Punjab News: ਰਾਜਪਾਲ ਦੀ 'ਧਮਕੀ' 'ਤੇ CM ਭਗਵੰਤ ਮਾਨ ਦਾ ਜਵਾਬ, ਕਿਹਾ "ਸਾਰੇ ਸਵਾਲਾਂ ਦਾ ਦੇਵਾਂਗਾ ਜਵਾਬ"
Advertisement

Punjab News: ਰਾਜਪਾਲ ਦੀ 'ਧਮਕੀ' 'ਤੇ CM ਭਗਵੰਤ ਮਾਨ ਦਾ ਜਵਾਬ, ਕਿਹਾ "ਸਾਰੇ ਸਵਾਲਾਂ ਦਾ ਦੇਵਾਂਗਾ ਜਵਾਬ"

Punjab CM vs Governor News: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ ਕਿ ਰਾਜਪਾਲ ਨੇ ਉਨ੍ਹਾਂ ਨੂੰ ਚਿੱਠੀ ਲਿਖੀ ਹੈ। 

Punjab News: ਰਾਜਪਾਲ ਦੀ 'ਧਮਕੀ' 'ਤੇ CM ਭਗਵੰਤ ਮਾਨ ਦਾ ਜਵਾਬ, ਕਿਹਾ "ਸਾਰੇ ਸਵਾਲਾਂ ਦਾ ਦੇਵਾਂਗਾ ਜਵਾਬ"

Punjab CM Bhagwant Mann vs Governor Banwarilal Purohit News: ਬੀਤੇ ਦਿਨੀਂ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਉਹ ਉਨ੍ਹਾਂ ਵੱਲੋਂ ਭੇਜੀਆਂ ਗਈਆਂ ਚਿੱਠੀਆਂ ਦੇ ਜਵਾਬ ਨਹੀਂ ਦਿੰਦੇ ਹਨ ਤਾਂ ਉਹ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਚਿੱਠੀ ਲਿਖਣ ਲਈ ਮਜਬੂਰ ਹੋ ਜਾਣਗੇ। ਹੁਣ ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਵਾਬ ਦਿੰਦਿਆਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਕਿ "ਮੈਂ ਰਾਜਪਾਲ ਦੇ ਸਾਰੇ ਸਵਾਲਾਂ ਦਾ ਜਵਾਬ ਦੇਵਾਂਗਾ।" 

ਉਨ੍ਹਾਂ ਕਿਹਾ ਕਿ ਉਹ ਅੱਜ ਇੱਕ ਗੰਭੀਰ ਮੁੱਦੇ 'ਤੇ ਗੱਲ ਕਰਦਿਆਂ 3.5 ਕਰੋੜ ਪੰਜਾਬੀਆਂ ਦਾ ਸੁਨੇਹਾ ਦੇਣ ਜਾ ਰਹੇ ਹਨ। CM ਨੇ ਕਿਹਾ ਕਿ ਉਹ ਸਭ ਕੁਝ ਦੱਸਣ ਲਈ ਕਈ ਦਸਤਾਵੇਜ਼ ਵੀ ਲੈ ਕੇ ਆਏ ਹਨ। ਉਨ੍ਹਾਂ ਕਿਹਾ, "ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਰਾਜਪਾਲ ਨੇ ਮੈਨੂੰ ਇੱਕ ਅਜਿਹੀ ਭਾਸ਼ਾ ਦੀ ਵਰਤੋਂ ਕਰਦਿਆਂ ਇੱਕ ਪੱਤਰ ਭੇਜਿਆ ਹੈ ਜੋ ਪੰਜਾਬੀਆਂ ਦੀ ਹੇਠੀ ਕਰਦਾ ਹੈ। ਅਸੀਂ ਸੋਚਿਆ ਕਿ ਉਪਰੋਂ ਹੁਕਮ ਹੋਣਗੇ ਕਿਉਂਕਿ ਕਈ ਹੋਰ ਸੂਬੇ ਵੀ ਇਸ ਦਾ ਸਾਹਮਣਾ ਕਰ ਰਹੇ ਹਨ।" 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਜਪਾਲ ਵੱਲੋਂ ਪੰਜਾਬ ਦੇ ਨੁਮਾਇੰਦਿਆਂ ਨੂੰ ਆਰਟੀਕਲ 356 ਦੀ ਧਮਕੀ ਦਿੱਤੀ ਗਈ ਹੈ ਕਿ ਉਹ ਰਾਸ਼ਟਰਪਤੀ ਰਾਜ ਲਾਗੂ ਕਰਨ ਦਾ ਸੁਝਾਅ ਦੇ ਸਕਦੇ ਹਨ। 

ਰਾਜਪਾਲ ਦੇ ਕਾਨੂੰਨ ਵਿਵਸਥਾ ਦੇ ਸਵਾਲ 'ਤੇ ਮੁੱਖ ਮੰਤਰੀ ਦਾ ਜਵਾਬ:

'ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ'

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਅਤੇ ਕਿਹਾ ਕਿ "ਜਦੋਂ ਤੋਂ ਪੰਜਾਬ ਵਿੱਚ 'ਆਪ' ਦੀ ਸਰਕਾਰ ਬਣੀ ਹੈ, 30,518 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, 17,632 ਐਫਆਈਆਰ ਦਰਜ ਕੀਤੀਆਂ ਗਈਆਂ ਹਨ, 1626.69 ਹੈਰੋਇਨ ਬਰਾਮਦ ਕੀਤੀ ਗਈ ਹੈ, 13.29 ਕਰੋੜ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ ਅਤੇ ਜਾਇਦਾਦਾਂ ਵੀ ਕੁਰਕ ਕੀਤੀਆਂ ਜਾ ਰਹੀਆਂ ਹਨ। 66 ਤੋਂ ਵੱਧ ਨਸ਼ਾ ਤਸਕਰਾਂ ਦੀਆਂ 26.32 ਕਰੋੜ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ। ਜੇਕਰ ਅਗਸਤ ਦੇ ਮਹੀਨੇ ਦੀ ਗੱਲ ਕੀਤੀ ਜਾਵੇ ਤਾਂ, ਐਸਟੀਐਫ ਵੱਲੋਂ 23 ਅਗਸਤ ਨੂੰ 27 ਕਿਲੋ ਹੈਰੋਇਨ, 21 ਅਗਸਤ ਨੂੰ ਫਿਰੋਜ਼ਪੁਰ ਤੋਂ 29.2 ਕਿਲੋ ਹੈਰੋਇਨ, 17 ਅਗਸਤ ਨੂੰ ਲੁਧਿਆਣਾ ਤੋਂ 8 ਕਿਲੋ, 11 ਅਗਸਤ ਨੂੰ 5 ਕਿਲੋ ਅਤੇ 10 ਅਗਸਤ ਨੂੰ 12 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

'ਗੈਂਗਸਟਰਾਂ 'ਤੇ ਕੱਸਿਆ ਸ਼ਿਕੰਜਾ'

ਉਨ੍ਹਾਂ ਕਿਹਾ ਕਿ ਅਸੀਂ ਗੈਂਗਸਟਰਾਂ 'ਤੇ ਵੀ ਸ਼ਿਕੰਜਾ ਕੱਸ ਰਹੇ ਹਾਂ। "ਅਸੀਂ 753 ਹਾਰਡਕੋਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਏਡੀਜੀਪੀ ਰੈਂਕ ਦੇ ਅਫਸਰਾਂ ਦੀ ਅਗਵਾਈ ਵਾਲੀ ਐਸਟੀਐਫ ਨੇ ਟਿਫਿਨ ਅਤੇ ਹੋਰ ਵਿਸਫੋਟਕਾਂ ਨੇ ਨਾਲ-ਨਾਲ 786 ਹਥਿਆਰ, 167 ਵਾਹਨ ਅਤੇ 32 ਰਾਈਫਲਾਂ ਵੀ ਜ਼ਬਤ ਕੀਤੀਆਂ ਹਨ," ਉਨ੍ਹਾਂ ਕਿਹਾ। CM ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕੰਟਰੋਲ ਵਿੱਚ ਹੈ ਅਤੇ ਰਾਜਪਾਲ ਇਸ ਬਾਰੇ ਜਾਣਦੇ ਹਨ ਪਰ ਫਿਰ ਵੀ ਉਹ ਕਹਿੰਦੇ ਹਨ ਕਿ ਕਾਨੂੰਨ ਵਿਵਸਥਾ ਕੰਟਰੋਲ ਵਿੱਚ ਨਹੀਂ ਹੈ। ਫਿਰ ਉਨ੍ਹਾਂ ਵੱਲੋਂ ਹਰਿਆਣਾ ਵਿਖੇ ਹਾਲ ਹੀ ਵਿੱਚ ਜੋਇ ਨੂੰਹ ਹਿੰਸਾ ਦੇ ਮੁੱਦੇ ਦਾ ਜ਼ਿਕਰ ਕੀਤਾ ਗਿਆ ਅਤੇ ਸਵਾਲ ਕੀਤਾ ਕਿ ਕੀ ਹਰਿਆਣਾ ਦੇ ਰਾਜਪਾਲ ਨੇ ਉੱਥੇ ਦੇ ਮੁੱਖ ਮੰਤਰੀ ਨੂੰ ਪੱਤਰ ਜਾਰੀ ਕੀਤਾ ਸੀ? ਕਿਉਂਕਿ ਉੱਥੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ।

'ਨਿਯੰਤਰਿਤ ਕਾਨੂੰਨ ਵਿਵਸਥਾ ਵਾਲੇ ਰਾਜਾਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਪੰਜਾਬ'

ਉਨ੍ਹਾਂ ਇੱਕ ਰਿਪੋਰਟ ਵੀ ਪੇਸ਼ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਨਿਯੰਤਰਿਤ ਕਾਨੂੰਨ ਵਿਵਸਥਾ ਵਾਲੇ ਰਾਜਾਂ ਦੀ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ ਜਦਕਿ ਹਰਿਆਣਾ ਇਸ ਸੂਚੀ 'ਚ 19ਵੇਂ ਸਥਾਨ 'ਤੇ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਜਿੱਥੇ ਲੋਕਾਂ ਨੂੰ ਪੁਲਿਸ ਦੀ ਮੌਜੂਦਗੀ ਵਿੱਚ ਅਤੇ ਇੱਥੋਂ ਤੱਕ ਕਿ ਅਦਾਲਤੀ ਕੰਪਲੈਕਸ ਦੇ ਅੰਦਰ ਵੀ ਗੋਲੀਆਂ ਮਾਰੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ "ਕੀ ਉਥੋਂ ਦੀ ਰਾਜਪਾਲ ਅਜਿਹੀਆਂ ਘਟਨਾਵਾਂ 'ਤੇ ਸਵਾਲ ਉਠਾਉਣ ਦੀ ਕੋਸ਼ਿਸ਼ ਕਰਦੀ ਹੈ?" 

'ਪੰਜਾਬ 'ਚ ਹੋ ਰਿਹਾ ਨਿਵੇਸ਼' 

ਉਨ੍ਹਾਂ ਦੱਸਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਹੁਣ ਤੱਕ 50,871 ਕਰੋੜ ਦਾ ਨਿਵੇਸ਼ ਪ੍ਰਾਪਤ ਹੋਇਆ ਹੈ ਅਤੇ 3420 ਪ੍ਰੋਜੈਕਟਾਂ, ਜਿਨ੍ਹਾਂ ਵਿੱਚ ਟਾਟਾ ਸਟੀਲ, ਸਨਾਥਨ, ਨਾਭਾ ਪਾਵਰ ਲਿਮਟਿਡ, ਨੇਸਲੇ ਵਰਗੀਆਂ ਹੋਰ ਵੱਡੀਆਂ ਕੰਪਨੀਆਂ ਸ਼ਾਮਲ ਹਨ, ਪੰਜਾਬ ਨੂੰ ਮਿਲੇ ਹਨ। ਫਿਰ ਉਨ੍ਹਾਂ ਸਵਾਲ ਕੀਤਾ ਕਿ "ਕੀ ਉਹ ਸੂਬੇ ਦੀ ਕਾਨੂੰਨ ਵਿਵਸਥਾ ਦੀ ਜਾਂਚ ਕੀਤੇ ਬਿਨਾਂ ਹੀ ਆ ਰਹੇ ਹਨ?" 

'7 ਚਿੱਠੀਆਂ ਦੇ ਜਵਾਬ ਦੇਣੇ ਬਾਕੀ'

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਨੇ 16 ਚਿੱਠੀਆਂ ਲਿਖੀਆਂ ਹਨ, ਜਿਨ੍ਹਾਂ 'ਚੋਂ 9 ਚਿੱਠੀਆਂ ਦੇ ਜਵਾਬ ਦੇ ਦਿੱਤੇ ਗਏ ਹਨ ਜਦਕਿ ਬਾਕੀਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਜਵਾਬ ਦੇ ਦਿੱਤੇ ਜਾਣਗੇ। ਫਿਰ ਉਨ੍ਹਾਂ ਕਿਹਾ ਕਿ ਸਾਡੇ 6 ਬਿੱਲ ਅਤੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਦੋ ਬਿੱਲਾਂ 'ਤੇ ਅਜੇ ਵੀ ਰਾਜਪਾਲ ਦੇ ਦਸਤਖਤ ਹੋਣੇ ਬਾਕੀ ਹਨ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਅਤੇ ਵਿਧਾਨ ਸਭਾ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਰਾਜਪਾਲ ਵੱਲੋਂ ਅਜੇ ਤੱਕ ਮੰਜੂਰੀ ਨਹੀਂ ਦਿੱਤੀ ਗਈ ਹੈ। 

'ਕੀ ਰਾਜਪਾਲ ਕਦੇ ਪੰਜਾਬ ਦੇ ਨਾਲ ਖੜੇ ਹਨ?'

ਉਨ੍ਹਾਂ ਨੇ ਰਾਜਪਾਲ ਨੂੰ ਇਹ ਵੀ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਕਦੇ ਆਰਡੀਐਫ ਫੰਡਾਂ, ਜੀਐਸਟੀ, ਕਿਸਾਨਾਂ ਦੇ ਵਿਰੋਧ ਬਾਰੇ ਕਦੇ ਕੋਈ ਪੱਤਰ ਲਿਖਿਆ ਹੈ ਅਤੇ ਕਦੇ ਸੁਝਾਅ ਦਿੱਤਾ ਹੈ ਕਿ ਅਸੀਂ ਇਸ ਬਾਰੇ ਸਬੰਧਤ ਕੇਂਦਰੀ ਮੰਤਰਾਲਿਆਂ ਨਾਲ ਮੀਟਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ "ਕੀ ਤੁਸੀਂ ਕਦੇ ਪੰਜਾਬ ਦੇ ਨਾਲ ਖੜੇ ਹੋ?" ਫਿਰ ਉਨ੍ਹਾਂ ਪੰਜਾਬ ਯੂਨੀਵਰਸਿਟੀ ਦੀ ਮਾਨਤਾ ਬਾਰੇ ਚਰਚਾ ਕੀਤੀ ਅਤੇ ਕਿਹਾ ਕਿ ਜਦੋਂ ਇਸ ਬਾਰੇ ਮੀਟੰਗ ਹੋਈ ਤਾਂ ਉਦੋਂ ਉਨ੍ਹਾਂ ਵੱਲੋਂ ਪੰਜਾਬ ਦਾ ਸਮਰਥਨ ਨਹੀਂ ਕੀਤਾ, ਸਗੋਂ ਹੀ ਕਹਿੰਦੇ ਰਹੇ ਕਿ ਹਰਿਆਣਾ ਦੇ ਮਾਨਤਾ ਦ ਦਿਓ। CM ਭਗਵੰਤ ਮਾਨ ਨੇ ਕਿਹਾ ਕਿ ਅਸੀਂ ਕਰਜ਼ਾ ਅਦਾ ਕਰ ਰਹੇ ਹਾਂ। ਇਸ ਤੋਂ ਬਾਅਦ ਉਨ੍ਹਾਂ ਚੰਡੀਗੜ੍ਹ ਦੇ ਐਸਐਸਪੀ ਦੇ ਤਬਾਦਲੇ ਬਾਰੇ ਕਿਹਾ ਕਿ ਰਾਜਪਾਲ ਵੱਲੋਂ ਉਨ੍ਹਾਂ ਨੂੰ ਇਸ ਮੁੱਦੇ 'ਤੇ ਕੋਈ ਚਿੱਠੀ ਨਹੀਂ ਲਿਖੀ ਗਈ ਅਤੇ ਨਾਲ ਹੀ ਕੋਈ ਹੋਰ ਪੈਨਲ ਭੇਜਣ ਲਈ ਵੀ ਕਿਹਾ ਗਿਆ।

ਉਨ੍ਹਾਂ ਕਿਹਾ ਕਿ ਤੁਸੀਂ ਆਤਮਨਿਰਭਰ ਦੀ ਗੱਲ ਕਰਦੇ ਹੋ ਅਤੇ ਫਿਰ ਸਾਨੂੰ ਰਾਸ਼ਟਰਪਤੀ ਸ਼ਾਸਨ ਦੀ ਧਮਕੀ ਦਿੰਦੇ ਹੋ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ 356 ਦਾ ਸਭ ਤੋਂ ਵੱਡਾ ਸ਼ਿਕਾਰ ਹੈ ਅਤੇ ਇਸ ਲਈ ਜ਼ਖ਼ਮਾਂ 'ਤੇ ਨਮਕ ਨਾ ਛਿੜਕੋ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਪਾਕਿਸਤਾਨ ਵਾਲੇ ਪਾਸਿਓਂ ਡਰੋਨਾਂ ਨਾਲ ਨਜਿੱਠਦਾ ਹੈ ਅਤੇ ਭਾਰਤ ਲਈ ਵੀ ਲੜ ਰਿਹਾ ਹੈ ਪਰ ਅਜਿਹਾ ਲੱਗਦਾ ਹੈ ਕਿ ਕੁਝ ਲੋਕ ਨਹੀਂ ਚਾਹੁੰਦੇ ਕਿ ਆਮ ਆਦਮੀ ਸੱਤਾ ਵਿੱਚ ਰਹਿਣ। 

Punjab CM Bhagwant Mann vs Governor Banwarilal Purohit News:

 

ਇਹ ਵੀ ਪੜ੍ਹੋ: Punjab News: ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ-12 ਸਤੰਬਰ ਦੇ ਨੇੜੇ ਸ਼ੁਰੂ ਹੋ ਜਾਵੇਗਾ ਨੰਗਲ ਦਾ ਫਲਾਈਓਵਰ

(For more news apart from Punjab CM Bhagwant Mann vs Governor Banwarilal Purohit News, stay tuned to Zee PHH)

Trending news