Chandigarh News: ਅਸਮਾਨੀ ਬਿਜਲੀ ਡਿੱਗਣ ਕਾਰਨ 44 ਸਾਲਾ ਕਿਸਾਨ, 20 ਸਾਲਾ ਨੌਜਵਾਨ ਦੀ ਹੋਈ ਮੌਤ
Advertisement
Article Detail0/zeephh/zeephh1873790

Chandigarh News: ਅਸਮਾਨੀ ਬਿਜਲੀ ਡਿੱਗਣ ਕਾਰਨ 44 ਸਾਲਾ ਕਿਸਾਨ, 20 ਸਾਲਾ ਨੌਜਵਾਨ ਦੀ ਹੋਈ ਮੌਤ

Chandigarh News: ਪਿੰਡ ਜਲਾਲਪੁਰ 'ਚ ਸ਼ੁੱਕਰਵਾਰ ਸਵੇਰੇ ਅਸਮਾਨੀ ਬਿਜਲੀ ਡਿੱਗਣ ਕਾਰਨ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਨੰਦਨ ਕੁਮਾਰ ਵਾਸੀ ਜਲਾਲਪੁਰ ਪਿੰਡ ਸੀਤਾਮੜੀ (ਬਿਹਾਰ) ਵਜੋਂ ਹੋਈ ਹੈ।

 

Chandigarh News: ਅਸਮਾਨੀ ਬਿਜਲੀ ਡਿੱਗਣ ਕਾਰਨ 44 ਸਾਲਾ ਕਿਸਾਨ, 20 ਸਾਲਾ ਨੌਜਵਾਨ ਦੀ ਹੋਈ ਮੌਤ

Chandigarh News:  ਅਸਮਾਨੀ ਬਿਜਲੀ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪਹਿਲੇ ਮਾਮਲੇ 'ਚ ਡੇਰਾਬੱਸੀ ਦੇ ਪਿੰਡ ਮਹਿਮਦਪੁਰ 'ਚ ਆਪਣੇ ਖੇਤਾਂ ਨੂੰ ਪਾਣੀ ਲਗਾਉਂਦੇ ਸਮੇਂ ਬਿਜਲੀ ਡਿੱਗਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਮਹਿਮਦਪੁਰ ਵਜੋਂ ਹੋਈ ਹੈ। ਖੇਤਾਂ ਵਿੱਚ ਡਿੱਗੇ ਕਿਸਾਨ ਨੂੰ ਪੇਂਡੂ 108 ਐਂਬੂਲੈਂਸ ਵੱਲੋਂ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਆਪੋ-ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ। ਜਦੋਂ ਮੀਂਹ ਸ਼ੁਰੂ ਹੋਇਆ ਤਾਂ ਕੁਝ ਕਿਸਾਨ ਮੋਟਰ ਦੇ ਕੋਲ ਇੱਕ ਦਰੱਖਤ ਹੇਠਾਂ ਖੜ੍ਹੇ ਹੋ ਗਏ ਪਰ ਪਰਮਜੀਤ ਆਪਣੇ ਖੇਤ ਵਿੱਚ ਕੰਮ ਕਰਦਾ ਰਿਹਾ। ਕਰੀਬ ਇੱਕ ਘੰਟੇ ਬਾਅਦ ਵੀ ਜਦੋਂ ਹੋਰ ਕਿਸਾਨ ਪਰਮਜੀਤ ਨੂੰ ਨਾ ਵੇਖੇ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Kapurthala News: ਬਿਆਸ ਦਰਿਆ 'ਚੋਂ ਮਿਲੀ ਇੱਕ ਅਣਪਛਾਤੀ ਲਾਸ਼, ਇਲਾਕੇ ਵਿੱਚ ਫੈਲੀ ਸਨਸਨੀ

ਇਸੇ ਦੌਰਾਨ ਇੱਕ ਮਜ਼ਦੂਰ ਨੇ ਪਰਮਜੀਤ ਨੂੰ ਖੇਤ ਵਿੱਚ ਡਿੱਗਿਆ ਦੇਖਿਆ। ਉਸ ਨੇ ਪਰਮਜੀਤ ਦੀ ਛਾਤੀ ਅਤੇ ਦਿਲ 'ਤੇ ਬਿਜਲੀ ਦੇ ਝਟਕੇ ਦੇ ਨਿਸ਼ਾਨ ਦੇਖੇ। ਪਿੰਡ ਵਾਸੀਆਂ ਨੇ ਦੱਸਿਆ ਕਿ ਸਵੇਰ ਤੋਂ ਹੀ ਮੌਸਮ ਖ਼ਰਾਬ ਸੀ। ਕਾਲੇ ਬੱਦਲ ਸਨ ਅਤੇ ਬਿਜਲੀ ਚਮਕ ਰਹੀ ਸੀ। ਇਸ ਦੌਰਾਨ ਪਰਮਜੀਤ ਨੂੰ ਵੀ ਕਰੰਟ ਲੱਗ ਗਿਆ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ।

ਬਿਜਲੀ ਨੇ ਲੈ ਲਈ ਨੌਜਵਾਨ ਦੀ ਜਾਨ
ਦੂਜੇ ਪਾਸੇ ਲਾਲੜੂ ਦੇ ਪਿੰਡ ਜਲਾਲਪੁਰ 'ਚ ਸ਼ੁੱਕਰਵਾਰ ਸਵੇਰੇ ਅਸਮਾਨੀ ਬਿਜਲੀ ਡਿੱਗਣ ਕਾਰਨ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਨੰਦਨ ਕੁਮਾਰ ਵਾਸੀ ਜਲਾਲਪੁਰ ਪਿੰਡ ਸੀਤਾਮੜੀ (ਬਿਹਾਰ) ਵਜੋਂ ਹੋਈ ਹੈ। ਸਥਾਨਕ ਵਾਸੀ ਸ਼ੰਭੂ ਕੁਮਾਰ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਵਾਪਰਿਆ। ਉਹ ਮ੍ਰਿਤਕ ਅਭਿਨੰਦਨ ਨਾਲ ਖੇਤਾਂ ਵਿੱਚ ਘੁੰਮ ਕੇ ਘਰ ਜਾ ਰਿਹਾ ਸੀ।

ਉਸੇ ਸਮੇਂ ਅਚਾਨਕ ਬਿਜਲੀ ਚਮਕੀ ਅਤੇ ਉਸਨੇ ਦੇਖਿਆ ਕਿ ਅਭਿਨੰਦਨ ਜ਼ਮੀਨ 'ਤੇ ਡਿੱਗਿਆ ਹੋਇਆ ਸੀ। ਤੁਰੰਤ ਹੋਰ ਸਾਥੀਆਂ ਦੀ ਮਦਦ ਨਾਲ ਅਭਿਨੰਦਨ ਨੂੰ ਸਰਕਾਰੀ ਹਸਪਤਾਲ ਅੰਬਾਲਾ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੇਹਲੀ ਪੁਲੀਸ ਨੇ ਮ੍ਰਿਤਕ ਦੇ ਸਾਥੀ ਸ਼ੰਭੂ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਲੱਗੇਗਾ।

Trending news