Amritsar News: ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨ ਪਰੇਸ਼ਾਨ, ਮਹਿੰਗਾਈ ਨੇ ਰਸੋਈ ਚੋਂ ਹਰੀਆਂ ਸਬਜ਼ੀਆਂ ਕੀਤੀਆਂ ਗਾਇਬ
Advertisement
Article Detail0/zeephh/zeephh2305964

Amritsar News: ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨ ਪਰੇਸ਼ਾਨ, ਮਹਿੰਗਾਈ ਨੇ ਰਸੋਈ ਚੋਂ ਹਰੀਆਂ ਸਬਜ਼ੀਆਂ ਕੀਤੀਆਂ ਗਾਇਬ

Amritsar News: ਪਿਆਜ਼ ਦੀਆਂ ਕੀਮਤਾਂ 40 ਰੁਪਏ ਦੇ ਪਾਰ ਪਹੁੰਚ ਗਈਆਂ ਹਨ। ਹਾਲਾਂਕਿ, ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ, ਸ਼ੋਮਵਾਰ ਨੂੰ ਚੰਡੀਗੜ੍ਹ ਵਿੱਚ ਪਿਆਜ਼ ਦੀ ਔਸਤ ਰੀਟੇਲ ਕੀਮਤ 45.00 ਰੁਪਏ ਪ੍ਰਤੀ ਕਿਲੋਗ੍ਰਾਮ ਸੀ। 

Amritsar News: ਵਾਜਬ ਭਾਅ ਨਾ ਮਿਲਣ ਕਰਕੇ ਕਿਸਾਨ ਪਰੇਸ਼ਾਨ, ਮਹਿੰਗਾਈ ਨੇ ਰਸੋਈ ਚੋਂ ਹਰੀਆਂ ਸਬਜ਼ੀਆਂ ਕੀਤੀਆਂ ਗਾਇਬ

Amritsar News(ਪਰਮਬੀਰ ਔਲਖ): ਇਸ ਸਾਲ ਪੈ ਰਹੀ ਅੱਤ ਦੀ ਗਰਮੀ ਨੇ ਸਬਜ਼ੀਆਂ ਅਤੇ ਫਲਾਂ ਦੇ ਉਤਪਾਦਨ 'ਤੇ ਮਾੜਾ ਅਸਰ ਪਾਇਆ ਹੈ। ਜਿਸ ਕਾਰਨ ਦੇਸ਼ ਭਰ ਵਿੱਚ ਪਿਆਜ਼, ਆਲੂ ਅਤੇ ਟਮਾਟਰ ਵਰਗੀਆਂ ਜ਼ਰੂਰੀ ਸਬਜ਼ੀਆਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਮੰਡੀਆਂ ਵਿੱਚ ਇਨ੍ਹਾਂ ਸਬਜ਼ੀਆਂ ਦੀ ਘਾਟ ਕਾਰਨ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਆਜ਼ ਤੋਂ ਲੈ ਕੇ ਟਮਾਟਰ ਇਹ ਸਾਰੀਆਂ ਚੀਜ਼ਾਂ ਜੋ ਕਿ ਲਗਭਗ ਹਰ ਸਬਜ਼ੀਆਂ ਦੇ ਵਿੱਚ ਵਰਤੀਆਂ ਜਾਂਦੀਆਂ ਹਨ।  ਇਨ੍ਹਾਂ ਦੇ ਵੱਧ ਰਹੇ ਭਾਅ ਲੋਕਾਂ ਦੀ ਰਸੋਈ ਦਾ ਬਜਟ ਹਿਲਾਕੇ ਰੱਖ ਦਿੱਤਾ ਹੈ।

ਇੱਕ ਪਾਸੇ ਲੋਕਾਂ ਨੂੰ ਸਬਜ਼ੀਆਂ ਤੇ ਫਲਾਂ ਮਹਿੰਗੇ ਰੇਟਾਂ ਤੇ ਮਿਲ ਰਹੇ ਹਨ। ਤਾਂ ਦੂਜੇ ਪਾਸੇ ਮੰਡੀਆਂ ਵਿੱਚ ਫਸਲਾਂ ਵੇਚ ਪਹੁੰਚ ਰਹੇ ਕਿਸਾਨਾਂ ਵੀ ਸਬਜ਼ੀ ਦਾ ਰੇਟ ਸਹੀਂ ਨਾ ਮਿਲਣ ਕਰਕੇ ਕਾਫੀ ਨਿਰਾਸ਼ ਨਜ਼ਾਰ ਆ ਰਹੇ ਹਨ। ਇਸ ਮੌਕੇ ਜ਼ੀ ਮੀਡੀਆ ਨੇ ਅੰਮ੍ਰਿਤਸਰ ਵਾਲਹਾਲਾ ਸਬਜ਼ੀ ਮੰਡੀ ਪਹੁੰਚ ਕੇ ਕਿਸਾਨਾਂ ਅਤੇ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ। ਕਿਸਾਨਾਂ ਦਾ ਕਹਿਣ ਹੈ ਕਿ ਸਾਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇੱਕ ਫਸਲ ਨੂੰ ਤਿਆਰ ਕਰਨ ਲਈ ਕਈ ਮਹੀਨੇ ਲੱਗ ਜਾਂਦੇ ਹਨ। ਜਿਸ ਤੋਂ ਬਾਅਦ ਉਹ ਮੰਡੀ ਤੱਕ ਪਹੁੰਚਦੀ ਹੈ ਪਰ ਜਦੋਂ ਉਨ੍ਹਾਂ ਦੀ ਮਿਹਨਤ ਦਾ ਸਹੀਂ ਨਹੀ ਮਿਲਦਾ ਤਾਂ ਕਾਫੀ ਜ਼ਿਆਦਾ ਨਿਰਾਸ਼ਾ ਹੁੰਦਾ ਹੈ। ਰੇਟ ਸਹੀਂ ਨਾ ਮਿਲਣ 'ਤੇ ਕਿਸਾਨਾਂ ਦੀ ਮਜਬੂਰੀ ਬਣ ਗਈ ਹੈ ਕਿ ਉਹ ਆਪਣੀ ਫਸਲ ਸਸਤੇ ਵਿੱਚ ਵੇਚ ਕੇ ਮੰਡੀ ਵਿੱਚੋਂ ਚਲਾ ਜਾਂਦਾ ਹੈ।

ਦੂਜੇ ਪਾਸੇ ਆੜ੍ਹਤੀਆਂ ਦਾ ਕਹਿਣਾ ਹੈ ਕਿ  ਜੇਕਰ ਮੰਡੀ ਵਿੱਚ ਫਸਲ ਵੇਚਣ ਆਏ ਕਿਸਾਨਾਂ ਨੂੰ ਉਸ ਦਾ ਫਸਲ ਦਾ ਪੂਰਾ ਮੁੱਲ ਮਿਲੇਗਾ ਤਾਂ ਕਿਸਾਨ ਵੀ ਖੁਸ਼ ਰਹੇਗਾ ਅਤੇ ਆੜ੍ਹਤੀਆਂ ਵੀ ਖੁਸ਼ ਰਹੇਗਾ। ਕਿਉਂਕਿ ਕਿਸਾਨ ਅਤੇ ਆੜ੍ਹਤੀ ਇਸੇ ਵਪਾਰ ਨਾਲ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜੇਕਰ ਸਬਜ਼ੀਆਂ ਸਹੀਂ ਰੇਟਾਂ ਉਤੇ ਮੰਡੀ ਵਿੱਚ ਵਿਕੇਗੀ ਤਾਂ ਬਜ਼ਾਰ ਵਿੱਚ ਵੀ ਸਬਜ਼ੀ ਸਹੀਂ ਰੇਟਾਂ 'ਤੇ ਵਿਕੇਗੀ। ਜਿਸ ਨਾਲ ਇੱਕ ਸਕਲ ਚੱਲੇਗਾ ਅਤੇ ਲੋਕਾਂ ਨੂੰ ਮਹਿੰਗਾਈ ਦਾ ਵਾਧੂ ਬੋਝ ਨਹੀਂ ਮਹਿਸੂਸ ਹੋਵੇਗਾ।

ਜ਼ੀ ਮੀਡੀਆ ਦੀ ਟੀਮ ਨੇ ਆਮ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਦੁਕਾਨਦਾਰਾਂ ਨਾਲ ਵੀ ਗੱਲ ਕੀਤੀ ਗਈ। ਸਾਡੀ ਟੀਮ ਨੇ ਉਨ੍ਹਾਂ ਨਾਲ ਗੱਲਬਾਤ ਕਰ ਪੁੱਛਿਆ ਕਿ ਉਨ੍ਹਾਂ ਨੂੰ ਕੋਈ ਮੁਨਾਫਾ ਹੋ ਰਿਹਾ ਹੈ ਜਾਂ ਉਨ੍ਹਾਂ ਦਾ ਮੁਨਾਫਾ ਵੀ ਘੱਟ ਰਿਹਾ ਹੈ । ਜਿਸ 'ਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਮੰਡੀ ਚੋਂ ਸਬਜ਼ੀਆਂ ਸਾਨੂੰ ਜ਼ਿਆਦਾ ਰੇਟ 'ਤੇ ਮਿਲਦੀ ਹੈ ਤਾਂ ਸਾਨੂੰ ਵੀ ਬਜ਼ਾਰ ਸਬਜ਼ੀ ਮਹਿੰਗੇ ਭਾਅ ਵਿੱਚ ਪੈਂਦੀ ਹੈ। ਦੁਕਾਨਦਾਰਾਂ ਦੇ ਵੀ ਪਰਿਵਾਰ ਹਨ, ਅਸੀਂ ਆਮ ਲੋਕਾਂ ਨੂੰ ਸਸਤੇ ਭਾਅ 'ਤੇ ਸਬਜ਼ੀਆਂ ਕਿਵੇਂ ਵੇਚ ਸਕਦੇ ਹਾਂ,  ਸਾਨੂੰ ਬਾਜ਼ਾਰ ਵਿੱਚ ਉਹੀ ਰੇਟ ਮਿਲਦੇ ਹਨ। ਅਸੀਂ ਸਾਰੇ ਦੁਕਾਨਦਾਰ ਆਮ ਲੋਕਾਂ ਨੂੰ 2 ਰੁਪਏ ਦੇ ਵਾਧੇ 'ਤੇ ਸਬਜ਼ੀ ਵੇਚਦੇ ਹਨ ਅਤੇ ਸਿਰਫ ਦੋ ਰੁਪਏ ਕਮਾਉਂਦੇ ਹਾਂ।

ਬਜ਼ਾਰ ਵਿੱਚ ਸਬਜ਼ੀਆਂ ਅਤੇ ਫਲਾਂ ਖਰੀਦਣ ਪਹੁੰਚੇ ਆਮ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਭਾਅ ਬਹੁਤ ਵਧ ਗਏ ਹਨ ਅਤੇ ਐਨੀ ਜ਼ਿਆਦਾ ਮਹਿੰਗਾਈ ਵਿੱਚ ਆਮ ਲੋਕਾਂ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੋਗਿਆ ਹੈ, ਸਰਕਾਰ ਨੂੰ ਮਹਿੰਗਾਈ ਬਾਰੇ ਕੁਝ ਸੋਚਣਾ ਚਾਹੀਦਾ ਹੈ।  ਅਸੀਂ ਦੋ-ਤਿੰਨ ਕਿੱਲੋ ਸਬਜ਼ੀ ਖਰੀਦਣ ਲਈ ਘਰੋਂ ਨਿਕਲਦੇ ਹਾਂ, ਪਰ ਸਬਜ਼ੀਆਂ ਦੀ ਕੀਮਤ ਸੁਣ ਕੇ ਸਾਨੂੰ ਸਿਰਫ਼ 1 ਕਿੱਲੋ ਹੀ ਖਰੀਦਣੀ ਪੈਂਦੀ ਹੈ।

ਇਸ ਦੇ ਨਾਲ ਹੀ ਕੁਝ ਲੋਕਾਂ ਜ਼ੀ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਕਰਦੇ ਵੀ ਨਜ਼ਾਰ ਆਏ। ਲੋਕਾਂ ਦਾ ਕਹਿਣਾ ਹੈ ਕਿ ਜ਼ੀ ਮੀਡੀਆ ਆਮ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚ ਰਿਹਾ ਹੈ। ਸਾਰੇ ਮੀਡੀਆ ਅਦਾਰਿਆਂ ਨੂੰ ਆਮ ਲੋਕਾਂ ਦੀ ਆਵਾਜ਼ ਚੁੱਕਣੀ ਚਾਹੀਦੀ ਹੈ ਤਾਂ ਜੋ ਸਰਕਾਰ ਆਮ ਲੋਕਾਂ ਵੱਲ ਧਿਆਨ ਦੇਵੇ ਅਤੇ ਮਹਿੰਗਾਈ 'ਤੇ ਕੁੱਝ ਕੰਟਰੋਲ ਕਰੇ।

Trending news