Mohali Crime News: ਨੌਜਵਾਨ ਨੂੰ ਘਰ ਬੁਲਾ ਕੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਵਾਲੀਆਂ 2 ਕੁੜੀਆਂ ਗ੍ਰਿਫ਼ਤਾਰ
Advertisement
Article Detail0/zeephh/zeephh1887001

Mohali Crime News: ਨੌਜਵਾਨ ਨੂੰ ਘਰ ਬੁਲਾ ਕੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਵਾਲੀਆਂ 2 ਕੁੜੀਆਂ ਗ੍ਰਿਫ਼ਤਾਰ

  Mohali Crime News: ਖਰੜ ਵਿੱਚ ਦੋ ਲੜਕੀਆਂ ਵੱਲੋਂ ਨੌਜਵਾਨ ਨੂੰ ਘਰ ਵਿੱਚ ਮਦਦ ਕਰਨ ਦੇ ਬਹਾਨੇ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕਰਕੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ।

Mohali Crime News: ਨੌਜਵਾਨ ਨੂੰ ਘਰ ਬੁਲਾ ਕੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦੇਣ ਵਾਲੀਆਂ 2 ਕੁੜੀਆਂ ਗ੍ਰਿਫ਼ਤਾਰ

Mohali Crime News:  ਖਰੜ ਵਿੱਚ ਦੋ ਲੜਕੀਆਂ ਵੱਲੋਂ ਨੌਜਵਾਨ ਨੂੰ ਘਰ ਵਿੱਚ ਮਦਦ ਕਰਨ ਦੇ ਬਹਾਨੇ ਬੁਲਾ ਕੇ ਉਨ੍ਹਾਂ ਦੀ ਕੁੱਟਮਾਰ ਕਰਕੇ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋ ਕੁੜੀਆਂ ਤੇ ਦੋ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡਾ. ਸੰਦੀਪ ਗਰਗ ਆਈਪੀਸੀ, ਐਸਐਸਪੀ ਜ਼ਿਲ੍ਹਾ ਐਸਏਐਸ ਨਗਰ ਦੇ ਹੁਕਮਾਂ ਅਨੁਸਾਰ ਮਨਪ੍ਰੀਤ ਸਿੰਘ ਪੀਪੀਐਸ ਕਪਤਾਨ ਪੁਲਿਸ ਦਿਹਾਤੀ ਐਸਏਐਸ ਨਗਰ ਚਰਨ ਸਿੰਘ ਸੰਧੂ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਖਰੜ ਦੇ ਦਿਸ਼ਾ-ਨਿਰਦੇਸ਼ਾਂ ਉਤੇ ਮੁੱਖ ਅਫਸਰ ਥਾਣਾ ਸਿਟੀ ਖਰੜ ਤੇ ਇੰਚਾਰਜ ਸੰਨੀ ਇੰਨਕਲੇਵ ਖਰੜ ਵੱਲੋਂ ਭੈੜੇ ਅਨਸਰਾਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਤਹਿਤ 24 ਸਤੰਬਰ  ਨੂੰ ਐੱਸਆਈ ਚਰਨ ਸਿੰਘ ਸਮੇਤ ਪੁਲਿਸ ਪਾਰਟੀ ਚੌਕੀ ਸੰਨੀ ਇਨਕਲੇਵ ਖਰੜ ਵਿੱਚ ਮਾੜੇ ਅਨਸਰਾਂ ਦੇ ਸਬੰਧ ਵਿੱਚ ਗਰੀਨ ਮਾਰਕੀਟ ਸੰਨੀ ਇਨਕਲੇਵ ਖਰੜ ਵਿੱਚ ਮੌਜੂਦ ਸੀ। ਰਵੀ ਕੁਮਾਰ ਪੁੱਤਰ ਬੀਰ ਸਿੰਘ ਬਾਸੀ ਮੁਹੱਲਾ ਗੁਜਰਾਨ ਗੇਟ ਪਿੰਡ ਸਰਧਨਾ, ਥਾਣਾ ਤਹਿ ਸਧਨਾ ਜ਼ਿਲ੍ਹਾ ਮੇਰਠ ਯੂਪੀ ਹਾਲ ਵਾਸੀ ਮਕਾਨ ਨੰ. 244 ਦੀ ਮੌਕ 123 ਸੰਨੀ ਇਨਕਲੇਵ ਖਰੜ ਥਾਣਾ ਸਿਟੀ ਖਰੜ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਨੂੰ ਸੋਨੀਆ ਤੇ ਆਂਚਲ ਨਾਮ ਦੀਆਂ ਲੜਕੀਆਂ ਵੱਲੋਂ ਮਦਦ ਕਰਨ ਦੇ ਬਹਾਨੇ ਲਈ ਆਪਣੇ ਘਰ ਬੁਲਾਇਆ ਗਿਆ ਸੀ ਤੇ ਫਿਰ ਘਰ ਵਿੱਚ ਗੁਰਸੇਵਕ ਸਿੰਘ, ਦੀਵਾਯੂ, ਸੋਨੀਆ ਅਤੇ ਆਂਚਲ ਵਾਸੀਆਨ ਮਕਾਨ ਨੇ 191 ਗੁਰੂ ਨਾਨਕ ਇਨਕਲੇਵ ਇੱਕ 125 ਸੰਨੀ ਇਨਕਲੇਵ ਖਰੜ ਵੱਲੋਂ ਉਸ ਦੀ ਮਿਲਕ ਕੁੱਟਮਾਰ ਕੀਤੀ। ਇਸ ਮਗਰੋਂ ਉਸਦੇ ਕੱਪੜੇ ਉਤਾਰ ਕੇ ਉਸਦੀ ਵੀਡਿਓ ਬਣਾਉਣ ਦੀ ਧਮਕੀ ਦਿੱਤੀ ਤੇ ਪੈਸਿਆਂ ਦੀ ਮੰਗ ਕੀਤੀ।

ਜਦੋਂ ਰਵੀ ਵੱਲੋਂ ਪੈਸੇ ਦੇਣ ਉਤੇ ਅਸਮਰਥਾ ਜ਼ਾਹਿਰ ਕੀਤੀ ਤਾਂ ਉਕਤ ਵਿਅਕਤੀਆਂ ਸਮੇਤ ਔਰਤਾਂ ਵੱਲੋਂ ਉਸ ਦੀ ਨਗਨ ਵੀਡਿਓ ਵਾਇਰਲ ਕਰਨ ਦੀ ਧਮਕੀ ਦਿੱਤੀ ਤੇ ਗੂਗਲ ਪੇਅ ਰਾਹੀਂ 5000 ਰੁਪਏ ਟ੍ਰਾਂਸਫਰ ਕਰ ਲਏ ਤੇ ਰਵੀ ਨੂੰ ਧਮਕੀ ਦਿੱਤੀ ਕਿ ਉਹ ਉਨ੍ਹਾਂ ਨੂੰ ਇੱਕ-ਦੋ ਦਿਨਾਂ ਵਿੱਚ 20,000 ਰੁਪਏ ਦਾ ਇੰਤਜ਼ਾਮ ਨਹੀਂ ਕਰਕੇ ਦਿੱਤਾ ਤਾਂ ਉਹ ਉਸਦੀ ਨਗਨ ਵੀਡਿਓ ਸ਼ੋਸਲ ਮੀਡੀਆ ਉਤੇ ਵਾਇਰਲ ਕਰਕੇ ਉਸਦੀ ਬਦਨਾਮੀ ਕਰਨਗੇ। ਸ਼ਿਕਾਇਕਰਤਾ ਰਵੀ ਨੇ ਦੱਸਿਆ ਕਿ ਉਹ 20,000 ਰੁਪਏ ਦਾ ਇੰਤਜ਼ਾਮ ਨਹੀਂ ਕਰ ਪਾਇਆ ਤੇ ਬੇਵੱਸ ਹੋ ਕੇ ਪੁਲਿਸ ਕੋਲ ਸ਼ਿਕਾਇਤ ਦੇਣ ਲਈ ਪੁੱਜ ਗਿਆ। 

ਪੁਲਿਸ ਨੇ ਕਾਰਵਾਈ ਕਰਦੇ ਹੋਏ ਗੁਰਸੇਵਕ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਮਕਾਨ ਨੰ. 205 ਗੁਰੂ ਨਾਨਕ ਕਰਨੀ ਬਡਾਲਾ ਰੋਡ ਖਰੜ, ਜ਼ਿਲ੍ਹਾ ਮੋਹਾਲੀ, ਦੀਵਾਯੂ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਚੰਬੀ, ਥਾਣਾ ਸ਼ਾਹਪੁਰ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼), ਸੁੰਨੀਆ ਪਤਨੀ ਸੁਰਿੰਦਰ ਵਾਸੀ ਮਕਾਨ ਨੰ. 291/2 ਸੈਕ 41 ਦੇ ਚੰਡੀਗੜ੍ਹ, ਸੋਨੀਆ ਅਤੇ ਆਂਚਲ ਪੁੱਤਰੀ ਸੁਰਿੰਦਰ ਸਿੰਘ ਪਤਨੀ ਗੁਰਸੇਵਕ ਸਿੰਘ ਵਾਸੀ ਮਕਾਨ ਨੰ. 212 ਟੇਪ ਵਲ ਸਿਵਜੋਤ ਇਨਕਲੇਵ ਖਰੜ ਹਾਲ ਵਾਸੀਆਨ ਫਲੈਟ ਨੇ 91 ਟੋਪ ਫਲੋਰ ਗੁਰੂ ਨਾਨਕ ਇਨਕਲੇਵ ਸੈਕਟਰ 125 ਸੰਨੀ ਇਨਕਲੇਵ ਖਰੜ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ : Kulhad Pizza Couple Video: ਕੁਲੜ ਪੀਜ਼ਾ ਜੋੜੇ ਦੇ ਹੱਕ 'ਚ ਆਏ WWE ਪਲੇਅਰ ਵਿੱਕੀ ਥਾਮਸ, ਵੀਡੀਓ ਨੂੰ ਸ਼ੇਅਰ ਨਾ ਕਰਨ ਦੀ ਕੀਤੀ ਅਪੀਲ

Trending news