Goldy Brar news: ਯੂਕੇ 'ਚ ਲੁਕਿਆ ਹੈ ਗੈਂਗਸਟਰ ਗੋਲਡੀ ਬਰਾੜ? ਪੁਲਿਸ ਵੱਲੋਂ ਯੂਕੇ ਸਰਕਾਰ ਨੂੰ ਭੇਜਿਆ ਗਿਆ ਪੱਤਰ
Advertisement
Article Detail0/zeephh/zeephh1632540

Goldy Brar news: ਯੂਕੇ 'ਚ ਲੁਕਿਆ ਹੈ ਗੈਂਗਸਟਰ ਗੋਲਡੀ ਬਰਾੜ? ਪੁਲਿਸ ਵੱਲੋਂ ਯੂਕੇ ਸਰਕਾਰ ਨੂੰ ਭੇਜਿਆ ਗਿਆ ਪੱਤਰ

ਜੇਕਰ ਸ਼ੱਕ ਸਹੀ ਨਿਕਲਦਾ ਹੈ ਤਾਂ ਮੁੰਬਈ ਪੁਲਿਸ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਵੀ ਕਰੇਗੀ।

Goldy Brar news: ਯੂਕੇ 'ਚ ਲੁਕਿਆ ਹੈ ਗੈਂਗਸਟਰ ਗੋਲਡੀ ਬਰਾੜ? ਪੁਲਿਸ ਵੱਲੋਂ ਯੂਕੇ ਸਰਕਾਰ ਨੂੰ ਭੇਜਿਆ ਗਿਆ ਪੱਤਰ

Gangster Goldy Brar in UK news: ਬਾਲੀਵੁੱਡ ਦੇ ਦਬੰਗ ਖਾਨ ਯਾਨੀ ਸਲਮਾਨ ਖਾਨ ਇਨ੍ਹੀਂ ਦਿਨੀਂ ਚਰਚਾ 'ਚ ਬਣੇ ਹੋਏ ਹਨ ਕਿਉਂਕਿ ਉਨ੍ਹਾਂ ਨੂੰ ਧਮਕੀ ਭਰੀ ਇੱਕ ਈਮੇਲ (Salman Khan Threat news) ਮਿਲੀ ਸੀ। 18 ਮਾਰਚ ਨੂੰ ਸਲਮਾਨ ਖਾਨ ਨੂੰ ਧਮਕੀ ਭਰੀ ਇੱਕ ਈਮੇਲ ਆਈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਈਮੇਲ ਸਿੱਧੂ ਮੂਸੇਵਾਲਾ ਕਤਲਕਾਂਡ (Sidhu Moosewala murder case) ਦੇ ਮੁੱਖ ਆਰੋਪੀ ਗੋਲਡੀ ਬਰਾੜ ਵੱਲੋਂ ਭੇਜੀ ਗਈ ਸੀ। 

ਹਾਲਾਂਕਿ ਪੁਲਿਸ ਨੂੰ ਹਾਲ ਹੀ ਵਿੱਚ ਈਮੇਲ ਨਾਲ ਯੂਕੇ ਦਾ ਕਨੈਕਸ਼ਨ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਚਿੱਠੀ ਬ੍ਰਿਟੇਨ ਤੋਂ ਕਿਸੇ ਨੇ ਭੇਜੀ ਸੀ ਪਰ ਮੁੰਬਈ ਪੁਲਿਸ ਨੂੰ ਸ਼ੱਕ ਹੈ ਕਿ ਇਹ ਚਿੱਠੀ ਕਿਸੇ ਹੋਰ ਨੇ ਨਹੀਂ ਸਗੋਂ ਗੋਲਡੀ ਬਰਾੜ ਨੇ ਖੁਦ ਭੇਜੀ ਹੈ।

ਇਸ ਮਾਮਲੇ ਵਿੱਚ ਮੁੰਬਈ ਪੁਲਿਸ ਵੱਲੋਂ ਇੰਟਰਪੋਲ ਦੀ ਮਦਦ ਲਈ ਗਈ ਹੈ ਅਤੇ ਪੁਲਿਸ ਵੱਲੋਂ ਕਾਨੂੰਨੀ ਮਾਧਿਅਮਾਂ ਰਾਹੀਂ ਯੂਕੇ ਸਰਕਾਰ ਨੂੰ ਬੇਨਤੀ ਪੱਤਰ (Letter of request) ਭੇਜਿਆ ਗਿਆ ਹੈ। ਬੇਨਤੀ ਪੱਤਰ ਵਿੱਚ, ਮੁੰਬਈ ਪੁਲਿਸ ਨੇ ਯੂਕੇ ਪ੍ਰਸ਼ਾਸਨ ਨੂੰ ਮਾਮਲੇ ਨਾਲ ਜੁੜੀ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਯੂਕੇ ਦੇ ਉਸ ਸਥਾਨ ਦਾ ਜ਼ਿਕਰ ਕੀਤਾ ਗਿਆ ਹੈ ਜਿੱਥੋਂ ਈਮੇਲ ਭੇਜੀ ਗਈ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਯੂਕੇ ਸਰਕਾਰ ਨੂੰ ਆਈਪੀ ਐਡਰੈੱਸ ਵੀ ਭੇਜ ਦਿੱਤਾ ਗਿਆ ਹੈ। 

ਪੁਲਿਸ ਨੂੰ ਸ਼ੱਕ ਹੈ ਕਿ ਗੋਲਡੀ ਬਰਾੜ ਨੇ ਇਹ ਈਮੇਲ ਭੇਜੀ ਹੈ। ਦੱਸ ਦਈਏ ਕਿ ਯੂਕੇ ਸਰਕਾਰ ਵੱਲੋਂ ਹੁਣ ਤੱਕ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਜੇਕਰ ਸ਼ੱਕ ਸਹੀ ਨਿਕਲਦਾ ਹੈ ਤਾਂ ਮੁੰਬਈ ਪੁਲਿਸ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਵੀ ਕਰੇਗੀ।

ਦੱਸਣਯੋਗ ਹੈ ਕਿ ਹਾਲ ਹੀ ਵਿੱਚ ਸਲਮਾਨ ਖਾਨ ਦੇ ਇੱਕ ਕਰੀਬੀ ਨੂੰ ਇੱਕ ਈ-ਮੇਲ ਮਿਲੀ (Salman Khan Threat news) ਜਿਸ ਵਿੱਚ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਇੱਕ ਤਾਜ਼ਾ ਇੰਟਰਵਿਊ ਦਾ ਹਵਾਲਾ ਦਿੱਤਾ ਗਿਆ ਸੀ। ਲਾਰੈਂਸ ਨੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਸਦੀ ਜ਼ਿੰਦਗੀ ਦਾ ਟੀਚਾ ਅਦਾਕਾਰ ਨੂੰ ਮਾਰਨਾ ਸੀ।

ਇਹ ਵੀ ਪੜ੍ਹੋ: Operation Amritpal Singh: ਇਨੋਵਾ ਛੱਡ ਸਵਿਫਟ ਕਾਰ 'ਚ ਆਪਣੇ ਸਾਥੀ ਨਾਲ 'ਫ਼ਰਾਰ' ਹੋਇਆ ਅੰਮ੍ਰਿਤਪਾਲ ਸਿੰਘ!

18 ਮਾਰਚ ਨੂੰ ਸਲਮਾਨ ਖਾਨ ਦੇ ਮੈਨੇਜਰ ਪ੍ਰਸ਼ਾਂਤ ਗੁੰਜਾਲਕਰ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਕਿਹਾ ਗਿਆ ਸੀ ਕਿ ਗੋਲਡੀ ਭਾਈ ਨੇ ਸਲਮਾਨ ਨਾਲ ਗੱਲ ਕਰਨੀ ਹੈ। "ਤੁਸੀਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਜ਼ਰੂਰ ਦੇਖੀ ਹੋਵੇਗੀ, ਤੇ ਜੇਕਰ ਹੁਣ ਤੱਕ ਨਹੀਂ ਦੇਖੀ ਹੈ ਤਾਂ ਤੁਹਾਨੂੰ ਦੇਖਣੀ ਚਾਹੀਦੀ ਹੈ," ਪੱਤਰ ਵਿੱਚ ਲਿਖਿਆ ਹੋਇਆ ਸੀ। ਇਸ ਪੱਤਰ ਤੋਂ ਬਾਅਦ ਉਸ ਦੇ ਮੈਨੇਜਰ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

ਇਹ ਵੀ ਪੜ੍ਹੋ: Amritpal Singh News Update: ਕਿੱਥੇ ਹੈ ਅੰਮ੍ਰਿਤਪਾਲ ਸਿੰਘ? 15 ਵਾਰ ਬਦਲੀ ਲੋਕੇਸ਼ਨ, 10 ਫੋਟੋਆਂ ਤੇ ਕਈ ਵੀਡੀਓ ਆਈਆਂ ਸਾਹਮਣੇ

(For more news apart from Sidhu Moosewala murder case accused Gangster Goldy Brar in UK, stay tuned to Zee PHH)

Trending news