Aamir Khan news: ‘Laal Singh Chaddha’ ਦੇ ਫਲਾਪ ਹੋਣ ਤੋਂ ਬਾਅਦ ਆਮਿਰ ਖਾਨ ਨੇ ਲਿਆ ਬਰੇਕ
Advertisement

Aamir Khan news: ‘Laal Singh Chaddha’ ਦੇ ਫਲਾਪ ਹੋਣ ਤੋਂ ਬਾਅਦ ਆਮਿਰ ਖਾਨ ਨੇ ਲਿਆ ਬਰੇਕ

ਆਮਿਰ ਖਾਨ ਨੇ ਫ਼ਿਲਮ 'ਲਾਲ ਸਿੰਘ ਚੱਢਾ' ਰਾਹੀਂ ਲੰਮੇ ਸਮੇਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕੀਤੀ ਸੀ ਪਰ ਕਿਉਂਕਿ ਫ਼ਿਲਮ ਨਹੀਂ ਚਲੀ ਤਾਂ ਉਹ ਹੁਣ ਇੱਕ ਵਾਰ ਮੁੜ ਲੰਮਾ ਬ੍ਰੇਕ ਲੈ ਰਹੇ ਹਨ।  

 

 

Aamir Khan news: ‘Laal Singh Chaddha’ ਦੇ ਫਲਾਪ ਹੋਣ ਤੋਂ ਬਾਅਦ ਆਮਿਰ ਖਾਨ ਨੇ ਲਿਆ ਬਰੇਕ

Aamir Khan news: 'ਮਿਸਟਰ ਪਰਫੈਕਸ਼ਨਿਸਟ' ਅਭਿਨੇਤਾ ਆਮਿਰ ਖਾਨ ਨੂੰ ਬਾਲੀਵੁੱਡ ਵਿੱਚ ਹਿੱਟ ਫਿ਼ਲਮਾਂ ਦੇਣ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਫਿ਼ਲਮਾਂ ਬਾਕਸ ਆਫਿਸ 'ਤੇ ਬਹੁਤ ਕਮਾਈ ਕਰਦੀਆਂ ਹਨ। ਹਾਲ ਹੀ ਵਿੱਚ Aamir Khan ਦੀ ਰਿਲੀਜ਼ ਹੋਈ ਫਿ਼ਲਮ 'ਲਾਲ ਸਿੰਘ ਚੱਢਾ' (Laal Singh Chaddha) ਬਾਕਸ ਆਫਿਸ 'ਤੇ ਫੇਲ੍ਹ ਹੋ ਗਈ ਅਤੇ ਇਸ ਦੌਰਾਨ ਆਮਿਰ ਖਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਫ਼ਿਲਹਾਲ ਫਿ਼ਲਮਾਂ ਤੋਂ ਲੰਬਾ ਬ੍ਰੇਕ ਲੈ ਰਹੇ ਹਨ।
 
ਦੱਸ ਦਈਏ ਕਿ ਆਮਿਰ ਖਾਨ ਹਾਲ ਹੀ ਵਿੱਚ ਦਿੱਲੀ ਦੇ ਇੱਕ ਈਵੈਂਟ 'ਚ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਬਾਰੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਹ ਐਕਟਿੰਗ ਤੋਂ ਬ੍ਰੇਕ ਲੈ ਰਹੇ ਹਨ। ਆਮਿਰ ਵੱਲੋਂ ਕਿਹਾ ਗਿਆ ਕਿ ਉਹ ਅਗਲੇ ਡੇਢ ਸਾਲ ਤੱਕ ਅਦਾਕਾਰੀ ਨਹੀਂ ਕਰਨਗੇ।

ਆਮਿਰ ਖਾਨ ਨੇ ਕਿਹਾ ਕਿ ਜਦੋਂ ਉਹ ਅਭਿਨੇਤਾ ਦੇ ਤੌਰ 'ਤੇ ਕੋਈ ਫਿ਼ਲਮ ਕਰਦੇ ਹਾਂ ਤਾਂ ਉਹ ਉਸ ਵਿੱਚ ਪੂਰੀ ਤਰ੍ਹਾਂ ਗੁਆਚ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਹ 'ਲਾਲ ਸਿੰਘ ਚੱਢਾ' (Laal Singh Chaddha) ਤੋਂ ਬਾਅਦ  ‘ਚੈਂਪੀਅਨਜ਼’ ਫ਼ਿਲਮ ਕਰਨ ਵਾਲੇ ਸੀ ਅਤੇ ਫਿ਼ਲਮ ਦੀ ਸਕ੍ਰਿਪਟ ਵੀ ਸ਼ਾਨਦਾਰ ਸੀ। ਆਮਿਰ ਨੇ ਕਿਹਾ ਕਿ ਉਹ ਫ਼ਿਲਹਾਲ ਇੱਕ ਬ੍ਰੇਕ ਲੈਣਾ ਚਾਹੁੰਦਾ ਹਨ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।  

ਉਨ੍ਹਾਂ ਇਹ ਵੀ ਕਿਹਾ ਕਿ ਫਿ਼ਲਮ 'ਚੈਂਪੀਅਨਜ਼' ਲਈ ਉਹ ਹੁਣ ਕਿਸੇ ਹੋਰ ਅਦਾਕਾਰ ਨਾਲ ਸੰਪਰਕ ਕਰਨਗੇ।  ਇਸ ਦੌਰਾਨ ਉਹ ਫਿ਼ਲਮ 'ਚ ਬਤੌਰ ਨਿਰਮਾਤਾ ਹੀ ਕੰਮ ਕਰਨਗੇ। 

ਹੋਰ ਪੜ੍ਹੋ: ਜਲੰਧਰ ਤੋਂ ਆਈ ਦਿਲ ਦਹਿਲਾ ਦੇਣ ਵਾਲੀ ਖ਼ਬਰ! ਰੇਲਵੇ ਸਟੇਸ਼ਨ ਤੋਂ ਬਾਹਰ ਬ੍ਰੀਫਕੇਸ 'ਚੋਂ ਮਿਲੀ ਲਾਸ਼

ਦੱਸ ਦਈਏ ਕਿ ਆਮਿਰ ਖਾਨ ਦੀ ਫਿ਼ਲਮ 'ਲਾਲ ਸਿੰਘ ਚੱਢਾ' ਨੂੰ ਲੋਕਾਂ ਵੱਲੋਂ ਟ੍ਰੋਲ ਵੀ ਕੀਤਾ ਗਿਆ ਸੀ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ ਵੀ ਲਗਾਏ ਗਏ ਸਨ। ਇਸ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਈ ਸੀ ਅਤੇ ਉਸ ਦੌਰਾਨ ਆਮਿਰ ਖਾਨ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਇਹ ਫ਼ਿਲਮ OTT 'ਤੇ ਕੁਝ 6 ਮਹੀਨਿਆਂ ਬਾਅਦ ਰਿਲੀਜ਼ ਕੀਤੀ ਜਾਵੇਗੀ ਪਰ ਕਿਉਂਕਿ ਫ਼ਿਲਮ ਬਾਕਸ ਆਫਿਸ 'ਤੇ ਫੇਲ੍ਹ ਹੋ ਗਈ ਤਾਂ ਇਸ ਫ਼ਿਲਮ ਨੂੰ ਕਾਫ਼ੀ ਜਲਦੀ OTT 'ਤੇ ਰਿਲੀਜ਼ ਕੀਤਾ ਗਿਆ।  

ਇਹ ਫ਼ਿਲਮ ਔਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ 'ਫੋਰੈਸਟ ਗਮਪ' ਦੀ ਰੀਮੇਕ ਸੀ ਜਿਸ ਵਿੱਚ ਟਾਮ ਹੈਂਕਸ ਲੀਡ ਰੋਲ ਦੇ ਵਿੱਚ ਸਨ।

ਹੋਰ ਪੜ੍ਹੋ: Shraddha murder case: ਸ਼ਰਧਾ ਦੇ ਕਤਲ ਤੋਂ ਬਾਅਦ ਆਫਤਾਬ ਗੂਗਲ 'ਤੇ ਲੱਭ ਰਿਹਾ ਸੀ ਖੂਨ ਸਾਫ਼ ਕਰਨ ਦਾ ਤਰੀਕਾ

(For more news related to Aamir Khan, stay tuned to Zee News PHH)

Trending news