Shivangi Joshi health update: ਅਦਾਕਰਾ ਸ਼ਿਵਾਂਗੀ ਜੋਸ਼ੀ ਨੂੰ ਹਸਪਤਾਲ ਵਿੱਚ ਕਰਵਾਇਆ ਭਰਤੀ! ਜਾਣੋ ਕਿਉਂ
Advertisement
Article Detail0/zeephh/zeephh1612362

Shivangi Joshi health update: ਅਦਾਕਰਾ ਸ਼ਿਵਾਂਗੀ ਜੋਸ਼ੀ ਨੂੰ ਹਸਪਤਾਲ ਵਿੱਚ ਕਰਵਾਇਆ ਭਰਤੀ! ਜਾਣੋ ਕਿਉਂ

ਅਦਾਕਾਰਾ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਸਨੂੰ ਇਸ ਤਰ੍ਹਾਂ ਹਸਪਤਾਲ 'ਚ ਦਾਖਲ ਦੇਖ ਕੇ ਪ੍ਰਸ਼ੰਸਕ ਵੀ ਹੈਰਾਨ ਹਨ। 

Shivangi Joshi health update: ਅਦਾਕਰਾ ਸ਼ਿਵਾਂਗੀ ਜੋਸ਼ੀ ਨੂੰ ਹਸਪਤਾਲ ਵਿੱਚ ਕਰਵਾਇਆ ਭਰਤੀ! ਜਾਣੋ ਕਿਉਂ

Shivangi Joshi kidney infection news and health update: ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਬੀਤੀ ਰਾਤ ਆਪਣੇ ਸੋਸ਼ਲ ਮੀਡਿਆ ਅਕਾਊਂਟ 'ਤੇ ਆਪਣੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਂਝੀ ਕੀਤੀ ਹੈ। ਸ਼ਿਵਾਂਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। 

ਪ੍ਰਸ਼ੰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤੀ ਜਾਣ ਵਾਲੀ 'ਨਾਇਰਾ' ਭਾਵ 'ਯੇਹ ਰਿਸ਼ਤਾ ਕੀਆ ਕਹਿਲਾਤਾ ਹੈ' ਦੀ ਮਸ਼ਹੂਰ ਅਦਾਕਰਾ ਸ਼ਿਵਾਂਗੀ ਜੋਸ਼ੀ ਅਕਸਰ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ ਅਤੇ ਜਲਦ ਹੀ ਅਦਾਕਾਰਾ ਸ਼ਾਲੀਨ ਭਨੋਟ ਅਤੇ ਈਸ਼ਾ ਸਿੰਘ ਦੀ ਫਿਲਮ 'ਬੇਕਾਬੂ' 'ਚ ਵੀ ਨਜ਼ਰ ਆਵੇਗੀ। 

ਹਾਲਾਂਕਿ  'ਬੇਕਾਬੂ' (Bekaboo) 'ਚ ਉਸਦੀ ਭੂਮਿਕਾ ਜ਼ਿਆਦਾ ਵੱਡੀ ਨਹੀਂ ਹੈ ਪਰ ਪ੍ਰੋਮੋ 'ਚ ਸ਼ਿਵਾਂਗੀ ਅਤੇ ਜੈਨ ਦੀ ਕੈਮਿਸਟਰੀ ਨੂੰ ਦੇਖ ਕੇ ਲੋਕ ਬਹੁਤ ਖੁਸ਼ ਹਨ। ਹਾਲਾਂਕਿ ਅਦਾਕਾਰਾ ਇਨ੍ਹੀਂ ਦਿਨੀਂ  ਕੁਝ ਸਰੀਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਹਸਪਤਾਲ ਵਿੱਚ ਭਰਤੀ ਹੈ (Shivangi Joshi health update)। 

ਦੱਸ ਦਈਏ ਕਿ ਅਦਾਕਾਰਾ ਨੇ ਪੋਸਟ ਸ਼ੇਅਰ ਕਰਦਿਆਂ ਦੱਸਿਆ ਕਿ ਉਹ ਇਸ ਸਮੇਂ ਕਿਡਨੀ ਇਨਫੈਕਸ਼ਨ (Shivangi Joshi kidney infection news) ਤੋਂ ਪੀੜਤ ਹੈ ਅਤੇ ਪਿਛਲੇ ਕਈ ਦਿਨਾਂ ਤੋਂ ਉਸ ਦੀ ਤਬੀਅਤ ਬਹੁਤ ਖਰਾਬ ਹੈ। ਇਸ ਕਰਕੇ ਉਸਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਸ਼ਿਵਾਂਗੀ ਦੀ ਇਸ ਪੋਸਟ 'ਤੇ ਕਈ ਸੈਲੇਬਸ ਵੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਟੀਵੀ ਅਦਾਕਾਰਾ ਸ਼ਿਵਾਂਗੀ ਜੋਸ਼ੀ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਥੰਬਸ ਅੱਪ ਕਰਦੀ ਹੋਈ ਨਜ਼ਰ ਆ ਰਹੀ ਹੈ, ਜੋ ਇਸ ਗੱਲ ਦਾ ਸੰਕੇਤ ਹੈ ਕਿ ਉਹ ਠੀਕ ਮਹਿਸੂਸ ਕਰ ਰਹੀ ਹੈ। 

ਇਹ ਵੀ ਪੜ੍ਹੋ: Punjab news: ਬੱਬੂ ਮਾਨ ਤੇ ਮਨਕੀਰਤ ਔਲਖ 'ਤੇ ਹਮਲੇ ਦੀ ਸੀ ਤਿਆਰੀ, ਬੰਬੀਹਾ ਗਰੁੱਪ ਦੇ 4 ਗੁਰਗੇ ਗ੍ਰਿਫਤਾਰ

ਇਸ ਦੌਰਾਨ ਸ਼ਿਵਾਂਗੀ ਦੇ ਚਿਹਰੇ 'ਤੇ ਮੁਸਕਰਾਹਟ ਵੀ ਦੇਖੀ ਜਾ ਸਕਦੀ ਹੈ ਜਿਸ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੇ ਹੌਂਸਲੇ ਦੀ ਤਾਰੀਫ ਕਰ ਰਹੇ ਹਨ। ਫੋਟੋ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, "ਸਭ ਨੂੰ ਹੈਲੋ, ਪਿਛਲੇ ਕੁਝ ਦਿਨ ਮੇਰੇ ਲਈ ਖਰਾਬ ਰਹੇ, ਮੈਨੂੰ ਕਿਡਨੀ 'ਚ ਇਨਫੈਕਸ਼ਨ ਹੋ ਗਿਆ ਹੈ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਆਪਣੇ ਪਰਿਵਾਰ, ਦੋਸਤਾਂ, ਡਾਕਟਰਾਂ, ਹਸਪਤਾਲ ਦੇ ਸਟਾਫ ਅਤੇ ਪਰਮਾਤਮਾ ਦੀ ਕਿਰਪਾ ਕਾਰਨ ਬਿਹਤਰ ਮਹਿਸੂਸ ਕਰ ਰਹੀ ਹਾਂ।"

ਇਹ ਵੀ ਪੜ੍ਹੋ: Punjab Cabinet Reshuffle news: ਪੰਜਾਬ ਕੈਬਨਿਟ 'ਚ ਫੇਰਬਦਲ, ਅਮਨ ਅਰੋੜਾ ਤੋਂ ਵਾਪਸ ਲਿਆ ਸ਼ਹਿਰੀ ਵਿਕਾਸ ਮੰਤਰਾਲਾ

Trending news