Immigration Scam News: ਨੌਜਵਾਨ ਵਰਕ ਪਰਮਿਟ 'ਤੇ ਸਰਬੀਆ ਲਈ ਰਵਾਨਾ ਹੋਏ ਸਨ। ਇਹ ਤਿੰਨ ਰਿਸ਼ਤੇਦਾਰ ਚਾਰ ਮਹੀਨੇ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਰਬੀਆ ਲਈ ਰਵਾਨਾ ਹੋਇਆ ਸਨ। ਇਹ ਤਿੰਨੋ ਏਜੰਟ ਦੀ ਡੌਂਕੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ।
Trending Photos
Immigration Scam News: ਅੱਜਕਲ੍ਹ ਗੈਰਕਾਨੂੰਨੀ ਤਰੀਕੇ ਨਾਲ ਲੋਕ ਬਾਹਰ ਪਹੁੰਚਣ ਲਈ ਗ਼ਲਤ ਕਦਮ ਚੁੱਕ ਲੈਂਦੇ ਹਨ ਅਤੇ ਫਿਰ ਉਸ ਦਾ ਨਤੀਜਾ ਭੁਗਤਨਾ ਪੈਂਦਾ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਡੇਰਾਬੱਸੀ ਹਲਕੇ ਦੇ ਤਿੰਨ ਰਿਸ਼ਤੇਦਾਰਾਂ ਵਿੱਚੋਂ ਚਾਚਾ, ਫੁੱਫੜ ਅਤੇ ਉਸ ਦਾ ਭਤੀਜਾ ਜੋ ਕਿ ਵਰਕ ਪਰਮਿਟ ਉੱਤੇ ਸਰਬੀਆ ਲਈ ਰਵਾਨਾ ਹੋਏ ਸਨ। ਇਹ ਤਿੰਨ ਰਿਸ਼ਤੇਦਾਰ ਚਾਰ ਮਹੀਨੇ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਰਬੀਆ ਲਈ ਰਵਾਨਾ ਹੋਏ ਸਨ। ਇਹ ਤਿੰਨੋ ਏਜੰਟ ਦੀ ਡੌਂਕੀ ਸਾਜ਼ਿਸ਼ ਦਾ ਸ਼ਿਕਾਰ ਹੋ ਗਏ।
ਨੌਜਵਾਨ ਟੋਨੀ ਦੀ ਲਾਸ਼ ਅਤੇ ਦੋਵਾਂ ਰਿਸ਼ਤੇਦਾਰਾਂ ਦੀ ਸੁਰੱਖਿਅਤ ਵਾਪਸੀ ਲਈ ਭਾਰਤੀ ਦੂਤਾਵਾਸ ਨੂੰ ਅਪੀਲ ਕੀਤੀ ਗਈ ਹੈ। ਇਹ ਤਿੰਨੋਂ ਦੁਬਈ, ਕੁਵੈਤ ਦੇ ਰਸਤੇ ਰਾਹੀਂ ਲੀਬੀਆ ਵਿੱਚ ਫਸ ਗਏ ਸਨ ਜਿੱਥੇ ਪੁਲਿਸ ਦੇ ਛਾਪੇ ਵਿੱਚ 21 ਸਾਲਾ ਦੇ ਭਤੀਜੇ ਦੀ ਮੌਤ ਹੋ ਗਈ ਸੀ ਅਤੇ ਬਾਕੀ ਦੋ ਲਾਪਤਾ ਹੋ ਗਏ ਹਨ।
ਪਰਿਵਾਰ ਦੇ ਇਕਲੌਤੇ ਪੁੱਤਰ 21 ਸਾਲਾ ਦੇ ਟੋਨੀ ਦੀ ਰੋਸ਼ਨਦਾਨ ਤੋਂ ਛਾਲ ਮਾਰਨ ਦੌਰਾਨ ਅਤੇ ਸਿਰ ਦੇ ਭਾਰ ਡਿੱਗਣ ਕਾਰਨ ਮੌਤ ਹੋ ਗਈ। ਏਜੰਟ ਨੇ ਇਸ ਗੱਲ ਦਾ ਖੁਲਾਸਾ ਪਰਿਵਾਰ ਨੂੰ ਦੋ ਮਹੀਨਿਆਂ ਬਾਅਦ ਕੀਤਾ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਸਮੇਤ ਤਿੰਨ ਲਾਪਤਾ ਰਿਸ਼ਤੇਦਾਰਾਂ ਨੂੰ ਵਾਪਸ ਲਿਆਉਣ ਲਈ ਭਾਰਤੀ ਦੂਤਾਵਾਸ ਅਤੇ ਸੂਬਾ ਸਰਕਾਰ ਦੇ ਚੱਕਰ ਕੱਟ ਰਹੇ ਹਨ। ਨਰਕ ਭਰੀ ਜ਼ਿੰਦਗੀ ਤੋਂ ਬਚਾਉਣ ਲਈ ਇਹ ਉਨ੍ਹਾਂ ਦੀ ਆਖਰੀ ਉਮੀਦ ਹੈ।
ਇਹ ਵੀ ਪੜ੍ਹੋ: Khalistani News: ਅਮਰੀਕਾ 'ਚ ਦੂਜੀ ਵਾਰ ਭਾਰਤੀ ਅੰਬੈਂਸੀ 'ਤੇ ਹਮਲਾ; ਖਾਲਿਸਤਾਨੀ ਗਰੁੱਪ ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਟੋਨੀ ਦੇ ਮਾਮਾ ਮੋਹਨ ਨੇ ਦੱਸਿਆ ਕਿ ਹੰਡੇਸਰਾ ਪੁਲਿਸ ਨੇ ਪੇਹਵਾ ਦੇ ਏਜੰਟ ਮਦਨ ਅਤੇ ਉਸ ਦੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਦੌਰਾਨ ਪਿਛਲੇ ਐਤਵਾਰ ਏਜੰਟ ਮਦਨ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਟੋਨੀ ਦੀ ਦੋ ਮਹੀਨੇ ਪਹਿਲਾਂ ਇਮਾਰਤ ਤੋਂ ਛਾਲ ਮਾਰਦਿਆਂ ਮੌਤ ਹੋ ਗਈ ਸੀ। ਇਸ ਬਾਰੇ ਉਸ ਨੂੰ ਵੀ ਕੁਝ ਦਿਨ ਪਹਿਲਾਂ ਪਤਾ ਲੱਗਾ ਸੀ ਜਿਨ੍ਹਾਂ 5 ਲੋਕਾਂ ਨੂੰ ਬਚਾਇਆ ਜਾ ਰਿਹਾ ਸੀ, ਉਨ੍ਹਾਂ 'ਚ ਟੋਨੀ ਵੀ ਸੀ, ਜਿਸ ਨੂੰ ਕੁਝ ਸਮੇਂ ਲਈ ਹਸਪਤਾਲ 'ਚ ਰੱਖਣਾ ਪਿਆ ਪਰ ਉਸ ਦੀ ਮੌਤ ਹੋ ਗਈ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਟੋਨੀ ਦੀ ਲਾਸ਼ ਦਾ ਸਸਕਾਰ ਕਿੱਥੇ, ਕਦੋਂ ਅਤੇ ਕਿਸ ਨੇ ਕੀਤਾ ਸੀ।
ਮੋਹਨ ਨੇ ਦੱਸਿਆ ਕਿ ਟੋਨੀ ਨਾਲ ਸੰਪਰਕ ਨਾ ਹੋਣ ਕਾਰਨ ਉਸ ਨੂੰ ਕੁਝ ਅਨਹੋਣੀ ਦਾ ਪਤਾ ਲੱਗਾ ਗਿਆ ਸੀ। ਇਸ ਕਾਰਨ ਉਸ ਨੇ ਭਾਰਤੀ ਦੂਤਾਵਾਸ ਨੂੰ ਤਿੰਨਾਂ ਦੀ ਸੁਰੱਖਿਆ ਲਈ ਉਚੀਤ ਅਪੀਲ ਕੀਤੀ ਹੈ। ਹੁਣ ਮੌਤ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰ 'ਤੇ ਮੁਸੀਬਤ ਹੋਰ ਵੱਧ ਗਈ ਹੈ।
ਇਹ ਵੀ ਪੜ੍ਹੋ: High Security Number Plate: ਪੰਜਾਬ ਪੁਲਿਸ ਦੀ ਸਖ਼ਤੀ; ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਿਨਾਂ ਰੋਜ਼ਾਨਾ 200 ਦੇ ਚਲਾਨ
ਬਲਬੀਰ, ਮੋਹਨ ਅਤੇ ਰਵਿੰਦਰ ਨੇ ਦੱਸਿਆ ਕਿ ਕਰਜ਼ਾ ਲੈ ਕੇ ਗਹਿਣੇ ਵੇਚ ਕੇ ਤਿੰਨੋਂ 12-12 ਲੱਖ ਰੁਪਏ ਖਰਚ ਕੇ ਸਰਬੀਆ ਲਈ ਰਵਾਨਾ ਹੋਏ ਸਨ। ਏਜੰਟ ਨੇ ਠੱਗੀ ਮਾਰ ਕੇ ਡੌਂਕੀ ਦਾ ਸਹਾਰਾ ਲਿਆ। ਕਦੇ ਕਿਹਾ ਜਾਂਦਾ ਹੈ ਕਿ ਡੋਨਕਰ ਫ਼ਸ ਗਏ ਸੀ, ਕਦੇ ਕਿਹਾ ਜਾਂਦਾ ਹੈ ਕਿ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਪਰ ਹੁਣ ਪਤਾ ਲੱਗਾ ਹੈ ਕਿ ਤਿੰਨੋਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਸਨ। ਤਿੰਨੋਂ ਨਰਕ ਭਰੀ ਜ਼ਿੰਦਗੀ ਦਾ ਸ਼ਿਕਾਰ ਹੋ ਗਏ। ਹੁਣ ਪਰਿਵਾਰਾਂ ਨੂੰ ਪੈਸੇ ਦੀ ਨਹੀਂ ਸਗੋਂ ਉਨ੍ਹਾਂ ਦੀ ਸਹੀ ਸੁਰੱਖਿਆ ਦੀ ਲੋੜ ਹੈ।
ਦੱਸਿਆ ਜਾ ਰਿਹਾ ਹੈ ਕਿ ਲੀਬੀਆ ਵਿੱਚ ਫਸੇ ਬਲਬੀਰ ਸਿੰਘ ਦੇ 34 ਸਾਲ ਦੇ ਬੇਟੇ ਸੰਦੀਪ ਸਿੰਘ, ਉਸ ਦਾ ਭਤੀਜਾ 21 ਸਾਲਾ ਦਾ ਟੋਨੀ ਪੁੱਤਰ ਰਵਿੰਦਰ ਕੁਮਾ, ਵਾਸੀ ਭੂਖੜੀ ਅਤੇ ਸੰਦੀਪ ਦੇ ਜੀਜਾ 36 ਸਾਲ ਦੇ ਧਰਮਵੀਰ ਸਿੰਘ ਜੋ ਕਿ ਡੇਹਰ ਪਿੰਡ ਦੇ ਵਾਸੀ ਸਨ। ਇਕੱਠੇ 6 ਫਰਵਰੀ 2023 ਨੂੰ ਅੰਮ੍ਰਿਤਸਰ ਸਾਹਿਬ ਏਅਰਪੋਰਟ 'ਤੇ ਏਜੰਟ ਨਾਲ ਸਰਬੀਆ ਲਈ ਰਵਾਨਾ ਹੋਏ ਸਨ। ਏਜੰਟ ਨੇ ਉਨ੍ਹਾਂ ਨੂੰ ਦੁਬਈ, ਕੁਵੈਤ ਅਤੇ ਲੀਬੀਆ ਰਾਹੀਂ ਸਰਬੀਆ ਲੈ ਜਾਣ ਦਾ ਵਾਅਦਾ ਕੀਤਾ ਸੀ ਪਰ ਉਹ ਲੀਬੀਆ ਵਿੱਚ ਫ਼ਸ ਗਏ ਸਨ।
ਟੋਨੀ ਨਾਲ ਆਖਰੀ ਗੱਲਬਾਤ 6 ਮਈ ਨੂੰ ਹੋਈ ਸੀ ਜਦਕਿ ਸੰਦੀਪ ਅਤੇ ਧਰਮਵੀਰ ਦੀ 20 ਦਿਨ ਪਹਿਲਾਂ ਹੀ ਗੱਲ ਹੋਈ ਸੀ। ਦੋਵਾਂ ਨੇ ਦੱਸਿਆ ਸੀ ਕਿ ਪੁਲਿਸ ਨੇ ਉਸ ਥਾਂ 'ਤੇ ਛਾਪਾ ਮਾਰਿਆ ਸੀ ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ। ਸੰਦੀਪ ਅਤੇ ਧਰਮਵੀਰ ਉਨ੍ਹਾਂ ਛੇ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਬਚਾਇਆ ਗਿਆ ਸੀ ਜਦੋਂ ਕਿ ਟੋਨੀ ਉਨ੍ਹਾਂ ਤੋਂ ਵੱਖ ਹੋ ਗਿਆ ਸੀ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਸੀ।
(ਮਨੋਜ ਜੋਸ਼ੀ ਦੀ ਰਿਪੋਰਟ)