਹੀਣ ਸਰਕਾਰੀ ਅਧਿਆਪਕ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼; 'ਆਪ' ਆਗੂਆਂ 'ਤੇ ਤੰਗ ਕਰਨ ਦੇ ਲਾਏ ਦੋਸ਼

Sangrur News: ਨੇਤਰਹੀਣ ਸਰਕਾਰੀ ਅਧਿਆਪਕ ਵੱਲੋਂ ਫਰਨੈਲ ਪੀ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ।

Sangrur News: ਸੰਗਰੂਰ 'ਚ ਨੇਤਰਹੀਣ ਸਰਕਾਰੀ ਅਧਿਆਪਕ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼; 'ਆਪ' ਆਗੂਆਂ 'ਤੇ ਤੰਗ ਕਰਨ ਦੇ ਲਾਏ ਦੋਸ਼

Sangrur News: ਸੰਗਰੂਰ ਵਿੱਚ ਤਾਇਨਾਤ ਨੇਤਰਹੀਣ ਸਰਕਾਰੀ ਅਧਿਆਪਕ ਵੱਲੋਂ ਫਰਨੈਲ ਪੀ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ। ਅਧਿਆਪਕ ਨੂੰ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੰਗਰੂਰ ਦੇ ਡਾਕਟਰਾਂ ਵੱਲੋਂ ਵਿਅਕਤੀ ਨੂੰ ਫਸਟ ਏਡ ਦੇ ਪਟਿਆਲਾ ਰਜਿੰਦਰ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ।

ਮੀਡੀਆ ਨਾਲ ਗੱਲ ਕਰਦੇ ਹੋਏ ਅਧਿਆਪਕ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਪੁੱਤਰ 85 ਫ਼ੀਸਦੀ ਨੇਤਰਹੀਣ ਹੈ। ਉਨ੍ਹਾਂ ਨੇ ਦੋਸ਼ ਲਗਾਏ ਮਹੱਲੇ ਦੇ ਕੁਝ ਵਿਅਕਤੀਆਂ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਤੋਂ ਤੰਗ ਹੋ ਉਸ ਦੇ ਪੁੱਤਰ ਵੱਲੋਂ ਅਜਿਹਾ ਕਦਮ ਚੱਕਿਆ ਗਿਆ ਹੈ। ਮੀਡੀਆ ਨਾਲ ਗੱਲ ਕਰਦੇ ਹੋਏ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਅਧਿਆਪਕ ਨੇ ਦੱਸਿਆ ਕਿ ਉਸ ਨੂੰ ਉਦੇ ਕੁਝ ਗੁਆਂਢੀਆਂ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਦਾ ਸਬੰਧ ਪੰਜਾਬ ਦੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਨਾਲ ਹੈ।

ਇਸ ਕਾਰਨ ਉਨ੍ਹਾਂ ਵੱਲੋਂ ਉਸ ਨੂੰ ਥਾਣੇ ਵਿੱਚ ਬੁਲਾ ਜ਼ਲੀਲ ਕੀਤਾ ਜਾ ਰਿਹਾ ਸੀ ਜਿਸ ਤੋਂ ਦੁਖੀ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਅਧਿਆਪਕ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਵਿਅਕਤੀ ਆਇਆ ਸੀ ਜਿਸ ਨੇ ਕੋਈ ਜ਼ਹਿਰੀਲੀ ਚੀਜ਼ ਨਿਕਲੀ ਹੋਈ ਸੀ। ਉਨ੍ਹਾਂ ਵੱਲੋਂ ਉਸ ਨੂੰ ਫਸਟ ਏਡ ਦੇ ਦਿੱਤੀ ਗਈ ਹੈ ਤੇ ਮਾਹਿਰ ਡਾਕਟਰਾਂ ਨੂੰ ਵੀ ਬੁਲਾ ਕੇ ਦਾ ਚੈੱਕਅਪ ਕੀਤਾ ਜਾ ਰਿਹਾ ਤੇ ਮਰੀਜ਼ ਦੇ ਕਹਿਣ ਉੱਤੇ ਇਨ੍ਹਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਰੈਫਰ ਕੀਤਾ ਜਾ ਰਿਹਾ ਹੈ।

ਮਰੀਜ਼ ਇਸ ਸਮੇਂ ਖਤਰੇ ਤੋਂ ਬਾਹਰ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਨ੍ਹਾਂ ਵੱਲੋਂ ਪੂਰੇ ਮਾਮਲੇ ਦੀ ਪੜਤਾਲ ਕੀਤੀ ਜਾਏਗੀ ਤੇ ਜੋ ਵੀ ਵਿਅਕਤੀ ਦੋਸ਼ੀ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਏਗੀ। ਦੱਸ ਦਈਏ ਕਿ ਇਸ ਅਧਿਆਪਕ ਨੇ ਇਹ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਣਾ ਕੇ ਪੋਸਟ ਕੀਤੀ ਗਈ ਸੀ ਜਿਸ ਵਿੱਚ ਉਸ ਨੇ ਉਨ੍ਹਾਂ ਵਿਅਕਤੀਆਂ ਦੇ ਨਾਮ ਵੀ ਲਏ ਹੋਏ ਹਨ ਅਤੇ ਆਪਣੇ ਖ਼ੁਦਕੁਸ਼ੀ ਕਰਨ ਦੇ ਕਾਰਨਾਂ ਬਾਰੇ ਵੀ ਦੱਸਿਆ ਹੋਇਆ ਹੈ।

ਇਹ ਵੀ ਪੜ੍ਹੋ : NHAI wrote letter to Chief Secretary: ਪੰਜਾਬ ਦੇ ਅਧਿਕਾਰੀਆਂ ਦੀ ਬੇਰੁਖੀ ਤੋਂ ਨਰਾਜ਼ NHAI, ਸਾਰੇ ਪ੍ਰਾਜੈਕਟ ਨੇ ਬੰਦ ਕਰਨ ਲਈ ਲਿਖੀ ਚਿੱਠੀ!

Trending news