ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਜ਼ੀਰਾਂ ਨੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਵਿਰੋਧੀ ਧਿਰਾਂ ’ਤੇ ਖ਼ੂਬ ਰਗੜੇ ਲਾਏ।
Trending Photos
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੇ ਵਜ਼ੀਰਾਂ ਨੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਵਿਰੋਧੀ ਧਿਰਾਂ ’ਤੇ ਖ਼ੂਬ ਰਗੜੇ ਲਾਏ।
ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੋਲਦਿਆਂ ਕਿਹਾ ਕਿ ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਪਿਛਲੀਆਂ ਸਰਕਾਰਾਂ ਦੌਰਾਨ 70 ਸਾਲਾਂ ’ਚ ਬੀਜੇ ਕੰਡੇ, ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ’ਚ ਕਿਵੇਂ ਚੁੱਗ ਦਿੱਤੇ।
ਵਿਰੋਧੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਜਿਹੜੇ ਕੰਡੇ 70 ਸਾਲਾਂ ਦੌਰਾਨ ਬੀਜੇ ਸੀ, ਉਹ ਮਾਨ ਸਰਕਾਰ ਮਹਿਜ਼ 6 ਮਹੀਨਿਆਂ ਦੌਰਾਨ ਚੁਗਣ ‘ਚ ਕਿਵੇਂ ਕਾਮਯਾਬ ਹੋ ਗਈ
—@AroraAmanSunam
ਕੈਬਨਿਟ ਮੰਤਰੀ, ਪੰਜਾਬ pic.twitter.com/5U8uP5SHX9— AAP Punjab (@AAPPunjab) September 30, 2022
ਸੈਸ਼ਨ ਦੀ ਕਾਰਵਾਈ ’ਚ ਵਿਘਨ, ਵਿਧਾਨ ਸਭਾ ਦਾ ਅਪਮਾਨ: ਅਮਨ ਅਰੋੜਾ
ਕਾਂਗਰਸੀ ਆਗੂਆਂ ਬਾਰੇ ਬੋਲਦਿਆਂ ਅਮਰ ਅਰੋੜਾ ਨੇ ਕਿਹਾ ਕਿ ਇਹ ਲੋਕ ਵਿਧਾਨ ਸਭਾ ਦੇ ਪ੍ਰੋਟੋਕਾਲ ’ਤੇ ਧੱਬਾ ਲਗਾ ਰਹੇ ਹਨ। ਉਨ੍ਹਾਂ ਸਮੇਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਜੇ ਸੈਸ਼ਨ ਦੇ 3 ਘੰਟੇ ਬਾਕੀ ਹਨ, ਪਰ ਵਿਰੋਧੀ ਧਿਰ ਲੋਕਾਂ ਦੇ ਮੁੱਦਿਆਂ ’ਤੇ ਕੋਈ ਗੱਲ ਨਹੀਂ ਕਰ ਰਹੀ। ਉਲਟਾ ਸੈਸ਼ਨ ਦੀ ਕਾਰਵਾਈ ’ਚ ਵਿਘਨ ਪਾ ਕੇ ਪਵਿੱਤਰ ਵਿਧਾਨ ਸਭਾ ਦਾ ਅਪਮਾਨ ਕੀਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ’ਤੇ ਕਾਰਵਾਈ ਨੂੰ ਲੈ ਕੇ ਹੋਇਆ ਹੰਗਾਮਾ
ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਸੈਸ਼ਨ ਦਾ ਅੱਜ ਤੀਜਾ ਦਿਨ ਸੀ। ਵਿਰੋਧੀਆਂ ਵਲੋਂ ਕੀਤੇ ਜਾ ਰਹੇ ਹੰਗਾਮੇ ਦੇ ਚੱਲਦਿਆਂ ਪਹਿਲਾਂ 3 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਇਸ ਗੱਲ ’ਤੇ ਅੜੇ ਸਨ ਕਿ ਸਰਕਾਰ ਵਲੋਂ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਜਾਵੇ।
ਇਸ ਦੌਰਾਨ ਸਦਨ ’ਚ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਤਿੱਖੀ ਬਹਿਸਬਾਜੀ ਵੇਖਣ ਨੂੰ ਮਿਲੀ। ਵਿਧਾਇਕ ਖਹਿਰਾ ਨੇ ਸਪੀਕਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਸਿਫ਼ਰ ਕਾਲ ਦੌਰਾਨ ਬੋਲਣ ਨਹੀਂ ਦਿੱਤਾ ਜਾ ਰਿਹਾ। ਇਸ ਗਹਿਮ ਗਹਿਮੀ ਦੇ ਬਾਵਜੂਦ ਪੰਜਾਬ ਵਿਲੇਜ ਕਾਮਨ ਲੈਂਡਜ਼ (ਰੈਗੂਲੇਸ਼ਨ) ਸੋਧ ਬਿੱਲ 2022, ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰਿਪੀਲ) ਬਿੱਲ 2022 ਅਤੇ ਪੰਜਾਬ ਜੀਐੱਸਟੀ (ਸੋਧ) ਬਿੱਲ 2022 ਤਿੰਨ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ।