IPS ਅਧਿਕਾਰੀਆਂ ਦੀਆਂ 20 ਗੱਡੀਆਂ, 6 ਸਾਲ 'ਚ ਪੀ ਗਈਆਂ 1 ਕਰੋੜ ਤੋਂ ਜ਼ਿਆਦਾ ਦਾ ਤੇਲ
Advertisement
Article Detail0/zeephh/zeephh1352882

IPS ਅਧਿਕਾਰੀਆਂ ਦੀਆਂ 20 ਗੱਡੀਆਂ, 6 ਸਾਲ 'ਚ ਪੀ ਗਈਆਂ 1 ਕਰੋੜ ਤੋਂ ਜ਼ਿਆਦਾ ਦਾ ਤੇਲ

ਰਿਪੋਰਟ ਵਿਚ ਦੱਸਿਆ ਗਿਆ ਹੈ ਚੰਡੀਗੜ ਵਿਚ 9 ਪੁਲਿਸ ਅਧਿਕਾਰੀਆਂ ਕੋਲ 20 ਗੱਡੀਆਂ ਹਨ ਜਿਹਨਾਂ ਵਿਚ 6 ਸਾਲਾਂ ਅੰਦਰ 1 ਕਰੋੜ ਦੇ ਤੇਲ ਦੀ ਖ਼ਪਤ ਹੋਈ ਹੈ।ਚੰਡੀਗੜ ਪੁਲਿਸ ਕੋਲ ਕੁਲ 17 ਪੁਲਿਸ ਸਟੇੇਸ਼ਨ ਹਨ।

IPS ਅਧਿਕਾਰੀਆਂ ਦੀਆਂ 20 ਗੱਡੀਆਂ, 6 ਸਾਲ 'ਚ ਪੀ ਗਈਆਂ 1 ਕਰੋੜ ਤੋਂ ਜ਼ਿਆਦਾ ਦਾ ਤੇਲ

ਚੰਡੀਗੜ: ਚੰਡੀਗੜ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਰੱਜ ਕੇ ਕਾਰ ਦਾ ਤੇਲ ਫੂਕਿਆ ਜਾ ਰਿਹਾ ਹੈ ਤੇ ਉਹ ਵੀ ਇੰਨ੍ਹਾ ਕਿ 6 ਸਾਲਾਂ ਚ 1 ਕਰੋੜ ਤੋਂ ਜ਼ਿਆਦਾ ਦਾ ਅੰਕੜਾ ਪਾਰ ਹੋ ਗਿਆ। ਜੀ ਹਾਂ ਇਹ ਖੁਲਾਸਾ ਇਕ ਆਰ. ਟੀ. ਆਈ. ਰਿਪੋਰਟ ਵਿਚ ਹੋਇਆ ਹੈ। ਜਿਸ ਵਿਚ ਸਾਹਮਣੇ ਆਇਆ ਹੈ ਕਿ 9 ਆਈ. ਪੀ. ਐਸ. ਅਧਿਕਾਰੀਆਂ ਦੀਆਂ ਗੱਡੀਆਂ ਵਿਚ 2.45 ਲੱਖ ਲੀਟਰ ਦਾ ਤੇਲ ਖਰਚ ਹੋਇਆ ਜਿਸਦੀ ਕੀਮਤ 1 ਕਰੋੜ ਤੋਂ ਵੀ ਜ਼ਿਆਦਾ ਬਣਦੀ ਹੈ।

 

ਰਿਪੋਰਟ ਦੇ ਵਿਚ ਅੰਕੜੇ ਕੀਤੇ ਗਏ ਉਜਾਗਰ

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਚੰਡੀਗੜ ਦੇ ਐਸ. ਐਸ. ਪੀ. ਦੀਆਂ 2 ਟੋਇਟਾ ਗੱਡੀਆਂ ਵਿਚ 19 ਲੱਖ ਰੁਪਏ ਦਾ ਤੇਲ ਖਰਚ ਹੋਇਆ, ਜੋ ਕਿ 1 ਪੈਟੋਰਲ ਅਤੇ 1 ਡੀਜ਼ਲ ਗੱਡੀ ਸੀ। ਐਸ. ਪੀ. ਹੈਡ ਕੁਆਰਟਰ ਦੀ ਟੋਇਟਾ ਗੱਡੀ ਵਿਚ 17 ਲੱਖ ਰੁਪਏ ਦੇ ਤੇਲ ਦਾ ਖ਼ਰਚਾ ਆਇਆ। ਚੰਡੀਗੜ ਦੇ ਡੀ. ਜੀ. ਪੀ. ਦੀਆਂ ਦੋ ਟੋਇਟਾ ਗੱਡੀਆਂ ਵਿਚ 17 ਲੱਖ ਦਾ ਤੇਲ ਖਰਚ ਹੋਇਆ ਅਤੇ 1 ਸਿਆਜ ਕਾਰ ਵਿਚ ਪੈਟਰੋਲ ਲਈ 6 ਲੱਖ ਅਤੇ ਡੀਜ਼ਲ ਲਈ 11 ਲੱਖ ਰੁਪਏ ਖ਼ਰਚ ਹੋਏ। ਐਸ. ਐਸ. ਪੀ. ਆਪ੍ਰੇਸ਼ਨ ਦੀ ਗੱਡੀ ਵਿਚ 15 ਲੱਖ ਦਾ ਤੇਲ ਖਰਚ ਹੋਇਆ। ਡੀ. ਆਈ. ਜੀ. ਦੀਆਂ ਗੱਡੀਆਂ ਵਿਚ 5 ਅਤੇ 2 ਲੱਖ ਤੋਂ ਜ਼ਿਆਦਾ ਦਾ ਤੇਲ ਪਵਾਇਆ ਗਿਆ।

 

 

20 ਵਿਚੋਂ 10 ਟੋਇਟਾ ਗੱਡੀਆਂ

ਚੰਡੀਗੜ ਪੁਲਿਸ ਪ੍ਰਸ਼ਾਸਨ ਦੀਆਂ 20 ਗੱਡੀਆਂ ਵਿਚੋਂ 10 ਤਾਂ ਇਕੱਲੀਆਂ ਟੋਇਟਾ ਹੀ ਹਨ।ਚੰਡੀਗੜ ਪੁਲਿਸ ਦੇ 9 ਅਧਿਕਾਰੀ ਹਨ। ਜਿਹਨਾਂ ਕੋਲ ਇਹ 20 ਗੱਡੀਆਂ ਸਨ। ਜਿਹਨਾਂ ਦਾ ਖ਼ਰਚਾ 1 ਕਰੋੜ ਤੋਂ ਜ਼ਿਆਦਾ ਦਾ ਆਇਆ। ਇਹਨਾਂ ਵਿਚੋਂ 9 ਵਾਹਨ ਆਈ. ਪੀ. ਐਸ. ਅਧਿਕਾਰੀਆਂ ਕੋਲ ਹਨ। 1 ਜਨਵਰੀ, 2016 ਤੋਂ 15 ਜੁਲਾਈ 2022 ਦਰਮਿਆਨ ਆਈ. ਪੀ. ਐਸ. ਅਧਿਕਾਰੀਆਂ ਕੋਲ ਵਾਹਨਾਂ ਦੇ ਖਰਚੇ ਦੇ ਇਹ ਅੰਕੜੇ ਸਾਹਮਣੇ ਆਏ ਹਨ। ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਆਈਪੀਐਸ ਅਧਿਕਾਰੀਆਂ ਦੀਆਂ ਗੱਡੀਆਂ ਦੇ ਫਲੀਟ ਵਿਚ ਕਈ ਕਾਰਾਂ ਬਦਲੀਆਂ ਗਈਆਂ ਹਨ। ਚੰਡੀਗੜ ਪੁਲੀਸ ਕੋਲ 17 ਪੁਲੀਸ ਸਟੇਸ਼ਨ ਹਨ ਅਤੇ ਘੱਟੋ-ਘੱਟ ਚਾਰ ਸੁਤੰਤਰ ਯੂਨਿਟ ਹਨ।

 

WATCH LIVE TV

Trending news