Punjab Crime News: ਜਲੰਧਰ ਦੇ ਕਾਰੋਬਾਰੀ ਤੋਂ ਫਿਰੋਤੀ ਮੰਗਣ ਵਾਲਾ ਕਾਬੂ, ਖੁੱਦ ਨੂੰ ਦੱਸ ਰਿਹਾ ਸੀ ਲਖਬੀਰ ਸਿੰਘ ਲੰਡਾ
Advertisement

Punjab Crime News: ਜਲੰਧਰ ਦੇ ਕਾਰੋਬਾਰੀ ਤੋਂ ਫਿਰੋਤੀ ਮੰਗਣ ਵਾਲਾ ਕਾਬੂ, ਖੁੱਦ ਨੂੰ ਦੱਸ ਰਿਹਾ ਸੀ ਲਖਬੀਰ ਸਿੰਘ ਲੰਡਾ

Jalandhar News: ਪੁਲਿਸ ਨੇ ਮੱਖਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਾਹਿਲਪੁਰ, ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਦੌਰਾਨ ਮੱਖਣ ਸਿੰਘ ਦੇ ਯੂ.ਕੇ ਸਥਿਤ ਪੁੱਤਰ ਅਮਨਜੋਤ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

Punjab Crime News: ਜਲੰਧਰ ਦੇ ਕਾਰੋਬਾਰੀ ਤੋਂ ਫਿਰੋਤੀ ਮੰਗਣ ਵਾਲਾ ਕਾਬੂ, ਖੁੱਦ ਨੂੰ ਦੱਸ ਰਿਹਾ ਸੀ ਲਖਬੀਰ ਸਿੰਘ ਲੰਡਾ

Jalandhar News(SUNIL MAHENDRU): ਜਲੰਧਰ ਪੁਲਿਸ ਨੇ ਗੈਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਦੇ ਨਾਮ 'ਤੇ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਵਾਲੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਫਿਰੌਤੀ ਦੀ ਕਾਲ ਕਰਨ ਵਾਲੇ ਗ੍ਰਿਫ਼ਤਾਰ ਮੁਲਜ਼ਮ ਦਾ ਪੁੱਤਰ ਨੇ ਕੀਤੀ ਸੀ ਜੋ ਕਿ ਯੂ.ਕੇ. ਵਿੱਚ ਰਹਿ ਰਿਹਾ ਹੈ। ਥਾਣਾ ਸਦਰ ਦੀ ਪੁਲਿਸ ਨੇ ਸ਼ਹਿਰ ਦੇ ਵਪਾਰੀ ਬਲਕਾਰ ਸਿੰਘ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਸੀ।

ਪੁਲਿਸ ਨੇ ਮੁਲਾਜ਼ਮ ਨੂੰ ਤਕਨੀਕੀ ਜਾਂਚ ਦੌਰਾਨ ਗ੍ਰਿਫਤਾਰ ਕਰ ਲਿਆ ਗਿਆ। ਜਿਸ ਦੀ ਪਛਾਣ ਮੱਖਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਾਹਿਲਪੁਰ, ਹੁਸ਼ਿਆਰਪੁਰ ਵਜੋਂ ਹੋਈ ਹੈ। ਇਸ ਦੌਰਾਨ ਮੱਖਣ ਸਿੰਘ ਦੇ ਯੂ.ਕੇ ਸਥਿਤ ਪੁੱਤਰ ਅਮਨਜੋਤ ਸਿੰਘ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।

ਏਡੀਸੀਪੀ ਅਦਿੱਤਿਆ ਨੇ ਦੱਸਿਆ ਕਿ ਵਪਾਰੀ ਬਲਕਾਰ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ 4 ਫਰਵਰੀ ਨੂੰ ਫਿਰੌਤੀ ਦਾ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਖਤਰਨਾਕ ਗੈਂਗਸਟਰ ਲਖਬੀਰ ਸਿੰਘ ਲੰਡਾ ਹਰੀਕੇ ਵਜੋਂ ਦੱਸੀ ਸੀ। ਮੁਲਜ਼ਮਾਂ ਨੇ ਲਖਬੀਰ ਦੇ ਨਾਂਅ ’ਤੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ। ਏਡੀਸੀਪੀ ਆਦਿਤਿਆ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਦਯੋਗਪਤੀ ਅਤੇ ਉਸ ਦੇ ਪਰਿਵਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾਏਗਾ।

ਇਹ ਵੀ ਪੜ੍ਹੋ: Scotch Awards 2023: ਪੰਜਾਬ ਦੇ ਬਾਗ਼ਬਾਨੀ ਵਿਭਾਗ ਨੇ ਸਿਲਵਰ ਐਵਾਰਡ ਅਤੇ ਕਈ ਹੋਰ ਪੁਜ਼ੀਸ਼ਨਾਂ ਹਾਸਲ ਕੀਤੀਆਂ​ 

ਏਡੀਸੀਪੀ ਅਦਿੱਤਿਆ ਨੇ ਦੱਸਿਆ ਕਿ ਮੁਲਜ਼ਮਾਂ ਨੇ ਸਨਅਤਕਾਰ ਨੂੰ 5 ਅਤੇ 6 ਫਰਵਰੀ ਨੂੰ ਦੁਬਾਰਾ ਫੋਨ ਕੀਤਾ ਸੀ। ਸਨਅਤਕਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੌਰਾਨ ਪੁਲਿਸ ਨੂੰ ਇਸ ਕਾਲ ਦੇ ਪਿੱਛੇ ਅਮਨਜੋਤ ਸਿੰਘ ਪੁੱਤਰ ਮੱਖਣ ਸਿੰਘ ਅਤੇ ਮੱਖਣ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਮਾਹਿਲਪੁਰ (ਹੁਸ਼ਿਆਰਪੁਰ) ਦੀ ਭੂਮਿਕਾ ਬਾਰੇ ਪਤਾ ਲੱਗਾ। ਪੁਲੀਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਜਲੰਧਰ ਵਿੱਚ ਆਈਪੀਸੀ ਦੀ ਧਾਰਾ 386 ਅਤੇ 506 ਤਹਿਤ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ: Kisan Andolan 2.0: ਕਿਸਾਨ ਅੰਦੋਲਨ 'ਤੇ ਹਾਈਕੋਰਟ ਦੀ ਟਿੱਪਣੀ; ਕਿਸਾਨਾਂ ਅੰਦੋਲਨ ਕਰਨ ਦਾ ਅਧਿਕਾਰ 

Trending news