Amritsar News: ਪੀੜ੍ਹਤ ਨੇ ਦੱਸਿਆ ਕਿ ਤਕਰੀਬਨ 20 ਤੋਂ 25 ਲੋਕ ਨਿਹੰਗ ਬਾਣੇ ਦੇ ਵਿੱਚ ਸਨ। ਸਾਰਿਆਂ ਦੇ ਕੋਲ ਅਸਲਾ ਸੀ ਅਤੇ ਉਨ੍ਹਾਂ ਵੱਲੋਂ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਮੱਝਾ ਤਾਂ ਲੈ ਚੱਲੇ ਹਾਂ ਜੇਕਰ ਤੂੰ ਸਵੇਰੇ ਇਸ ਦੇ ਨਾਮ 'ਤੇ ਜ਼ਮੀਨ ਦਾ ਬਿਆਨਾ ਨਹੀਂ ਕੀਤਾ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨੋ ਮਾਰ ਦੇਵਾਂਗੇ।
Trending Photos
Amritsar News(ਭਰਤ ਸ਼ਰਮਾ): ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੇ ਨਜ਼ਦੀਕ ਭਾਈ ਵੀਰ ਸਿੰਘ ਕਲੋਨੀ ਦੇ ਵਿੱਚ ਡੇਅਰੀ ਮਾਲਕ ਬੇਅੰਤ ਸਿੰਘ ਨੂੰ ਨਿਹੰਗ ਸਿੰਘ ਦੇ ਬਾਣੇ ਵਿੱਚ ਆਏ ਕੁੱਝ ਲੋਕਾਂ ਨੇ ਬੰਦੂਕ ਦੇ ਦਮ ਉੱਤੇ ਬੰਧਕ ਬਣਾ ਅਤੇ ਉਸ ਦੀਆਂ ਮੱਝਾਂ ਖੋਲ੍ਹਕੇ ਲੈ ਜਾਣ ਦਾ ਮਾਮਲਾ ਸਹਾਮਣੇ ਆਇਆ ਹੈ। ਇਹ ਸਾਰੇ ਮਾਮਲੇ ਦੀ ਸੀਸੀਟੀਵੀ ਫੁਟੇਜ਼ ਵੀ ਸਹਾਮਣੇ ਆਈ ਹੈ। ਜਿਸਦੇ ਵਿੱਚ ਸਾਫੀ ਦਿਖਾਈ ਦੇ ਰਿਹਾ ਹੈ ਕਿ ਨਿਹੰਗ ਸਿੰਘ ਗੱਡੀਆਂ ਵਿੱਚ ਲੱਦ ਕੇ ਮੱਝਾਂ ਨੂੰ ਲੈ ਕੇ ਜਾ ਰਹੇ ਹਨ। ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਵੀ ਕੀਤਾ ਜਾਂਦਾ ਹੈ ਅਤੇ ਮੌਕੇ 'ਤੇ ਪਹੁੰਚਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬੇਅੰਤ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਭਾਈ ਵੀਰ ਸਿੰਘ ਕਲੋਨੀ ਵਿੱਚ ਆਪਣੇ ਚਾਚੇ ਦੇ ਨਾਲ ਕੁਝ ਮੱਝਾਂ ਰੱਖੀਆਂ ਹੋਈਆਂ ਹਨ। ਉਸਦਾ ਮੱਝਾਂ ਦੇ ਵਪਾਰੀ ਬਿੱਟੂ ਸ਼ਾਹ ਫਤਾਹਪੁਰ ਨਾਲ ਲੈਣ ਦੇਣ ਚੱਲਦਾ ਹੈ। ਉਸਨੇ ਕਿਹਾ ਕਿ ਅੱਜ ਉਸ ਵੱਲੋਂ ਬਹੁਤ ਘਟੀਆ ਹਰਕਤ ਕੀਤੀ ਗਈ ਹੈ। ਬਿੱਟੂ ਵੱਲੋਂ ਆਪਣੇ ਨਾਲ ਕੁਝ ਨਿਹੰਗ ਲਿਆ ਕੇ ਪਹਿਲਾਂ ਉਸਦੇ ਡੇਅਰੀ ਤੇ ਰਹਿਣ ਵਾਲੇ ਬੰਦੇ ਨੂੰ ਬੰਧਕ ਬਣਾਇਆ ਤੇ ਉਸ ਤੋਂ ਬਾਅਦ ਮੈਨੂੰ ਫੋਨ ਕੀਤਾ ਗਿਆ। ਜਦੋਂ ਮੈਂ ਆਇਆ ਤਾਂ ਮੈਂ ਬਿੱਟੂ ਸ਼ਾਹ ਨੂੰ ਕਿਹਾ ਕਿ ਆਪਣਾ ਲੈਣ ਦੇਣ ਹੈ ਤਾਂ ਆਪਾਂ ਬਹਿ ਕੇ ਗੱਲਬਾਤ ਕਰ ਲੈਂਦੇ ਆਂ ਪਰ ਨਿਹੰਗ ਸਿੰਘਾਂ ਵੱਲੋਂ ਮੈਨੂੰ ਬੰਦੂਕ ਦੇ ਦਮ ਉੱਤੇ ਸਾਈਡ 'ਤੇ ਬਿਠਾ ਕੇ ਮੇਰੀਆਂ ਦਸ ਮੱਝਾਂ ਲੈ ਗਏ।
ਪੀੜ੍ਹਤ ਨੇ ਦੱਸਿਆ ਕਿ ਤਕਰੀਬਨ 20 ਤੋਂ 25 ਲੋਕ ਨਿਹੰਗ ਬਾਣੇ ਦੇ ਵਿੱਚ ਸਨ। ਸਾਰਿਆਂ ਦੇ ਕੋਲ ਅਸਲਾ ਸੀ ਅਤੇ ਉਨ੍ਹਾਂ ਵੱਲੋਂ ਮੈਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਹੁਣ ਅਸੀਂ ਮੱਝਾ ਤਾਂ ਲੈ ਚੱਲੇ ਹਾਂ ਜੇਕਰ ਤੂੰ ਸਵੇਰੇ ਇਸ ਦੇ ਨਾਮ 'ਤੇ ਜ਼ਮੀਨ ਦਾ ਬਿਆਨਾ ਨਹੀਂ ਕੀਤਾ ਤਾਂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨੋ ਮਾਰ ਦੇਵਾਂਗੇ।
ਬੇਅੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਬਾਬਾ ਜੁਝਾਰ ਸਿੰਘ ਜੋ ਉਨ੍ਹਾਂ ਦਾ ਮੇਨ ਮੁਖੀ ਉਸਦੇ ਨਾਂਅ ਬਾਰੇ ਹੀ ਮੈਨੂੰ ਪਤਾ ਲੱਗਾ ਹੈ। ਬਾਕੀ ਜਿਹੜੇ ਬਿੱਟੂ ਬਾਹਮਣ ਦੇ ਨਾਲ ਆਏ ਬਾਬਾ ਵਡਾਲੀ ਵਾਲਾ ਸੇਵਕ ਸਿੰਘ ਠਠਗੜ੍ਹ ਵਾਲਾ ਸੀ ਅਤੇ ਇੱਕ ਉਹਦਾ ਭਤੀਜਾ ਹੀ ਬਿੱਟੂ ਬਾਮਣ ਦਾ ਬੀਕਾ ਸੀ। ਉਨ੍ਹਾਂ ਨੇ ਜਿੱਥੇ ਮੈਨੂੰ ਘੰਟਾ ਬੰਧਕ ਬਣਾਈ ਰੱਖਿਆ ਅਤੇ ਬੰਦੂਕ ਦੀ ਨੋਕ ਉੱਤੇ ਮੇਰੇ ਤੋਂ ਜਬਰਨ ਮਨਾ ਕੇ ਮੇਰੀ ਵੀਡੀਓ ਵੀ ਬਣਾਈ ਗਈ। ਇਸ ਸਮੇਂ ਉਨ੍ਹਾਂ ਨੇ ਸਾਡੇ ਤੋਂ ਸਾਰੇ ਮੋਬਾਈਲ ਵੀ ਖੋਹ ਲਏ ਅਤੇ ਅਤੇ ਇਸ ਗੱਲ ਦਾ ਸਾਡਾ ਸਾਰਾ ਮਹੱਲਾ ਵੀ ਗਵਾਹ ਹੈ। ਅਸੀਂ ਪੁਲਿਸ ਨੂੰ ਇਸ ਘਟਨਾ ਸਬੰਧੀ ਸੂਚਨਾ ਵੀ ਦਿੱਤੀ ਹੈ ਅਤੇ ਸਾਨੂੰ ਭਰੋਸਾ ਦਵਾਇਆ ਗਿਆ ਹੈ ਤੇ ਤੁਹਾਡੀਆਂ ਮੱਝਾ ਛੇਤੀ ਹੀ ਵਾਪਸ ਕਰਵਾਈਆਂ ਜਾਣਗੀਆਂ।
ਏਐਸਆਈ ਬਲਵਿੰਦਰ ਮਸੀਹ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਅਤੇ ਅਸੀਂ ਮੌਕੇ 'ਤੇ ਪਹੁੰਚੇ ਹਾਂ। ਪੀੜਤ ਤੋਂ ਸਾਰੇ ਮਾਮਲੇ ਸਬੰਧੀ ਜਾਣਕਾਰੀ ਲਈ ਹੈ। ਸਭ ਤੋਂ ਪਹਿਲਾਂ ਸਾਨੂੰ ਇਹ ਹੈ ਕਿ ਅਸੀਂ ਇਹਨਾਂ ਦੀਆਂ ਮੱਝਾਂ ਵਾਪਸ ਕਰਵਾਈਏ। ਇਸ ਦੇ ਨਾਲ ਹੀ ਜੋ ਵੀ ਇਨ੍ਹਾਂ ਦਾ ਆਪਸੀ ਲੈਣ ਦੇਣ ਹੈ ਉਹ ਇਨ੍ਹਾਂ ਨੂੰ ਆਪਸ ਵਿੱਚ ਬਿਠਾ ਕੇ ਕਰਾ ਦਿੱਤਾ ਜਾਵੇਗਾ। ਜੇਕਰ ਉਹ ਲੋਕ ਅਸਲੇ ਦੇ ਨਾਲ ਆਏ ਹਨ ਤਾਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।