Mohali Crime News: ਮੋਟਰਸਾਈਕਲ ਸਵਾਰ ਦੁੱਧ ਦੇ ਕ੍ਰੇਟ ਚੋਰੀ ਕਰਕੇ ਹੋਏ ਫ਼ਰਾਰ, ਵਾਰਦਾਤ ਸੀਸੀਟੀਵੀ 'ਚ ਕੈਦ
Advertisement
Article Detail0/zeephh/zeephh1782077

Mohali Crime News: ਮੋਟਰਸਾਈਕਲ ਸਵਾਰ ਦੁੱਧ ਦੇ ਕ੍ਰੇਟ ਚੋਰੀ ਕਰਕੇ ਹੋਏ ਫ਼ਰਾਰ, ਵਾਰਦਾਤ ਸੀਸੀਟੀਵੀ 'ਚ ਕੈਦ

ਮੋਹਾਲੀ ਵਿੱਚ ਚੋਰ ਬੇਖੌਫ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨ ਵੀ ਨਾਕਾਫੀ ਸਾਬਿਤ ਹੋ ਰਹੇ ਹਨ। ਇਸ ਦਰਮਿਆਨ ਮੋਹਾਲੀ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਦੁੱਧ ਦੇ ਕ੍ਰੇਟ ਚੋਰੀ ਕਰਨ ਦੀ ਵੀਡੀਓ ਸਾਹਮਣੇ ਆ ਰਹੀ ਹੈ। ਇਸ ਵੀਡੀਓ ਨੇ ਸਭ ਨ

 Mohali Crime News: ਮੋਟਰਸਾਈਕਲ ਸਵਾਰ ਦੁੱਧ ਦੇ ਕ੍ਰੇਟ ਚੋਰੀ ਕਰਕੇ ਹੋਏ ਫ਼ਰਾਰ, ਵਾਰਦਾਤ ਸੀਸੀਟੀਵੀ 'ਚ ਕੈਦ

Mohali Crime News: ਮੋਹਾਲੀ ਵਿੱਚ ਚੋਰ ਬੇਖੌਫ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਿਸ ਵੱਲੋਂ ਕੀਤੇ ਜਾ ਰਹੇ ਯਤਨ ਵੀ ਨਾਕਾਫੀ ਸਾਬਿਤ ਹੋ ਰਹੇ ਹਨ।

ਇਸ ਦਰਮਿਆਨ ਮੋਹਾਲੀ ਵਿੱਚ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਦੁੱਧ ਦੇ ਕ੍ਰੇਟ ਚੋਰੀ ਕਰਨ ਦੀ ਵੀਡੀਓ ਸਾਹਮਣੇ ਆ ਰਹੀ ਹੈ। ਇਸ ਵੀਡੀਓ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੋਹਾਲੀ ਦੇ ਸੈਕਟਰ-70 ਵਿੱਚ ਦੋ ਮੋਟਰਸਾਈਕਲ ਸਵਾਰ ਦੁਕਾਨ ਦੇ ਬਾਹਰ ਪਏ ਦੁੱਧ ਦੇ ਕ੍ਰੇਟ ਚੋਰੀ ਕਰਕੇ ਫ਼ਰਾਰ ਹੋ ਗਏ।

ਇਹ ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦੋ ਮੋਟਰਸਾਈਕਲ ਸਵਾਰ ਦੁਕਾਨ ਦੇ ਬਾਹਰ ਰੁਕਦੇ ਹਨ ਤੇ ਪਿੱਛੇ ਬੈਠਾ ਨੌਜਵਾਨ ਉਤਰਦਾ ਹੈ ਤਾਂ ਦੁੱਧ ਦੇ ਦੋ ਕ੍ਰੇਟਾ ਚੁੱਕ ਕੇ ਮੋਟਸਾਈਕਲ ਉਤੇ ਬੈਠ ਜਾਂਦਾ ਹੈ ਤੇ ਉਹ ਬੜੇ ਹੀ ਆਰਾਮ ਨਾਲ ਉਥੋਂ ਫ਼ਰਾਰ ਹੋ ਜਾਂਦੇ ਹਨ। ਇੱਕ ਨੌਜਵਾਨ ਨੇ ਰੁਮਾਲ ਨਾਲ ਮੂੰਹ ਢੱਕਿਆ ਹੋਇਆ ਸੀ।

ਇਸ ਤੋਂ ਇਲਾਵਾ ਮੋਹਾਲੀ ਦੇ ਫੇਜ਼-3ਏ 'ਚ ਇੱਕ ਹਫਤੇ 'ਚ ਚੋਰਾਂ ਨੇ ਤਿੰਨ ਘਰਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਉਹ ਘਰਾਂ ਵਿਚੋਂ ਲੈਪਟਾਪ, ਮੋਬਾਈਲ, ਇੱਕ ਮਹਿੰਗਾ ਸਾਈਕਲ ਅਤੇ ਨਕਦੀ ਚੋਰੀ ਕਰਕੇ ਲੈ ਗਏ ਹਨ। ਇਹ ਚੋਰ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਇਹ ਚੋਰ ਅੱਧੀ ਰਾਤ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੰਦਾ ਸੀ।

ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਫੇਜ਼-3ਏ ਦੀ ਵਸਨੀਕ ਕਿਰਨ ਸੂਰੀ ਨੇ ਦੱਸਿਆ ਕਿ ਉਸ ਨੇ ਆਪਣੀ ਪਹਿਲੀ ਮੰਜ਼ਿਲ ਕਿਰਾਏ ’ਤੇ ਦਿੱਤੀ ਹੋਈ ਹੈ। ਉਸ ਦੀਆਂ ਦੋ ਲੜਕੀਆਂ ਕਿਰਾਏ 'ਤੇ ਰਹਿੰਦੀਆਂ ਹਨ। ਰਾਤ ਕਰੀਬ 12.35 'ਤੇ ਇੱਕ ਨਕਾਬਪੋਸ਼ ਵਿਅਕਤੀ ਉਨ੍ਹਾਂ ਦੇ ਘਰ ਦੀ ਪਹਿਲੀ ਮੰਜ਼ਿਲ 'ਤੇ ਆਇਆ ਅਤੇ ਲੜਕੀਆਂ ਦੇ ਕਮਰੇ 'ਚੋਂ ਇਕ ਲੈਪਟਾਪ ਤੇ ਮੋਬਾਈਲ ਚੋਰੀ ਕਰ ਲਿਆ।

ਇਹ ਵੀ ਪੜ੍ਹੋ : Sultanpur Lodhi News: ਪੰਜਾਬੀਆਂ ਦੀ ਅਨੋਖੀ ਪਹਿਲ! ਹੜ੍ਹ ਪ੍ਰਭਾਵਿਤ ਕਿਸਾਨਾਂ ਲਈ ਲਾਈ ਕਰੀਬ 250 ਏਕੜ ਝੋਨੇ ਦੀ ਪਨੀਰੀ

ਇਸੇ ਤਰ੍ਹਾਂ ਤਿੰਨ ਦਿਨ ਪਹਿਲਾਂ ਵੀ ਇਸ ਗਲੀ ਦੇ ਇੱਕ ਘਰ ਵਿੱਚੋਂ ਚੋਰ ਮੋਬਾਈਲ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਸਨ। ਉਸ ਘਰ ਵਿੱਚ ਵੀ ਲੋਕ ਸੁੱਤੇ ਪਏ ਸਨ ਅਤੇ ਕੂਲਰ ਦੀ ਆਵਾਜ਼ ਕਾਰਨ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਚੋਰ ਘਰ ਵਿੱਚ ਦਾਖ਼ਲ ਹੋ ਗਿਆ ਹੈ। ਇਸ ਤੋਂ ਬਾਅਦ ਚੋਰ ਘਟਨਾ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ।

 

 

ਇਹ ਵੀ ਪੜ੍ਹੋ : Jammu Kashmir News: ਅਮਰਨਾਥ ਯਾਤਰਾ 'ਤੇ ਆਈ ਮਹਿਲਾ ਸ਼ਰਧਾਲੂ ਦੀ ਪੱਥਰ ਲੱਗਣ ਨਾਲ ਹੋਈ ਮੌਤ

Trending news