ਪੰਜਾਬ ਵਿਧਾਨ ਸਭਾ ਤੱਕ ਪਹੁੰਚੇ 13 ਡਾਕਟਰ ਟਟੋਲਣਗੇ ਪੰਜਾਬ ਦੀ ਨਬਜ਼ ! ਇਹਨਾਂ ਵਿਚ 10 ਆਮ ਆਦਮੀ ਪਾਰਟੀ ਦੇ
Advertisement

ਪੰਜਾਬ ਵਿਧਾਨ ਸਭਾ ਤੱਕ ਪਹੁੰਚੇ 13 ਡਾਕਟਰ ਟਟੋਲਣਗੇ ਪੰਜਾਬ ਦੀ ਨਬਜ਼ ! ਇਹਨਾਂ ਵਿਚ 10 ਆਮ ਆਦਮੀ ਪਾਰਟੀ ਦੇ

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ ਨੇ ਇਸ ਵਾਰ ਵਿਧਾਨ ਸਭਾ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਹੈ। ਜਿਥੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਉਥੇ ਈ ਪੰਜਾਬ ਦੀ ਨਬਜ਼ ਫੜਨ ਲਈ 13 ਡਾਕਟਰ ਵਿਧਾਇਕ ਬਣਕੇ ਵਿਧਾਨ ਸਭਾ ਵਿਚ ਪਹੁੰਚੇ ਹਨ। 

ਪੰਜਾਬ ਵਿਧਾਨ ਸਭਾ ਤੱਕ ਪਹੁੰਚੇ 13 ਡਾਕਟਰ ਟਟੋਲਣਗੇ ਪੰਜਾਬ ਦੀ ਨਬਜ਼ !  ਇਹਨਾਂ ਵਿਚ 10 ਆਮ ਆਦਮੀ ਪਾਰਟੀ ਦੇ

ਚੰਡੀਗੜ: ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜਿਆਂ ਨੇ ਇਸ ਵਾਰ ਵਿਧਾਨ ਸਭਾ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਹੈ। ਜਿਥੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਜਿਤਾ ਕੇ ਵਿਧਾਨ ਸਭਾ ਭੇਜਿਆ ਉਥੇ ਈ ਪੰਜਾਬ ਦੀ ਨਬਜ਼ ਫੜਨ ਲਈ 13 ਡਾਕਟਰ ਵਿਧਾਇਕ ਬਣਕੇ ਵਿਧਾਨ ਸਭਾ ਵਿਚ ਪਹੁੰਚੇ ਹਨ। ਅਜਿਹਾ ਪਹਿਲੀ ਵਾਰ ਹੋਇਆ ਜਦੋਂ ਡਾਕਟਰੀ ਕਿੱਤੇ ਨਾਲ ਸਬੰਧਿਤ ਚਿਹਰੇ ਵਿਧਾਨ ਸਭਾ 'ਚ ਵਿਧਾਇਕ ਬਣਕੇ ਪਹੁੰਚੇ। ਇਹਨਾਂ ਵਿਚੋਂ 10 ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਆਓ ਜਾਣਦੇ ਆਂ ਇਹਨਾਂ ਡਾਕਟਰਾਂ ਬਾਰੇ ਜਿਹਨਾਂ ਨੇ ਜਿੱਤ ਕੇ ਵਿਗਾੜਿਆ ਵਿਰੋਧੀਆਂ ਦਾ ਬਲੱਡ ਪ੍ਰੈਸ਼ਰ।

 

ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਡਾਕਟਰ ਚਰਨਜੀਤ ਸਿੰਘ

ਕਾਂਗਰਸ ਸਰਕਾਰ ਦੇ ਸੀ.ਐਮ. ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਵੀ ਆਮ ਆਦਮੀ ਪਾਰਟੀ ਦੇ ਡਾਕਟਰ ਚਰਨਜੀਤ ਸਿੰਘ ਹਨ। 2017 ਵਿਚ ਵੀ ਡਾਕਟਰ ਚਰਨਜੀਤ ਚੰਨੀ ਨੂੰ ਟੱਕਰ ਦੇ ਰਹੇ ਸਨ ਪਰ ਉਸ ਵੇਲੇ ਹਾਰ ਗਏ ਸਨ।ਪਰ ਇਸ ਵਾਰ ਵੱਡੇ ਮਾਰਜਨ ਨਾਲ ਜਿੱਤ ਹਾਸਲ ਕਰਕੇ ਉਹ ਚੰਨੀ ਦਾ ਬਲੱਡ ਪ੍ਰੈਸ਼ਰ ਜ਼ਰੂਰ ਘਟਾ ਦਿੱਤਾ ਹੈ।

 

* ਇਸ ਤੋਂ ਇਲਾਵਾ ਮੋਗਾ ਤੋਂ ਸੋਨੂੰ ਸੂਦ ਦੀ ਭੈਣ ਨੂੰ ਹਰਾਉਣ ਵਾਲੀ ਅਮਨਦੀਪ ਕੌਰ ਅਰੋੜਾ ਵੀ ਪੇਸ਼ੇ ਵਜੋਂ ਡਾਕਟਰ ਹੈ। ਪਟਿਆਲਾ ਦਿਹਾਤੀ ਤੋਂ ਮੋਹਿਤ ਮਹਿੰਦਰਾ ਨੂੰ ਧੂੜ ਚਟਾਉਣ ਵਾਲੇ ਬਲਬੀਰ ਸਿੰਘ ਵੀ ਪੇਸ਼ੇ ਵਜੋਂ ਅੱਖਾਂ ਦੇ ਡਾਕਟਰ ਹਨ।

 

* ਅੰਮ੍ਰਿਤਸਰ ਦੱਖਣੀ ਤੋਂ ਐਮ.ਡੀ. ਰੇਡੀਓਲੋਜਿਸਟ ਡਾ: ਇੰਦਰਬੀਰ ਨਿੱਝਰ, ਅੰਮ੍ਰਿਤਸਰ ਸੈਂਟਰਲ ਡਾ: ਅਜੈ ਗੁਪਤਾ ਅਤੇ ਅੰਮ੍ਰਿਤਸਰ ਪੱਛਮੀ ਤੋਂ ਰਾਜ ਕੁਮਾਰ ਵੇਰਕਾ ਨੂੰ ਹਰਾਉਣ ਵਾਲੇ 'ਆਪ' ਵਿਧਾਇਕ ਵੀ ਡਾਕਟਰ ਹਨ।

 

* ਤਰਨਤਾਰਨ ਤੋਂ ਡਾ: ਕਸ਼ਮੀਰ ਸਿੰਘ ਸੋਹਲ, ਸ਼ਾਮਚੁਰਾਸੀ ਤੋਂ ਡਾ: ਰਵਿਜੋਤ ਸਿੰਘ ਐਮ.ਡੀ. ਮੈਡੀਸਨ, ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਮਾਤ ਦੇਣ ਵਾਲੇ ਡਾ. ਵਿਜੇ ਕੁਮਾਰ, ਮਲੋਟ ਤੋਂ ਡਾ: ਬਲਜੀਤ ਕੌਰ[ਇਹ ਸਾਰੇ ਨਾਂ ਵਿਧਾਇਕ ਬਣਕੇ ਪੰਜਾਬ ਵਿਧਾਨ ਸਭਾ ਪਹੁੰਚੇ ਹਨ। ਹੁਣ ਤੱਕ ਇਹਨਾਂ ਡਾਕਟਰਾਂ ਨੇ ਮਰੀਜ਼ਾਂ ਦੀ ਹੀ ਨਬਜ਼ ਪਛਾਣੀ ਹੈ। ਪਰ ਹੁਣ ਵਾਰੀ ਹੈ ਪੰਜਾਬ ਦੀ ਨਬਜ਼ ਪਛਾਨਣ ਦੀ। ਇਹਨਾਂ ਤੋਂ ਇਲਾਵਾ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ, ਸ਼੍ਰੋਮਣੀ ਅਕਾਲੀ ਦਲ ਦੇ ਡਾ.ਸੁਖਵਿੰਦਰ ਸੁੱਖੀ, ਨਵਾਂ ਸ਼ਹਿਰ ਤੋਂ ਬਸਪਾ ਦੇ ਡਾ. ਨਛੱਤਰਪਾਲ ਵਿਧਾਨ ਸਭਾ ਤੱਕ ਪਹੁੰਚੇ ਹਨ।

 

WATCH LIVE TV 

Trending news