Master Cadre Protest: 4161 ਮਾਸਟਰ ਕੇਡਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਰੋਸ ਵਜੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਤੱਕ ਬੱਚਿਆਂ ਸਮੇਤ ਰੋਸ ਰੈਲੀ ਕੱਢੀ
Trending Photos
Master Cadre Protest: 6 ਮਈ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਨੈਸ਼ਨਲ ਹਾਈਵੇ ਉਪਰ ਪੱਕਾ ਟੈਂਟ ਲਗਾ ਕੇ ਧਰਨੇ ਉਤੇ ਬੈਠੇ 4161 ਮਾਸਟਰ ਕੇਡਰ ਅਧਿਆਪਕਾਂ ਨੇ ਐਤਵਾਰ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਘਰ ਵੱਲ ਨੂੰ ਰੋਸ ਰੈਲੀ ਕੱਢੀ। ਇਸ ਮੌਕੇ ਅਧਿਆਪਕਾਵਾਂ ਆਪਣੇ ਛੋਟੇ-ਛੋਟੇ ਬੱਚਿਆਂ ਸਮੇਤ ਰੈਲੀ ਵਿੱਚ ਸ਼ਾਮਲ ਹੋਣ ਲਈ ਮਜਬੂਰ ਸਨ। ਭਾਵੇਂ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਸਿੱਖਿਆ ਮੰਤਰੀ ਦੇ ਘਰ ਤੋਂ ਕਰੀਬ 200 ਮੀਟਰ ਪਿਛੇ ਰੋਕ ਲਿਆ ਗਿਆ ਪਰ ਅਧਿਆਪਕਾਂ ਨੇ ਕੱਲ੍ਹ 3 ਵਜੇ ਤੱਕ ਦਾ ਸਮਾਂ ਦਿੰਦਿਆਂ ਕਿਹਾ ਕਿ ਉਹ 8 ਮਈ ਨੂੰ ਇਸ ਤੋਂ ਵੀ ਵੱਡਾ ਐਕਸ਼ਨ ਕਰਨਗੇ ਤੇ ਸਿੱਖਿਆ ਮੰਤਰੀ ਦੇ ਘਰ ਦੇ ਬਾਹਰ ਟੈਂਟ ਲਗਾ ਕੇ ਗੇਟ ਦੇ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਇਹ ਉਹ ਅਧਿਆਪਕ ਹਨ ਜਿਨ੍ਹਾਂ ਨੂੰ 5 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਨੇ ਜੁਆਇਨਿੰਗ ਪੱਤਰ ਦਿੱਤੇ ਸਨ ਪਰ ਇਨ੍ਹਾਂ ਨੂੰ ਅਜੇ ਤੱਕ ਸਟੇਸ਼ਨ ਅਲਾਟ ਨਹੀਂ ਕੀਤੇ ਗਏ।
ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕੋ ਇੱਕ ਮੰਗ ਹੈ ਕਿ ਇਸੇ ਹਫ਼ਤੇ 4161 ਸਿਲੈਕਟਡ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਜੁਆਇੰਨ ਕਰਵਾਇਆ ਜਾਵੇ। ਉਨ੍ਹਾਂ ਨੂੰ 5 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਜੁਆਇੰਨਿੰਗ ਲੈਟਰ ਤਾਂ ਮਿਲ ਗਏ ਮਗਰ ਉਨ੍ਹਾਂ ਨੂੰ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਪੱਕੇ ਮੋਰਚੇ ਉਪਰ ਬੈਠੇ ਅਧਿਆਪਕਾਂ ਨੇ ਦੱਸਿਆ ਕਿ ਪਿਛਲੇ ਦਿਨੀਂ 30 ਅਪ੍ਰੈਲ ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ EM ਹਾਊਸ ਚੰਡੀਗੜ੍ਹ ਵਿਖੇ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਕੀਤੀ ਜਿਸ ਵਿੱਚ ਸਿੱਖਿਆ ਮੰਤਰੀ ਨੇ ਪੱਕਾ ਭਰੋਸਾ ਦਿੱਤਾ ਹੈ ਕਿ ਮਈ ਦੇ ਪਹਿਲੇ ਹਫਤੇ ਦੇ ਸ਼ੁੱਕਰਵਾਰ ਤੱਕ 4161 ਮਾਸਟਰ ਕੇਡਰ ਦੇ ਸਿਲੈਕਟਡ ਉਮੀਦਵਾਰਾਂ ਨੂੰ ਟ੍ਰੇਨਿੰਗ ਲਗਾਕੇ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : The Kerala Story Box Office Day 2: ਵਿਵਾਦਾਂ ਦੇ ਵਿਚਕਾਰ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ 'ਦਿ ਕੇਰਲ ਸਟੋਰੀ', ਦੋ ਦਿਨਾਂ 'ਚ ਕੀਤੀ ਬੰਪਰ ਕਮਾਈ
ਯੂਨੀਅਨ ਨੇ ਦੱਸਿਆ ਹੈ 4161 ਮਾਸਟਰ ਕੇਡਰ 5 ਜਨਵਰੀ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥੋਂ ਨਿਯੁਕਤੀ ਪੱਤਰ ਲੈਕੇ ਆਪਣੀਆਂ ਪ੍ਰਾਈਵੇਟ ਨੌਕਰੀਆ ਛੱਡ ਕੇ ਘਰਾਂ ਵਿੱਚ ਬੈਠੇ ਹਨ। ਅੱਜ ਤੱਕ ਉਨ੍ਹਾਂ ਨੂੰ ਸਕੂਲਾਂ ਵਿੱਚ ਨਹੀਂ ਭੇਜਿਆ ਗਿਆ। ਯੂਨੀਅਨ ਵੱਲੋਂ 3 ਮਹੀਨਿਆਂ ਤੋਂ ਕਈ ਵਾਰ ਸਕੂਲਾਂ ਵਿੱਚ ਜਾਣ ਲਈ ਵਾਰ-ਵਾਰ ਸੰਘਰਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ : Paramjit Panjwar Murder: ਪਾਕਿਸਤਾਨ 'ਚ ਖ਼ਾਲਿਸਤਾਨੀ ਅੱਤਵਾਦੀ ਪਰਮਜੀਤ ਪੰਜਵੜ ਦੀ ਹੱਤਿਆ, ਬਾਈਕ ਸਵਾਰਾਂ ਨੇ ਮਾਰੀ ਗੋਲ਼ੀ
ਸ੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ