Lawrence Gang Threat Rakhi Sawant : ਲਾਰੈਂਸ ਬਿਸ਼ਨੋਈ ਗਿਰੋਹ ਨੇ ਰਾਖੀ ਸਾਵੰਤ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਚਿਤਾਵਨੀ
Advertisement

Lawrence Gang Threat Rakhi Sawant : ਲਾਰੈਂਸ ਬਿਸ਼ਨੋਈ ਗਿਰੋਹ ਨੇ ਰਾਖੀ ਸਾਵੰਤ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਚਿਤਾਵਨੀ

Lawrence Gang Threat Rakhi Sawant : ਸਲਮਾਨ ਖ਼ਾਨ ਨੂੰ ਵਾਰ-ਵਾਰ ਧਮਕੀ ਦੇਣ ਵਾਲੇ ਲਾਰੈਂਸ ਬਿਸ਼ਨੋਈ ਗਿਰੋਹ ਨੇ ਹੁਣ ਉਨ੍ਹਾਂ ਦੀ ਹਮਾਇਤ ਵਿੱਚ ਆਉਣ ਵਾਲੀ ਰਾਖੀ ਸਾਵੰਤ ਨੂੰ ਵੀ ਧਮਕੀ ਦਿੱਤੀ ਹੈ।

Lawrence Gang Threat Rakhi Sawant : ਲਾਰੈਂਸ ਬਿਸ਼ਨੋਈ ਗਿਰੋਹ ਨੇ ਰਾਖੀ ਸਾਵੰਤ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਚਿਤਾਵਨੀ

Lawrence Gang Threat Rakhi Sawant : ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਨੇ ਰਾਖੀ ਸਾਵੰਤ ਨੂੰ ਧਮਕੀ ਭਰੀ ਈਮੇਲ ਭੇਜ ਕੇ ਅਦਾਕਾਰਾ ਨੂੰ ਸਲਮਾਨ ਖ਼ਾਨ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਬਿਸ਼ਨੋਈ ਦੇ ਗਿਰੋਹ ਨੇ ਈਮੇਲ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਮੁੰਬਈ ਵਿੱਚ ਸਖ਼ਤ ਸੁਰੱਖਿਆ ਦੇ ਬਾਵਜੂਦ ਸੁਪਰਸਟਾਰ ਸਲਮਾਨ ਖ਼ਾਨ ਨੂੰ ਮਾਰ ਦੇਣਗੇ।
ਰਾਖੀ ਨੇ ਇੱਕ ਇੰਟਰਵਿਊ ਦੌਰਾਨ ਧਮਕੀ ਭਰੇ ਈਮੇਲ ਦੀ ਜਾਣਕਾਰੀ ਦਿੱਤੀ। ਰਾਖੀ ਨੇ ਦੱਸਿਆ, ''ਉਹ (ਲਾਰੈਂਸ ਬਿਸ਼ਨੋਈ ਗਿਰੋਹ) ਕਹਿ ਰਹੇ ਹਨ ਕਿ ਜੇਕਰ ਤੁਸੀਂ ਸਲਮਾਨ ਖ਼ਾਨ ਬਾਰੇ ਗੱਲ ਕੀਤੀ ਤਾਂ ਅਸੀਂ ਤੁਹਾਨੂੰ ਮਾਰ ਦੇਵਾਂਗੇ ਪਰ ਮੈਂ ਸਲਮਾਨ ਖ਼ਾਨ ਦੀ ਗੱਲ ਕਰਾਂਗੀ ਕਿਉਂਕਿ ਉਸ ਨੇ ਮੇਰੀ ਮਾਂ ਦੀ ਮਦਦ ਕੀਤੀ ਸੀ ਜਦੋਂ ਉਹ ਬਿਮਾਰ ਸੀ।''

ਉਨ੍ਹਾਂ ਨੇ ਮੇਰੀ ਮਾਂ ਨੂੰ ਕੈਂਸਰ ਤੋਂ ਬਚਾਉਣ ਲਈ 50 ਲੱਖ ਰੁਪਏ ਖ਼ਰਚ ਕੀਤੇ ਸਨ। ਮੈਂ ਉਨ੍ਹਾਂ ਬਾਰੇ ਗੱਲ ਕਿਉਂ ਨਾ ਕਰਾਂ? ਉਨ੍ਹਾਂ (ਲਾਰੈਂਸ ਬਿਸ਼ਨੋਈ ਗਿਰੋਹ) ਨੇ ਸਿੱਧੂ ਮੂਸੇਵਾਲਾ ਨੂੰ ਵੀ ਮਾਰਿਆ ਸੀ। ਜਦੋਂ ਕੋਈ ਵਿਅਕਤੀ ਜਿਉਂਦਾ ਹੈ, ਕੀ ਸਾਨੂੰ ਉਸ ਲਈ ਸਟੈਂਡ ਨਹੀਂ ਲੈਣਾ ਚਾਹੀਦਾ? ਰਾਖੀ ਨੇ ਇਹ ਵੀ ਦੱਸਿਆ ਕਿ, ''ਉਹ ਧਮਕੀ ਭਰੀਆਂ ਈਮੇਲਾਂ ਲਈ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ ਹੈ। ਅਦਾਕਾਰਾ ਨੇ ਕਿਹਾ ਮੈਂ ਕੋਈ ਐਕਸ਼ਨ ਨਹੀਂ ਲੈ ਰਹੀ। ਮੈਂ ਡਰੀ ਹੋਈ ਅਤੇ ਉਲਝਣ ਵਿੱਚ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕੀ ਕਰਾਂ? ਮੈਂ ਇਹ ਰੱਬ ਉੱਤੇ ਛੱਡ ਦਿੱਤਾ ਹੈ।''

ਰਾਖੀ ਨੂੰ ਪ੍ਰਿੰਸ ਮਾਫੀ ਸਕਸ਼ਮ ਨਾਮ ਦੇ ਵਿਅਕਤੀ ਦੀਆਂ ਦੋ ਈਮੇਲਾਂ ਪ੍ਰਾਪਤ ਹੋਈਆਂ ਹਨ, 'ਜਿਸ ਨੇ ਦਾਅਵਾ ਕੀਤਾ ਕਿ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਗੁਰਗਾ ਹੈ ਤੇ ਗੋਲਡੀ ਬਰਾੜ ਸਮੂਹ ਨਾਲ ਸਬੰਧ ਰੱਖਦਾ ਹੈ। ਰਾਖੀ ਨੂੰ ਪਹਿਲੀ ਈਮੇਲ 18 ਅਪ੍ਰੈਲ ਨੂੰ ਸਵੇਰੇ 7.22 ਵਜੇ ਭੇਜੀ ਗਈ ਸੀ ਅਤੇ ਦੂਜੀ ਈਮੇਲ ਵੀ ਉਸੇ ਦਿਨ ਦੁਪਹਿਰ 1.19 ਵਜੇ ਭੇਜੀ ਗਈ ਸੀ।'
ਰਾਖੀ ਸਾਵੰਤ ਨੂੰ ਮਿਲੀ ਧਮਕੀ ਭਰੀ ਈਮੇਲ ਵਿੱਚ ਲਿਖਿਆ ਗਿਆ ਸੀ, 'ਰਾਖੀ ਸਾਡੀ ਤੇਰੇ ਨਾਲ ਕੋਈ ਲੜਾਈ ਨਹੀਂ ਹੈ। ਸਲਮਾਨ ਖਾਨ ਦੇ ਕੇਸ ਵਿੱਚ ਨਾ ਫਸੋ, ਨਹੀਂ ਤਾਂ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਤੁਹਾਡੇ ਭਰਾ ਸਲਮਾਨ ਨੂੰ ਬੰਬਈ ਵਿੱਚ ਹੀ ਮਾਰ ਦੇਵਾਂਗੇ। ਉਹ ਜਿੰਨੀ ਮਰਜ਼ੀ ਸੁਰੱਖਿਆ ਵਧਾ ਲਵੇ। ਇਸ ਵਾਰ ਉਹ ਸੁਰੱਖਿਆ ਵਿਚ ਹੀ ਮਾਰਿਆ ਜਾਵੇਗਾ।'

ਇਹ ਵੀ ਪੜ੍ਹੋ : Punjab News: ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਆਪਣੇ ਵਾਲ ਕੀਤੇ ਦਾਨ, ਪਿਛਲੇ ਮਹੀਨੇ ਹੋਈ ਸੀ ਕੈਂਸਰ ਦੀ ਸਰਜਰੀ

ਦੂਜੀ ਈਮੇਲ ਵਿੱਚ ਲਿਖਿਆ ਸੀ, 'ਰਾਖੀ, ਅਸੀਂ ਤੁਹਾਨੂੰ ਆਖਰੀ ਵਾਰ ਸਮਝਾ ਰਹੇ ਹਾਂ। ਇਸ ਤੋਂ ਬਾਅਦ ਨਹੀਂ ਬੋਲਾਂਗੇ। ਸਲਮਾਨ ਖਾਨ ਨੂੰ ਕੋਈ ਨਹੀਂ ਬਚਾ ਸਕਦਾ। ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਸਲਮਾਨ ਦਾ ਹੰਕਾਰ ਤੋੜਨਾ ਪਵੇਗਾ। ਉਸ ਵਿੱਚ ਪੈਸੇ ਅਤੇ ਤਾਕਤ ਦਾ ਬਹੁਤ ਹੰਕਾਰ ਹੈ। ਜਾਂ ਤਾਂ ਉਹ ਭਰਾ ਗੋਲਡੀ ਨਾਲ ਗੱਲ ਕਰੇ ਜਾਂ ਮਰਨ ਲਈ ਤਿਆਰ ਹੋ ਜਾਵੇ। ਬਹੁਤ ਜਲਦੀ ਉਸਨੂੰ ਉਸਦੇ ਘਰ ਦੇ ਬਾਹਰ ਮਾਰ ਦਿੱਤਾ ਜਾਵੇਗਾ।'

ਇਹ ਵੀ ਪੜ੍ਹੋ : Amritpal Singh News : ਅੰਮ੍ਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਨੂੰ ਅੰਮ੍ਰਿਤਸਰ ਹਵਾਈ ਅੱਡੇ 'ਤੇ ਰੋਕਿਆ, ਪੁੱਛਗਿੱਛ ਸ਼ੁਰੂ

Trending news