Punjab Breaking Live Updates: ਅੱਜ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ! ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2442397

Punjab Breaking Live Updates: ਅੱਜ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ! ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

 

Punjab Breaking Live Updates: ਅੱਜ ਪੰਜਾਬ ਕੈਬਨਿਟ ਦਾ ਹੋਵੇਗਾ ਵਿਸਥਾਰ! ਪੰਜਾਬ ਦੀਆਂ ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। ਆਤਿਸ਼ੀ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ।

ਸੂਤਰਾਂ ਦੇ ਮਤਾਬਿਕ ਅੱਜ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਫੇਰਬਦਲ ਹੋਣ ਜਾ ਰਿਹਾ ਹੈ। ਇਸ 'ਚ 4 ਮੰਤਰੀਆਂ ਨੂੰ ਕੈਬਨਿਟ 'ਚੋਂ ਹਟਾਇਆ ਜਾਵੇਗਾ। ਇਸ ਦੇ ਨਾਲ ਹੀ 5 ਵਿਧਾਇਕਾਂ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਜਾਵੇਗੀ। ਇਸ ਸਬੰਧੀ ਅੱਜ ਸ਼ਾਮ 5 ਵਜੇ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਹੋਵੇਗਾ।

 

Punjab Breaking News Live Updates

 

 

23 September 2024
11:55 AM

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕਰਨਗੇ ਪ੍ਰੈੱਸ ਕਾਨਫਰੰਸ

ਮਨੀਸ਼ ਸਿਸੋਦੀਆ 'ਆਪ' ਹੈੱਡਕੁਆਰਟਰ 'ਚ ਕਰਨਗੇ ਪ੍ਰੈੱਸ ਕਾਨਫਰੰਸ, ਮਨੀਸ਼ ਸਿਸੋਦੀਆ ਦੁਪਹਿਰ 2 ਵਜੇ ਪ੍ਰੈੱਸ ਕਾਨਫਰੰਸ ਕਰਨਗੇ।

10:15 AM

 ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ
 30 ਆਮ ਆਦਮੀ ਕਲੀਨਿਕਾਂ ਦਾ ਕੀਤਾ ਉਦਘਾਟਨ

10:14 AM

ਭਗਵੰਤ ਮਾਨ ਦਾ ਟਵੀਟ

ਬੀਤੇ ਦਿਨ ਆਪਣੀ ਸੰਗਰੂਰ ਰਿਹਾਇਸ਼ ਵਿਖੇ ਆਏ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਸਰਕਾਰ ਦੇ ਕੰਮਕਾਜ ਨੂੰ ਲੈਕੇ ਸਾਰਿਆਂ ਨਾਲ ਬੈਠ ਕੇ ਚਰਚਾ ਕੀਤੀ...ਲੋਕ ਸਰਕਾਰ ਦੀਆਂ ਨੀਤੀਆਂ ਤੋਂ ਸੰਤੁਸ਼ਟ ਨਜ਼ਰ ਆਏ...ਨਾਲ ਹੀ ਸਾਡੀ ਸਰਕਾਰ ਵੱਲੋਂ ਸਰਬਸੰਮਤੀ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਵਿਸ਼ੇਸ਼ ਗ੍ਰਾਂਟ ਦੇਣ ਵਾਲੇ ਫੈਸਲੇ ਦੀ ਵੀ ਲੋਕਾਂ ਨੇ ਸ਼ਲਾਘਾ ਕੀਤੀ...ਅਸੀਂ ਲੋਕਾਂ ਨਾਲ ਸਲਾਹ ਕਰਕੇ ਹੀ ਲੋਕ ਪੱਖੀ ਫੈਸਲੇ ਲੈਂਦੇ ਹਾਂ...
ਸਾਰਿਆਂ ਦਾ ਇਸ ਨਿੱਘੀ ਮੁਲਾਕਾਤ ਲਈ ਧੰਨਵਾਦ...

10:13 AM

ਦਿੱਲੀ ਯੂਨੀਵਰਸਿਟੀ ਵਿੱਚ ਚੋਣਾਂ ਨੂੰ ਲੈ ਕੇ ਹੰਗਾਮਾ ਹੋਇਆ
ਖਾਲਸਾ ਕਾਲਜ ਵਿੱਚ ਹੰਗਾਮਾ ਹੋਇਆ, ਕੱਲ੍ਹ ਪ੍ਰਿੰਸੀਪਲ ਦੇ ਦਫ਼ਤਰ ਵਿੱਚ ਵਿਦਿਆਰਥੀਆਂ ਦੇ ਦੋ ਧੜਿਆਂ ਵਿਚਾਲੇ ਹੰਗਾਮਾ ਹੋਇਆ ਸੀ।
ਇਕ ਸਿੱਖ ਨੌਜਵਾਨ ਨੇ ਦੋਸ਼ ਲਾਇਆ ਕਿ ਲੜਾਈ ਦੌਰਾਨ ਉਸ ਦੀ ਪੱਗ ਉਤਾਰ ਦਿੱਤੀ ਗਈ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਐੱਫ.ਆਈ.ਆਰ

10:09 AM

'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਸ਼ਾਮ 4.30 ਵਜੇ 'ਆਪ' ਉਮੀਦਵਾਰ ਅਰਵਿੰਦ ਕੇਜਰੀਵਾਲ ਦੇ ਸਮਰਥਨ 'ਚ ਡੱਬਵਾਲੀ, ਸਿਰਸਾ 'ਚ ਰੋਡ ਸ਼ੋਅ ਕਰਨਗੇ।

09:56 AM

ਦਿੱਲੀ ਦੇ ਨਵ-ਨਿਯੁਕਤ ਮੁੱਖ ਮੰਤਰੀ ਆਤਿਸ਼ੀ ਅੱਜ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ, ਆਤਿਸ਼ੀ ਕੈਬਨਿਟ ਮੀਟਿੰਗ ਵੀ ਕਰ ਸਕਦੇ ਹਨ। ਮੁੱਖ ਮੰਤਰੀ ਆਤਿਸ਼ੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਲੈ ਸਕਦੇ ਹਨ ਵੱਡਾ ਫੈਸਲਾ, ਮੁੱਖ ਮੰਤਰੀ ਆਤਿਸ਼ੀ ਨੇ ਸਿੱਖਿਆ, ਮਾਲੀਆ, ਵਿੱਤ, ਬਿਜਲੀ ਅਤੇ ਪੀਡਬਲਯੂਡੀ ਸਮੇਤ 13 ਵਿਭਾਗ ਆਪਣੇ ਕੋਲ ਰੱਖੇ ਹਨ। ਸ਼ਨੀਵਾਰ ਨੂੰ ਆਤਿਸ਼ੀ ਨੇ ਆਪਣੀ ਕੈਬਨਿਟ ਦੇ ਨਾਲ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

09:54 AM

ਰੋਪੜ ਦੇ ਸਤਲੁਜ ਦਰਿਆ ਉਤੇ ਪੈਂਦੇ ਪੁਲ ਉਤੇ ਇੱਕ ਦੁਰਘਟਨਾ ਹੋਈ ਹੈ ਜਿਸ ਵਿੱਚ ਇੱਕ ਆਟੋ ਵਿੱਚ ਨਿੱਜੀ ਸਕੂਲ ਲਈ ਜਾ ਰਹੇ ਬੱਚਿਆਂ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਆਟੋ ਆਨਯੰਤਰਿਤ ਹੋ ਕੇ ਪਲਟ ਗਿਆ। ਗਨੀਮਤ ਰਹੀ ਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਬੱਚਿਆਂ ਦੇ ਸੱਟਾਂ ਜਰੂਰ ਲੱਗੀਆਂ ਹਨ।

09:04 AM

ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਦਿੱਲੀ ਦੇ ਇੱਕ ਸੰਗੀਤ ਨਿਰਮਾਤਾ ਨੇ ਦੋਸ਼ ਲਗਾਇਆ ਹੈ ਕਿ ਉਸਨੂੰ ਇੱਕ ਕਾਲਰ ਤੋਂ 5 ਕਰੋੜ ਰੁਪਏ ਦੀ ਫਿਰੌਤੀ ਦੀ ਕਾਲ ਆਈ ਸੀ, ਜਿਸ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਵਜੋਂ ਕੀਤੀ ਸੀ। ਪੀੜਤ ਵਿਅਕਤੀ ਦੀ ਪਛਾਣ ਅਮਨਦੀਪ ਬੱਤਰਾ (39) ਵਾਸੀ ਗ੍ਰੇਟਰ ਕੈਲਾਸ਼ ਵਜੋਂ ਹੋਈ ਹੈ, ਨੇ ਦੱਸਿਆ ਕਿ ਉਸ ਨੂੰ ਇੱਕ ਕਾਲ ਆਈ ਜਿਸ ਵਿੱਚ ਫੋਨ ਕਰਨ ਵਾਲੇ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗਰੁੱਪ ਦੇ ਮੈਂਬਰ ਵਜੋਂ ਦੱਸੀ ਅਤੇ ਰਕਮ ਦੀ ਮੰਗ ਕੀਤੀ। 

ਪੀੜਤ ਨੇ ਦੱਸਿਆ ਕਿ ਉਸ ਨੂੰ ਉਸ ਦੇ ਮੋਬਾਈਲ ਨੰਬਰ 'ਤੇ +351 ਨਾਲ ਸ਼ੁਰੂ ਹੋਣ ਵਾਲੇ ਨੰਬਰ ਤੋਂ ਵੌਇਸ ਕਾਲ ਆਈ, ਜਿਸ ਤੋਂ ਬਾਅਦ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਮੈਂਬਰ ਵਜੋਂ ਕਰਵਾਈ। ਪੀੜਤ ਨੇ ਆਪਣੀ ਐਫਆਈਆਰ ਵਿੱਚ ਦੋਸ਼ ਲਾਇਆ ਹੈ ਕਿ ਫੋਨ ਕਰਨ ਵਾਲੇ ਨੇ ਉਸ ਨੂੰ 5 ਕਰੋੜ ਰੁਪਏ ਦੇਣ ਦੀ ਧਮਕੀ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਅਤੇ ਕਿਹਾ ਕਿ ਜੇਕਰ ਉਹ ਅਜਿਹਾ ਕਰਨ ਵਿੱਚ ਅਸਫਲ ਰਿਹਾ ਤਾਂ ਉਹ ਉਸ ਨੂੰ ਮਾਰਨ ਲਈ ਗੁੰਡੇ ਉਸ ਦੇ ਘਰ ਭੇਜ ਦੇਵੇਗਾ।

09:04 AM

ਖਿਜਰਾਬਾਦ ਦੇ ਵਿੱਚ ਕੁਸ਼ਤੀ ਦੰਗਲ ਦੌਰਾਨ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸਮੇਤ ਕਈ ਆਗੂਆਂ ਨਾਲ ਭਰੀ ਹਾਜਰੀ।
ਰਾਹੁਲ ਗਾਂਧੀ ਦੇ ਬਿਆਨ ਤੇ ਵੀ ਰੱਖਿਆ ਆਪਣਾ ਪੱਖ ਤੇ ਕੈਬਨਟ ਦੇ ਵਿੱਚ ਹੋਈ ਫੇਰ ਬਦਲ ਬਾਰੇ ਕਿਹਾ ਨਹੀਂ ਹੈ ਕੋਈ ਜਾਣਕਾਰੀ

ਅੱਜ ਨੇਡਲੇ ਪਿੰਡ ਖਿਜਰਾਬਾਦ ਵਿਖੇ ਪੁਰਾਤਨ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਦੇ ਵਿੱਚ ਵਿੱਚ ਐਮਪੀ ਮਾਲਵਿੰਦਰ ਸਿੰਘ ਕੰਗ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਗਈ ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਮੁੜ ਖੇਡਾਂ ਨਾਲ ਜੋੜਨ ਲਈ ਚਾਹੇ ਇਹ ਕੁਸ਼ਤੀ ਦੰਗਲ ਕਰਵਾਉਣੇ ਬੇਹੱਦ ਜਰੂਰੀ ਹਨ ਇਸ ਦੇ ਨਾਲ ਹੀ ਉਹਨਾਂ ਰਾਹੁਲ ਗਾਂਧੀ ਵੱਲੋਂ ਸਿੱਖਾਂ ਦੀ ਆਜ਼ਾਦੀ ਬਾਰੇ ਕੀਤੀ ਗਈ ਟਿੱਪਣੀ ਤੇਵੀ ਆਪਣਾ ਪੱਖ ਰੱਖ ਰਿਹਾ ਕਿਹਾ ਕਿ ਜੋ ਰਾਹੁਲ ਗਾਂਧੀ ਨੇ ਕਿਹਾ ਉਹ ਬਿਲਕੁਲ ਠੀਕ ਹੈ ਦੇਸ਼ ਦੇ ਵਿੱਚ ਘੱਟ ਗਿਣਤੀਆਂ ਨਾਲ ਅਜਿਹਾ ਹੀ ਸਲੂਕ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕੈਬਨਟ ਦੇ ਵਿੱਚ ਹੋਈ ਵੱਡੀ ਫੇਰ ਬਦਲ ਨੂੰ ਲੈ ਕੇ ਉਹਨਾਂ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ

08:37 AM

ਪੰਜਾਬ ਮੰਤਰੀ ਮੰਡਲ 'ਚ ਭਲਕੇ ਹੋਵੇਗਾ ਫੇਰਬਦਲ ਮੰਤਰੀ ਬਲਕੌਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ। ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਐਸ ਸੋਂਧ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਪੰਜ ਨਵੇਂ ਲੋਕਾਂ ਵਿੱਚ ਸ਼ਾਮਲ ਕੀਤੇ ਜਾਣਗੇ। ਰਾਜ ਭਵਨ ਵਿੱਚ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ: ਪੰਜਾਬ ਸਰਕਾਰ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ

08:36 AM

ਪੰਜਾਬ ਮੰਤਰੀ ਮੰਡਲ 'ਚ ਅੱਜ ਹੋਵੇਗਾ ਫੇਰਬਦਲ 

ਮੰਤਰੀ ਬਲਕੌਰ ਸਿੰਘ, ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ ਅਤੇ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ। ਹਰਦੀਪ ਸਿੰਘ ਮੁੰਡੀਆਂ, ਤਰੁਨਪ੍ਰੀਤ ਐਸ ਸੋਂਧ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਪੰਜ ਨਵੇਂ ਲੋਕਾਂ ਵਿੱਚ ਸ਼ਾਮਲ ਕੀਤੇ ਜਾਣਗੇ। ਰਾਜ ਭਵਨ ਵਿੱਚ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ: ਪੰਜਾਬ ਸਰਕਾਰ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ।

08:34 AM

CM ਭਗਵੰਤ ਮਾਨ 

08:33 AM

ਨਰਿੰਦਰ ਮੋਦੀ ਦਾ ਟਵੀਟ 

Trending news