Punjab News: ਖੰਨਾ ਦੇ ਮਲੌਦ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨਾਜਾਇਜ਼ ਕੰਮ ਕਰਨ ਤੋਂ ਰੋਕਿਆ ਤਾਂ ਨੌਜਵਾਨ 'ਤੇ ਕੀਤਾ ਹਮਲਾ
Advertisement
Article Detail0/zeephh/zeephh1801087

Punjab News: ਖੰਨਾ ਦੇ ਮਲੌਦ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨਾਜਾਇਜ਼ ਕੰਮ ਕਰਨ ਤੋਂ ਰੋਕਿਆ ਤਾਂ ਨੌਜਵਾਨ 'ਤੇ ਕੀਤਾ ਹਮਲਾ

Punjab News: ਮਲੌਦ ਵਿੱਚ ਕੁਝ ਗੁੰਡਾ ਅਨਸਰਾਂ ਨੂੰ ਗਲਤ ਕੰਮ ਕਰਨ ਰੋਕਣ 'ਤੇ ਗੁੰਡਾਗਰਦੀ ਦਾ ਨੰਗਾ ਨਾਚ ਦੇਣ ਨੂੰ ਮਿਲਿਿਆ। ਗੁੰਡਾ ਅਨਸਰਾਂ ਨੇ ਨੌਜਵਾਨ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ।

Punjab News: ਖੰਨਾ ਦੇ ਮਲੌਦ 'ਚ ਗੁੰਡਾਗਰਦੀ ਦਾ ਨੰਗਾ ਨਾਚ! ਨਾਜਾਇਜ਼ ਕੰਮ ਕਰਨ ਤੋਂ ਰੋਕਿਆ ਤਾਂ ਨੌਜਵਾਨ 'ਤੇ ਕੀਤਾ ਹਮਲਾ

Punjab News: ਖੰਨਾ ਦੇ ਮਲੌਦ 'ਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੇ ਇੱਕ ਨੌਜਵਾਨ ਨੇ ਕੁਝ ਲੋਕਾਂ ਨੂੰ ਨਾਜਾਇਜ਼ ਕੰਮ ਕਰਨ ਤੋਂ ਰੋਕਿਆ ਤਾਂ ਇਨ੍ਹਾਂ ਗੁੰਡਿਆਂ ਨੇ ਨੌਜਵਾਨ ਅਤੇ ਉਸਦੇ ਸਾਥੀ ਨੂੰ ਰਸਤੇ 'ਚ ਘੇਰ ਲਿਆ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਨੌਜਵਾਨ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾ ਕੇ ਅਗਵਾ ਕੀਤਾ ਜਾ ਰਿਹਾ ਸੀ।

ਉਦੋਂ ਹੀ ਆਸਪਾਸ ਦੇ ਲੋਕ ਇਕੱਠੇ ਹੋ ਗਏ ਤਾਂ ਇਨ੍ਹਾਂ ਗੁੰਡਿਆਂ ਨੇ ਜ਼ਖਮੀ ਨੌਜਵਾਨ ਨੂੰ ਸੜਕ ਕਿਨਾਰੇ ਸੁੱਟ ਦਿੱਤਾ ਅਤੇ ਭੱਜ ਗਏ। ਇਸ ਘਟਨਾ ਦੀ ਵੀਡੀਓ ਵੀ ਸਾਮਣੇ ਆਈ ਹੈ ਜਿਸ ਵਿੱਚ ਗੁੰਡਾਗਰਦੀ ਸਰੇਆਮ ਦੇਖੀ ਜਾ ਸਕਦੀ ਹੈ।

ਮਲੌਦ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਦੇ ਕੁਝ ਲੋਕ ਨਾਜਾਇਜ਼ ਕੰਮ ਕਰਦੇ ਹਨ।  ਉਨ੍ਹਾਂ ਨੂੰ ਕਈ ਵਾਰ ਰੋਕਿਆ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਇਹ ਲੋਕ ਆਪਣਾ ਗਲਤ ਕਾਰੋਬਾਰ ਨਹੀਂ ਛੱਡ ਰਹੇ।

ਇਸੇ ਦੁਸ਼ਮਣੀ ਵਿੱਚ ਇਨ੍ਹਾਂ ਗੁੰਡਿਆਂ ਨੇ ਉਸਨੂੰ ਰੋੜੀਆਂ ਨੇੜੇ ਘੇਰ ਲਿਆ।  ਉਸਦੀ ਕੁੱਟਮਾਰ ਕਰਕੇ  ਉਸ ਨੂੰ ਕਾਰ ਵਿਚ ਜ਼ਬਰਦਸਤੀ ਅਗਵਾ ਕੀਤਾ ਜਾ ਰਿਹਾ ਸੀ।  ਇਸੇ ਦੌਰਾਨ ਉਸਦਾ ਭਰਾ ਅਤੇ ਦਾਦਾ ਮੌਕੇ 'ਤੇ ਆ ਗਏ ਜਿਸ ਕਾਰਨ ਹਮਲਾਵਰ ਉਸਨੂੰ ਸੜਕ 'ਤੇ ਸੁੱਟ ਕੇ ਫ਼ਰਾਰ ਹੋ ਗਏ।  

ਇਹ ਵੀ ਪੜ੍ਹੋ: Mohali Accident News: ਸ਼ਰਾਬ ਦੇ ਨਸ਼ੇ 'ਚ ਪੁਲਿਸ ਮੁਲਾਜ਼ਮ ਨੇ ਨੌਜਵਾਨ ਨੂੰ ਮਾਰੀ ਟੱਕਰ; ਹੱਥ-ਲੱਤ ਤੇ ਮੋਢੇ 'ਤੇ ਫਰੈਕਚਰ

ਇਸ ਤੋਂ ਬਾਅਦ ਵਿੱਚ ਹਮਲਾਵਰਾਂ ਨੇ ਉਸਦੇ ਘਰ ਜਾ ਕੇ ਉਸਦੀ ਭੈਣ ਅੰਜਲੀ ਅਤੇ ਕਰਨੈਲ ਸਿੰਘ ਦੀ ਕੁੱਟਮਾਰ ਕੀਤੀ। ਉਸਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਘਟਨਾ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਨੇ ਇਕ ਮੁਲਜ਼ਮ ਤਰਸੇਮ ਰਾਮ ਨੂੰ ਗ੍ਰਿਫਤਾਰ ਕਰ ਲਿਆ। 

ਪੰਜ ਮੁਲਜ਼ਮ ਅਮਰੀਕ ਸਿੰਘ, ਬਿੱਟੂ ਰਾਮ, ਬਿੰਦਰ ਰਾਮ, ਅਜੇ ਕੁਮਾਰ ਅਤੇ ਵਿਜੇ ਕੁਮਾਰ ਫਰਾਰ ਹਨ।  ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।  ਸਾਰੇ ਮੁਲਜ਼ਮ ਮਲੌਦ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਹਨ। ਐਸਐਚਓ ਵਿਨੋਦ ਕੁਮਾਰ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: Sports News: ਬ੍ਰਾਜ਼ੀਲ 'ਚ ਹੋਈ ਵਿਸ਼ਵ ਡੈਫ ਬੈਡਮਿੰਟਨ ਚੈਂਪੀਅਨਸ਼ਿਪ 'ਚ ਬਠਿੰਡਾ ਦੀ ਸ਼੍ਰੇਆ ਸਿੰਗਲਾ ਨੇ ਜਿੱਤਿਆ ਸੋਨ ਤਗਮਾ

(ਧਰਮਿੰਦਰ ਸਿੰਘ ਦੀ ਰਿਪੋਰਟ)

Trending news