DSP Dilpreet Shergill death News: ਡੀਐਸਪੀ ਦਿਲਪ੍ਰੀਤ ਸ਼ੇਰਗਿੱਲ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ; ਪਰਿਵਾਰ ਨੇ ਪਤਨੀ 'ਤੇ ਲਗਾਏ ਦੋਸ਼
Advertisement
Article Detail0/zeephh/zeephh2137540

DSP Dilpreet Shergill death News: ਡੀਐਸਪੀ ਦਿਲਪ੍ਰੀਤ ਸ਼ੇਰਗਿੱਲ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ; ਪਰਿਵਾਰ ਨੇ ਪਤਨੀ 'ਤੇ ਲਗਾਏ ਦੋਸ਼

DSP Dilpreet Shergill death News: ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਡੀਐਸਪੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਤਨੀ ਉਤੇ ਗੰਭੀਰ ਦੋਸ਼ ਲਗਾਏ ਹਨ। 

DSP Dilpreet Shergill death News: ਡੀਐਸਪੀ ਦਿਲਪ੍ਰੀਤ ਸ਼ੇਰਗਿੱਲ ਦੀ ਮੌਤ ਦੇ ਮਾਮਲੇ 'ਚ ਆਇਆ ਨਵਾਂ ਮੋੜ; ਪਰਿਵਾਰ ਨੇ ਪਤਨੀ 'ਤੇ ਲਗਾਏ ਦੋਸ਼

DSP Dilpreet Shergill death News (ਤਰਸੇਮ ਲਾਲ ਭਾਰਦਵਾਜ) :  ਲੁਧਿਆਣਾ ਵਿੱਚ ਡੀਐਸਪੀ ਦਿਲਪ੍ਰੀਤ ਸਿੰਘ ਸ਼ੇਰਗਿੱਲ ਦੀ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆਇਆ ਹੈ। ਡੀਐਸਪੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਤਨੀ ਉਤੇ ਗੰਭੀਰ ਦੋਸ਼ ਲਗਾਏ ਹਨ। ਭੈਣ ਜੈਸਮੀਨ ਨੇ ਦੱਸਿਆ ਕਿ ਦਿਲਪ੍ਰੀਤ ਆਪਣੀ ਪਤਨੀ ਹਰਕੀਰਤ ਨੂੰ ਤਲਾਕ ਦੇਣਾ ਚਾਹੁੰਦਾ ਸੀ।

ਉਸ ਨੇ ਅਦਾਲਤ ਵਿੱਚ ਫਾਈਲ ਦਾਇਰ ਕੀਤੀ ਸੀ। ਉਸ ਦੀ ਭੈਣ ਨੇ ਦੱਸਿਆ ਕਿ ਦਿਲਪ੍ਰੀਤ ਦਾ ਦੂਜਾ ਵਿਆਹ 2017 ਵਿੱਚ ਹਰਕੀਰਤ ਨਾਲ ਹੋਇਆ ਸੀ। ਉਸ ਦਾ ਪਹਿਲਾਂ ਅਮਰੀਕਾ ਵਿੱਚ ਵਿਆਹ ਹੋਇਆ ਸੀ। ਵਿਆਹ ਦੇ ਇੱਕ ਸਾਲ ਬਾਅਦ ਹੀ ਹਰਕੀਰਤ ਨੇ ਦਿਲਪ੍ਰੀਤ ਨੂੰ ਘਰ ਤੋਂ ਅਲੱਗ ਕਰ ਦਿੱਤਾ ਤੇ ਉਸਨੂੰ ਪੁਲਿਸ ਲਾਈਨ ਵਿੱਚ ਰਹਿਣ ਲਈ ਲੈ ਗਿਆ ਸੀ। ਉਹ 6 ਮਹੀਨੇ ਤੱਕ ਵੱਖ ਰਹੀ। ਇਸ ਤੋਂ ਬਾਅਦ ਉਹ ਵਾਪਸ ਆਈ ਤੇ ਕਿਹਾ ਕਿ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ। ਭਰਾ ਮਾਨਸਿਕ ਤੌਰ 'ਤੇ ਇੰਨਾ ਪਰੇਸ਼ਾਨ ਸੀ ਕਿ ਉਹ ਖ਼ੁਦਕੁਸ਼ੀ ਕਰਨ ਲਈ ਵੀ ਮਜਬੂਰ ਹੋ ਗਿਆ।

ਭੈਣ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਪਤਨੀ ਹਰਕੀਰਤ ਦਿਲਪ੍ਰੀਤ ਦੀ ਸਰਕਾਰੀ ਨੌਕਰੀ ਤੇ ਪੈਨਸ਼ਨ ਲੈਣ ਲਈ ਲਗਾਤਾਰ ਉਸ ਨੂੰ ਕੋਈ ਜ਼ਹਿਰੀਲਾ ਪਦਾਰਥ ਖਾਣੇ ਵਿੱਚ ਦੇ ਰਹੀ ਹੈ। ਪੁਲਿਸ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ 2023 ਵਿੱਚ ਪੁਲਿਸ ਕਮਿਸ਼ਨਰ ਨੂੰ ਵੀ ਹਰਕੀਰਤ ਖ਼ਿਲਾਫ਼ ਸ਼ਿਕਾਇਤ ਵੀ ਦਰਜ ਕਰਵਾਈ ਸੀ।

ਮ੍ਰਿਤਕ ਡੀਐੱਸਪੀ ਦੀ ਭੈਣ ਜੈਸਮੀਨ ਨੇ ਦੱਸਿਆ ਕਿ ਉਸ ਦੇ ਭਰਾ ਦਿਲਪ੍ਰੀਤ ਦਾ ਪੋਸਟਮਾਰਟਮ ਸਿਰਫ਼ 45 ਮਿੰਟਾਂ ਵਿੱਚ ਕੀਤਾ ਗਿਆ ਸੀ, ਜਦੋਂ ਕਿ ਇੱਕ ਸੀਨੀਅਰ ਅਧਿਕਾਰੀ ਵੱਲੋਂ ਪੋਸਟਮਾਰਟਮ ਦੀ ਵਿਸਥਾਰ ਨਾਲ ਜਾਂਚ ਕਰਨ ਵਿੱਚ ਸਿਰਫ਼ 2 ਘੰਟੇ ਦਾ ਸਮਾਂ ਹੈ।

ਇਹ ਵੀ ਪੜ੍ਹੋ : Punjab News: ਸ਼ੈਨਨ ਪ੍ਰੋਜੈਕਟ ਦੀ ਲੀਜ਼ ਸਮਾਪਤ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੁਪਰੀਮ ਦਾ ਕੀਤਾ ਰੁਖ਼

ਉਹ ਪੋਸਟ ਮਾਰਟਮ ਰਿਪੋਰਟ ਨੂੰ ਵੀ ਚੁਣੌਤੀ ਦੇਵੇਗੀ। ਜੋ ਦੋਸ਼ ਮ੍ਰਿਤਕ ਡੀਐੱਸਪੀ ਦੀ ਭੈਣ ਨੇ ਉਸ ਦੀ ਪਤਨੀ ਉਤੇ ਲਗਾਏ ਤੇ ਜਾਂਚ ਦੀ ਮੰਗ ਕੀਤੀ ਗੈ। ਇਸ ਸਾਰੇ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਅਤੇ ਉਸ ਦਾ ਪਰਿਵਾਰ ਕੈਮਰੇ ਸਾਹਮਣੇ ਬੋਲਣ ਲਈ ਤਿਆਰ ਨਹੀਂ ਹੋਇਆ ਪਰ ਉਨ੍ਹਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ ਹੈ।

ਇਹ ਵੀ ਪੜ੍ਹੋ : Manish Sisodia News: ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਦੀ ਨਿਆਇਕ ਹਿਰਾਸਤ 'ਚ ਵਾਧਾ; 7 ਮਾਰਚ ਨੂੰ ਹੋਵੇਗੀ ਅਗਲੀ ਸੁਣਵਾਈ

Trending news