ਦੂਜੇ ਦਿਨ ਕਾਂਗਰਸੀ ਸਰਪੰਚ ਨਜਾਇਜ਼ ਮਾਇਨਿੰਗ 'ਚ ਫੜਿਆ ਗਿਆ,ਪਿੰਡ ਵਾਲਿਆਂ ਦੀ ਪੁਲਿਸ ਤੋਂ ਇਹ ਮੰਗ
Advertisement

ਦੂਜੇ ਦਿਨ ਕਾਂਗਰਸੀ ਸਰਪੰਚ ਨਜਾਇਜ਼ ਮਾਇਨਿੰਗ 'ਚ ਫੜਿਆ ਗਿਆ,ਪਿੰਡ ਵਾਲਿਆਂ ਦੀ ਪੁਲਿਸ ਤੋਂ ਇਹ ਮੰਗ

ਵੀਰਵਾਰ ਨੂੰ ਮੋਗਾ ਵਿੱਚ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿੱਚ ਕਾਂਗਰਸੀ ਸਰਪੰਚ ਦੀ ਹੋਈ ਸੀ ਗਿਰਫ਼ਤਾਰੀ 

ਵੀਰਵਾਰ ਨੂੰ ਮੋਗਾ ਵਿੱਚ ਗੈਰ ਕਾਨੂੰਨੀ ਮਾਇਨਿੰਗ ਦੇ ਮਾਮਲੇ ਵਿੱਚ ਕਾਂਗਰਸੀ ਸਰਪੰਚ ਦੀ ਹੋਈ ਸੀ ਗਿਰਫ਼ਤਾਰੀ

ਜਗਦੀਪ ਸੰਧੂ/ਬਠਿੰਡਾ :  ਬਠਿੰਡਾ ਦੇ ਨਥਾਰਾ ਪੁਲਿਸ ਨੇ ਪਿੰਡ ਕਲਿਆਣ ਸੁਖਾ ਦੇ ਖੇਤਾਂ ਤੋਂ ਗੈਰ ਕਾਨੂੰਨੀ ਮਾਇਨਿੰਗ ਦਾ ਪਰਦਾਫ਼ਾਸ਼ ਕੀਤਾ ਹੈ, ਇਸ ਮਾਮਲੇ ਵਿੱਚ ਕਾਂਗਰਸ ਨੇ ਸਰਪੰਚ ਸਮੇਤ 5 ਲੋਕਾਂ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਗਿਆ ਹੈ,ਮੌਕੇ ਤੋਂ ਪੁਲਿਸ ਨੇ 3 ਲੋਕਾਂ ਨੂੰ ਗਿਰਫ਼ਤਾਰ ਕੀਤਾ ਹੈ  

ਪੁਲਿਸ ਮੁਤਾਬਿਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਕਲਿਆਣ ਸੁਖਾ ਦੇ ਖੇਤਾਂ ਵਿੱਚ ਨਜਾਇਜ਼ ਮਾਇਨਿੰਗ ਹੋ ਰਹੀ ਹੈ,ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ 5 ਲੋਕ ਮੌਕੇ 'ਤੇ ਮੌਜੂਦ ਸਨ, ਜਿੰਨਾਂ ਵਿੱਚੋਂ 3 ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦਕਿ 2 ਫ਼ਰਾਰ ਦੱਸੇ ਜਾ ਰਹੇ ਨੇ, ਸਰਪੰਚ 'ਤੇ ਪਹਿਲਾਂ ਤੋਂ 302,307 ਵਰਗੇ ਸੰਗੀਨ ਮਾਮਲੇ ਦਰਜ ਨੇ,ਪੁਲਿਸ ਨੂੰ ਸਰਪੰਚ ਤੋਂ ਮਾਇਨਿੰਗ ਵਿੱਚ ਵਰਤੀ ਜਾਣਾ ਵਾਲੀ ਮਸ਼ੀਨ ਅਤੇ ਸਮਾਨ ਵੀ ਬਰਾਮਦ ਕੀਤਾ ਹੈ,ਉਧਰ ਪਿੰਡ ਵਾਲਿਆਂ ਨੇ ਵੀ ਸਰਪੰਚ ਖ਼ਿਲਾਫ਼ ਸਖ਼ਤ ਕਾਰਵਾਹੀ ਦੀ ਮੰਗ ਕੀਤੀ ਹੈ  

ਮੋਗਾ ਵਿੱਚ ਵੀ ਕਾਂਗਰਸੀ ਸਰਪੰਚ ਦੀ ਹੋਈ ਸੀ ਗਿਰਫ਼ਤਾਰੀ 
 
ਵੀਰਵਾਰ ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਸੋਸਣ ਵਿਖੇ ਨਾਜਾਇਜ਼ ਮਾਇਨਿੰਗ  ਦਾ ਪੁਲਿਸ ਨੇ ਪਰਦਾਫ਼ਾਸ਼ ਕੀਤਾ ਸੀ, ਪੁਲਿਸ ਨੇ ਇਸ ਮਾਮਲੇ ਵਿੱਚ  ਪਿੰਡ ਦੇ ਮੌਜੂਦਾ 28 ਸਾਲਾਂ ਕਾਂਗਰਸੀ ਸਰਪੰਚ ਗੁਰਵਿੰਦਰ ਸਿੰਘ ਨੂੰ ਟਰੈਕਟਰ ਟਰਾਲੀਆਂ ਸਣੇ ਮੌਕੇ 'ਤੇ ਫੜ੍ਹਿਆ ਸੀ,ਥਾਣਾ ਸਦਰ ਮੋਗਾ ਦੇ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਸੀ ਕਿ ਰਾਤ ਵੇਲੇ ਜਦੋਂ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਦਾ ਸਰਪੰਚ ਨਾਜਾਇਜ਼ ਮਾਇਨਿੰਗ ਕਰਵਾ ਰਿਹਾ ਹੈ ਤਾਂ ਉਨ੍ਹਾਂ ਜਦੋਂ ਰੇਡ ਕੀਤੀ ਤਾਂ ਸਰਪੰਚ ਗੁਰਵਿੰਦਰ ਸਿੰਘ ਨੂੰ ਮੌਕੇ ਤੋਂ ਫੜ੍ਹ ਲਿਆ ਅਤੇ ਉਸ ਦੇ ਸਾਥੀ ਬਲਕਾਰ ਸਿੰਘ ਅਤੇ ਗੁਰਪ੍ਰੀਤ ਸਿੰਘ ਮੌਕੇ ਤੋਂ ਭੱਜ ਗਏ

ਉਧਰ ਦੂਜੇ ਪਾਸੇ ਸਰਪੰਚ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਹ ਪਿੰਡ ਦੇ ਸਾਂਝੇ ਕੰਮਾਂ ਲਈ ਖੇਤ 'ਚੋਂ ਰੇਤਾਂ ਲਿਆ ਰਹੇ ਹਨ। ਗੁਰਵਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਜਾਣ-ਬੁੱਝ ਕੇ ਫਸਾਇਆ ਗਿਆ ਹੈ ਤੇ ਕੋਈ ਵੀ ਨਾਜਾਇਜ਼ ਮਾਇਨਿੰਗ ਨਹੀਂ ਕੀਤੀ ਜਾ ਰਹੀ ।

ਗੈਰ ਕਾਨੂੰਨੀ ਮਾਇਨਿੰਗ ਖ਼ਤਮ ਕਰਨ ਦਾ ਵਾਅਦਾ ਸੀ

2017 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਗੈਰ ਕਾਨੂੰਨੀ ਮਾਇਨਿੰਗ ਵੱਡਾ ਮੁੱਦਾ ਸੀ, ਕਾਂਗਰਸ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕੀ ਉਨ੍ਹਾਂ ਦੀ ਸਰਕਾਰ ਗੈਰ ਕਾਨੂੰਨੀ ਮਾਇਨਿੰਗ ਖਿਲਾਫ਼ ਵੱਡੇ ਕਦਮ ਚੁੱਕੇਗੀ,2018 ਵਿੱਚ ਪੰਜਾਬ ਸਰਕਾਰ ਨੇ ਨਵੀਂ ਮਾਇਨਿੰਗ ਪਾਲਿਸੀ ਵੀ ਬਣਾਈ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਮਾਇਨਿੰਗ ਤੋਂ 300 ਕਰੋੜ ਕਮਾਉਣ ਦਾ ਟੀਚਾ ਵੀ ਮਿਥਿਆ ਸੀ ਪਰ ਸੂਬਾ ਸਰਕਾਰ ਨੂੰ ਸਿਰਫ਼ 'ਤੇ ਸਿਰਫ਼ 75 ਕਰੋੜ ਦੀ ਕਮਾਈ ਹੋਈ, ਹਾਲਾਂਕਿ ਟੀਚਾ ਹਾਸਲ ਨਾ ਕਰਨ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾਂ ਸੀ ਕੀ ਸਰਕਾਰ ਨਵੀਂ ਮਾਇਨਿੰਗ ਪਾਲਿਸੀ ਦੇ ਜ਼ਰੀਏ ਗੈਰ ਕਾਨੂੰਨੀ ਮਾਇਨਿੰਗ 'ਤੇ ਲਗਾਮ ਨਹੀਂ ਲਾ ਸਕੀ 

 

 

 

Trending news