Lehragaga College: ਲਹਿਰਾਗਾਗਾ ਦੇ ਕਾਲਜ ਨੂੰ ਬਚਾਉਣ ਲਈ ਸਾਰੀਆਂ ਜਨਤਕ ਜਥੇਬੰਦੀਆਂ ਹੋਈਆਂ ਇਕਜੁੱਟ
Advertisement
Article Detail0/zeephh/zeephh1907583

Lehragaga College: ਲਹਿਰਾਗਾਗਾ ਦੇ ਕਾਲਜ ਨੂੰ ਬਚਾਉਣ ਲਈ ਸਾਰੀਆਂ ਜਨਤਕ ਜਥੇਬੰਦੀਆਂ ਹੋਈਆਂ ਇਕਜੁੱਟ

Lehragaga College: ਲਹਿਰਾਗਾਗਾ ਵਿੱਚ ਬਾਬਾ ਹੀਰਾ ਸਿੰਘ ਭੱਠਲ ਟੈਕਨੀਕਲ ਕਾਲਜ ਨੂੰ ਬੰਦ ਕਰਨ ਨੂੰ ਲੈ ਕੇ ਸਰਕਾਰ ਵੱਲੋਂ ਨੋਟਿਸ ਕੱਢਿਆ ਗਿਆ ਹੈ। ਇਸ ਕਾਰਨ ਹੁਣ ਸਾਰੀਆਂ ਜਨਤਕ ਜਥੇਬੰਦੀਆਂ ਅਤੇ ਰਾਜਨੀਤਿਕ ਦਲ ਸਾਂਝੇ ਤੌਰ ਉਤੇ ਕਾਲਜ ਨੂੰ ਬਚਾਉਣ ਦੀ ਲੜਾਈ ਲੜਨਗੇ।

Lehragaga College: ਲਹਿਰਾਗਾਗਾ ਦੇ ਕਾਲਜ ਨੂੰ ਬਚਾਉਣ ਲਈ ਸਾਰੀਆਂ ਜਨਤਕ ਜਥੇਬੰਦੀਆਂ ਹੋਈਆਂ ਇਕਜੁੱਟ

Lehragaga College: ਲਹਿਰਾਗਾਗਾ ਵਿੱਚ ਬਾਬਾ ਹੀਰਾ ਸਿੰਘ ਭੱਠਲ ਟੈਕਨੀਕਲ ਕਾਲਜ ਨੂੰ ਬੰਦ ਕਰਨ ਨੂੰ ਲੈ ਕੇ ਸਰਕਾਰ ਵੱਲੋਂ ਨੋਟਿਸ ਕੱਢਿਆ ਗਿਆ ਹੈ। ਇਸ ਕਾਰਨ ਹੁਣ ਸਾਰੀਆਂ ਜਨਤਕ ਜਥੇਬੰਦੀਆਂ ਅਤੇ ਰਾਜਨੀਤਿਕ ਦਲ ਸਾਂਝੇ ਤੌਰ ਉਤੇ ਕਾਲਜ ਨੂੰ ਬਚਾਉਣ ਦੀ ਲੜਾਈ ਲੜਨਗੇ।

ਇਸ ਦੌਰਾਨ ਉਥੇ ਪੁੱਜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਨੇਤਾ ਨੇ ਕਿਹਾ ਕਿ ਇਸ ਕਾਲਜ ਨੂੰ ਬੰਦ ਹੋਣ ਦੇ ਪਿੱਛੇ ਇਕੱਲੀ ਆਮ ਆਮ ਆਦਮੀ ਪਾਰਟੀ ਨਹੀਂ ਸਾਰੇ ਸਿਆਸੀ ਦਲ ਬਰਾਬਰ ਦੇ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਇਸ ਕਾਲਜ ਦਾ ਇੱਕ ਮੁਲਾਜ਼ਮ ਤਨਖ਼ਾਹ ਨਾ ਮਿਲਣ ਕਾਰਨ ਖੁਦਕੁਸ਼ੀ ਕਰ ਚੁੱਕਾ ਹੈ ਅਤੇ ਉਸ ਸਮੇਂ ਲਹਿਰਾਗਾਗਾ ਦੀ ਵਿਧਾਇਕ ਵਰਿੰਦਰ ਕੁਮਾਰ ਗੋਇਲ ਨੇ ਕਿਹਾ ਸੀ ਕਿ ਉਹ ਇਸ ਕਾਲਜ ਨੂੰ ਬਚਾਉਣ ਲਈ ਹਰ ਤਰ੍ਹਾਂ ਦੀ ਲੜਾਈ ਲੜਨਗੇ।

ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਦੀ ਮਨਸ਼ਾ ਕਾਲਜ ਨੂੰ ਬੰਦ ਕਰਕੇ ਜੋ ਕਾਲਜ ਦੀ 18 ਏਕੜ ਜ਼ਮੀਨ ਨੂੰ ਵੇਚਣ ਦੀ ਹੈ ਤਾਂ ਉਹ ਹਰਗਿਜ਼ ਇਸ ਨੂੰ ਪੂਰਾ ਨਹੀਂ ਹੋਣ ਦੇਣਗੇ। ਇਸ ਖਿਲਾਫ਼ ਉਹ ਮੋਰਚਾ ਖੋਲ੍ਹਣਗੇ ਅਤੇ ਉਹ ਉਥੇ ਪੁੱਜੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਬੇਟੇ ਰਾਹੁਲ ਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਇਸ ਕਾਲਜ ਦੇ ਨਾਮ ਦੇ ਪਿੱਛੇ ਭੱਠਲ ਲੱਗਣ ਕਾਰਨ ਸਿਆਸਤ ਕੀਤੀ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਲਈ ਕਾਂਗਰਸ ਵੀ ਬਰਾਬਰ ਜ਼ਿੰਮੇਵਾਰ ਹੈ ਕਿ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਸਿਆਸੀ ਮਤਭੇਦਾਂ ਕਾਰਨ ਧਿਆਨ ਨਹੀਂ ਦਿੱਤਾ ਅਤੇ 2007 ਤੱਕ ਇਹ ਕਾਲਜ ਕਾਫੀ ਚੰਗੇ ਤਰੀਕੇ ਨਾਲ ਚੱਲ ਰਿਹਾ ਸੀ। 3000 ਤੋਂ ਉਪਰ ਵਿਦਿਆਰਥੀ ਪੜ੍ਹਨ ਆਉਂਦੇ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜਿਆਂ-ਮਹਾਰਾਜਿਆਂ ਦੇ ਨਾਂ 'ਤੇ ਕਾਲਜ ਚੱਲ ਰਹੇ ਹਨ ਪਰ ਅਜਿਹੇ ਕਾਲਜ ਬੰਦ ਕੀਤੇ ਜਾ ਰਹੇ ਹਨ।

ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਕਾਲਜ ਇਸ ਇਲਾਕੇ ਦਾ ਸਭ ਤੋਂ ਵੱਡਾ ਸਿੱਖਿਆ ਕੇਂਦਰ ਹੈ, ਇਸ ਦਾ ਇਸ ਤਰ੍ਹਾਂ ਬੰਦ ਹੋਣਾ ਬਹੁਤ ਹੀ ਮੰਦਭਾਗਾ ਹੈ ਕਿਉਂਕਿ ਨਾ ਤਾਂ ਸਰਕਾਰ ਨੇ ਵਿਦਿਆਰਥੀਆਂ ਦੇ ਭਵਿੱਖ ਬਾਰੇ ਸੋਚਿਆ ਹੈ ਅਤੇ ਨਾ ਹੀ ਨਾ ਤਾਂ ਮੁਲਾਜ਼ਮਾਂ ਬਾਰੇ। ਮੁੱਖ ਮੰਤਰੀ ਦੇ ਆਪਣੇ ਇਲਾਕੇ ਵਿੱਚ ਅਜਿਹੇ ਕਾਲਜ ਨੂੰ ਬੰਦ ਕਰਨ ਤੋਂ ਹੀ ਪਤਾ ਲੱਗਦਾ ਹੈ ਕਿ ਜਿਹੜੀ ਸਰਕਾਰ ਸਿੱਖਿਆ ਤੇ ਸਿਹਤ ਸਹੂਲਤਾਂ ਸਬੰਧੀ ਵੱਡੇ-ਵੱਡੇ ਵਾਅਦੇ ਕਰਦੀ ਸੀ, ਉਸ ਵੇਲੇ ਸਿਹਤ ਸਹੂਲਤਾਂ ਦਾ ਵੀ ਇਹੋ ਹਾਲ ਹੈ।

ਉਥੇ ਪੜ੍ਹਾ ਰਹੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 43 ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਹਨ ਅਤੇ ਦੂਜੇ ਪਾਸੇ ਸਾਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਲਹਿਰਗਾਗਾ ਤੋਂ ਮੌਜੂਦ ਆਮ ਆਦਮੀ ਪਾਰਟੀ ਦੇ ਵਿਧਾਇਕ ਵਰਿੰਦਰ ਕੁਮਾਰ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦ ਉਨ੍ਹਾਂ ਦੀ ਸਰਕਾਰ ਬਣੀ ਹੈ ਉਹ ਇਸ ਕਾਲਜ ਦੇ ਕਰਮਚਾਰੀਆਂ ਦੇ ਪੈਰਵੀ ਕਰ ਰਹੇ ਹਨ ਪਰ ਇਸ ਕਾਲਜ ਦੇ ਬੰਦ ਹੋਣ ਦੇ ਪਿੱਛੇ ਤੇ ਇਨ੍ਹਾਂ ਮੁਲਾਜ਼ਮਾਂ ਦੇ ਨਾਲ ਪਿੱਛੇ ਸਭ ਤੋਂ ਵੱਡੀ ਜ਼ਿੰਮੇਵਾਰੀ ਕਾਂਗਰਸ ਸਰਕਾਰ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਦੀ 36 ਮਹੀਨੇ ਦੀ ਤਨਖ਼ਾਹ ਨਹੀਂ ਦਿੱਤੀ।

ਇਸ ਕਾਰਨ ਉਥੇ ਲਗਾਤਾਰ ਵਿਦਿਆਰਥੀਆਂ ਦੀ ਕਮੀ ਹੋਣ ਲੱਗੀ ਤੇ ਜੋ ਉਥੇ ਦੇ ਅਧਿਆਪਕ ਸਨ ਉਹ ਕਰਜ਼ੇ ਵਿਚ ਡੁੱਬਣ ਲੱਗੇ ਪਰ ਹੁਣ ਵੀ ਉਹ ਲਗਾਤਾਰ ਉਨ੍ਹਾਂ ਦੀ ਮੀਟਿੰਗ ਸਬੰਧਤ ਮੰਤਰੀਆਂ ਨਾਲ ਕਰਵਾਉਂਦੇ ਹਨ ਅਤੇ ਅਜੇ ਵੀ ਅਸੀਂ ਚਾਹੁੰਦੇ ਹਾਂ ਕਿ ਇਹ ਕਾਲਜ ਜਾਂ ਡਿਗਰੀ ਕਾਲਜ ਦੇ ਰੂਪ ਜਾਂ ਫਿਰ ਆਈਟੀਆਈ ਦੇ ਰੂਪ ਵਿੱਚ ਚੱਲਦਾ ਰਹੇ। ਇਨ੍ਹਾਂ ਮੁਲਾਜ਼ਮਾਂ ਦੀਆਂ ਨੌਕਰੀਆਂ ਬਰਕਰਾਰ ਰਹਿਣ।

ਇਹ ਵੀ ਪੜ੍ਹੋ : Assembly Elections 2023: 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਤਾਰੀਕਾਂ ਦਾ ਐਲਾਨ, 3 ਦਸੰਬਰ ਨੂੰ ਆਉਣਗੇ ਨਤੀਜੇ

 

Trending news