Teej Special 2023: ਇਸ ਮੌਕੇ ਕੁੜੀਆਂ ਵੱਲੋਂ ਚਰਖ਼ਾ ਕੱਤਿਆ ਗਿਆ ਅਤੇ ਪੀਂਘਾਂ ਝੂਟੀਆਂ ਗਈਆਂ ਹਨ।
Trending Photos
Teej Special 2023: ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਅਤੇ ਲੋਕ ਫੇਸਬੁੱਕ ਵਟਸਐਪ ਉੱਤੇ ਹੀ ਜ਼ਿਆਦਾ ਸਮਾਂ ਵਤੀਤ ਕਰਨਾ ਪਸੰਦ ਕਰਦੇ ਹਨ। ਇਸ ਸੋਸ਼ਲ ਮੀਡੀਆ ਦੀ ਦੁਨੀਆ ਕਰਕੇ ਪੰਜਾਬ ਦੇ ਤਿਉਹਾਰਾਂ ਦੀ ਰੌਣਕ ਵੀ ਖ਼ਤਮ ਹੁੰਦੀ ਜਾ ਰਹੀ ਹੈ ਪਰ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹੇ ਹਨ ਜਿੱਥੇ ਪੰਜਾਬ ਦੇ ਵਿਰਸੇ ਨੂੰ ਅਜੇ ਵੀ ਜ਼ਿੰਦਾ ਰੱਖਿਆ ਹੋਇਆ ਹੈ ਜਿੱਥੇ ਇਹ ਤਿਓਹਾਰ ਬਹੁਤ ਹੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਪੁਰਾਣੇ ਸਮਿਆਂ 'ਚ ਕੁੜੀਆਂ ਚਾਵਾਂ ਨਾਲ ਅਪਣੇ ਮਾਪਿਆਂ, ਭਰਾਵਾਂ, ਪੇਕਿਆਂ ਨੂੰ ਉਡੀਕਦੀਆਂ ਸਨ। ਬੰਨੇ ਉਪਰ ਬੈਠੇ ਕਾਂ ਨੂੰ ਚੂਰੀ ਪਾ ਕੇ ਉਡਾ ਦਿੰਦੀਆਂ ਸਨ ਅਤੇ ਕਾਂ ਦੇ ਬੋਲਣ ਉਪਰ ਖ਼ੁਸ਼ ਹੁੰਦੀਆਂ ਕਿ ਕਾਂ ਬੋਲਦਾ ਹੈ, ਅੱਜ ਮੇਰਾ ਵੀਰ ਆਵੇਗਾ।
ਬਹੁਤ ਸਾਰੇ ਲੋਕ ਹਨ ਜੋ ਕਿ ਅੱਜ ਵੀ ਪੰਜਾਬ ਦੇ ਪੁਰਾਣੇ ਵਿਰਸੇ ਨਾਲ ਜੁੜੇ ਹੋਏ ਹਨ। ਪੰਜਾਬ ਵਿੱਚ ਪੁਰਾਣੇ ਵਿਰਸੇ ਨਾਲ ਜੁੜੇ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਵਿੱਚ ਸਾਵਣ ਦੇ ਮਹੀਨੇ ਤਿਉਹਾਰ ਆਉਂਦਾ ਹੈ ਤੀਆਂ ਦਾ ਤਿਉਹਾਰ। ਤੀਆਂ ਦਾ ਤਿਉਹਾਰ (Teej Special 2023) ਸਾਵਣ ਦੇ ਮਹੀਨੇ ਵਿੱਚ ਆਉਂਦੇ ਹੈ। ਤੀਆਂ ਦਾ ਤਿਉਹਾਰ (Teej Special 2023) ਪੰਜਾਬ ਦੇ ਵੱਖ- ਵੱਖ ਸ਼ਹਿਰਾਂ, ਪਿੰਡਾਂ ਵਿੱਚ ਅੱਜ ਵੀ ਮਨਾਇਆ ਜਾਂਦਾ ਹੈ ਅਤੇ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਨਿਊ ਚੰਡੀਗੜ੍ਹ ਦੇ ਪਿੰਡ ਸਿਗਾਰੀਵਾਲਾ ਦੀ ਹੈ ਜਿੱਥੇ ਤੀਆਂ ਦਾ ਤਿਉਹਾਰ ਮਨਾਉਣ ਦੀ ਸ਼ੁਰੂਆਤ ਕੀਤੀ ਗਈ।
ਇਹ ਵੀ ਪੜ੍ਹੋ: Punjab Schools Holidays: ਪੰਜਾਬ ਦੇ ਇਹਨਾਂ ਸਕੂਲਾਂ 'ਚ ਫਿਰ ਵਧੀਆਂ ਛੁੱਟੀਆਂ, ਡੀਸੀ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਦਿੱਤੀ ਜਾਣਕਾਰੀ
ਇਸ ਵਾਰ ਇੱਥੇ ਦੀਆਂ ਨੂਹਾਂ, ਸੱਸਾਂ ਤੇ ਕੁੜੀਆ ਵੱਲੋਂ ਸੱਜ ਕੇ ਤਿਆਰ ਹੋ ਕੇ ਪੰਜਾਬੀ ਸੂਟ ਪਾ ਕੇ ਇਸ ਤਿਉਹਾਰ (Teej Special 2023) ਧੂਮਧਾਮ ਨਾਲ ਮਨਾਇਆ ਗਿਆ ਹੈ। ਪਿੰਡ ਵਿੱਚ ਕੁੜੀਆਂ ਨੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਕੁੜੀਆਂ ਵੱਲੋਂ ਚਰਖ਼ਾ ਕੱਤਿਆ ਗਿਆ ਅਤੇ ਪੀਂਘਾਂ ਝੂਟੀਆਂ ਗਈਆਂ ਹਨ।
ਇਹ ਵੀ ਪੜ੍ਹੋ: Punjab News: BSF ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ 3 ਕਿਲੋ 770 ਗ੍ਰਾਮ ਹੈਰੋਇਨ ਕੀਤੀ ਬਰਾਮਦ
ਹਿੰਦੂ ਧਰਮ ਵਿੱਚ ਹਰ ਤੀਜ ਤਿਉਹਾਰ ਦਾ ਬਹੁਤ ਮਹੱਤਵ ਹੈ। ਦੂਜੇ ਪਾਸੇ ਹਰਿਆਲੀ ਤੀਜ (Teej Special 2023) ਸਾਵਣ ਮਹੀਨੇ ਵਿੱਚ ਮਨਾਈ ਜਾਂਦੀ ਹੈ। ਹਰਿਆਲੀ ਤੀਜ ਦਾ ਵਰਤ ਰੱਖਣ ਨਾਲ ਔਰਤਾਂ ਨੂੰ ਅਖੰਡ ਸੁਭਾਅ ਦੀ ਪ੍ਰਾਪਤੀ ਹੁੰਦੀ ਹੈ। ਇਹ ਤਿਉਹਾਰ ਨਾਗ ਪੰਚਮੀ ਤੋਂ ਦੋ ਦਿਨ ਪਹਿਲਾਂ ਮਨਾਇਆ ਜਾਂਦਾ ਹੈ।