Chandigarh News: ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਚੋਣ ਖਿਲਾਫ਼ ਭਾਜਪਾ ਆਗੂ ਸੰਜੇ ਟੰਡਨ ਦੀ ਪਟੀਸ਼ਨ ਹੋਰ ਬੈਂਚ ਨੂੰ ਰੈਫਰ ਕਰ ਦਿੱਤੀ ਗਈ ਹੈ।
Trending Photos
Chandigarh News: ਚੰਡੀਗੜ੍ਹ ਤੋਂ ਲੋਕ ਸਭਾ ਚੋਣਾਂ ਜਿੱਤ ਚੁੱਕੇ ਮਨੀਸ਼ ਤਿਵਾੜੀ ਦੀ ਚੋਣ ਖਿਲਾਫ਼ ਭਾਜਪਾ ਆਗੂ ਸੰਜੇ ਟੰਡਨ ਦੀ ਪਟੀਸ਼ਨ ਹੋਰ ਬੈਂਚ ਨੂੰ ਰੈਫਰ ਕਰ ਦਿੱਤੀ ਗਈ ਹੈ। ਜਸਟਿਸ ਅਲਕਾ ਸਰੀਨ ਨੇ ਪਟੀਸ਼ਨ ਉਤੇ ਸੁਣਵਾਈ ਤੋਂ ਇਨਕਾਰ ਕਰਦੇ ਹੋਏ ਇਸ ਬੈਂਚ ਨੂੰ ਰੈਫਰ ਕੀਤੇ ਜਾਣ ਲਈ ਪਟੀਸ਼ਨ ਨੂੰ ਚੀਫ ਜਸਟਿਸ ਕੋਲ ਭੇਜਿਆ ਹੈ। ਭਾਜਪਾ ਦੇ ਉਮੀਦਵਾਰ ਸੰਜੇ ਟੰਡਨ ਨੇ ਮਨੀਸ਼ ਤਿਵਾੜੀ ਦੀ ਨਿਯੁਕਤੀ ਨੂੰ ਚੁਣੌਤੀ ਦਿੱਤੀ ਹੈ।
ਸੰਜੇ ਟੰਡਨ ਨੇ ਮਨੀਸ਼ ਤਿਵਾੜੀ ਦੀ ਚੋਣ ਨੂੰ ਚੁਣੌਤੀ ਦਿੰਦੇ ਹੋਏ ਦਾਖਲ ਚੋਣ ਪਟੀਸ਼ਨ ਵਿੱਚ ਦੋਸ਼ ਲਗਾਇਆ ਕਿ ਮਨੀਸ਼ ਤਿਵਾੜੀ ਨੇ ਚੋਣ ਪ੍ਰਚਾਰ ਵਿੱਚ ਕਈ ਲਾਲਚ ਦਿੱਤੇ ਗਏ ਹਨ। ਉਨ੍ਹਾਂ ਨੇ ਭੋਲੇ-ਭਾਲੇ ਵੋਟਰਾਂ ਨੂੰ ਗਾਰੰਟੀ ਕਾਰਡ ਵੰਡੇ ਕਿ ਉਨ੍ਹਾਂ ਨੂੰ ਹਰੇਕ ਮਹੀਨੇ ਉਨ੍ਹਾਂ ਨੂੰ 8500 ਰੁਪਏ ਦੇਣਗੇ, ਪੜ੍ਹੇ-ਲਿਖੇ ਨੌਜਵਾਨਾਂ ਨੂੰ ਪਹਿਲੀ ਨੌਕਰੀ ਉਤੇ ਇਕ ਲੱਖ ਰੁਪਏ, ਕਿਸਾਨਾਂ ਨੂੰ ਐਮਐਸਪੀ ਅਤੇ ਇਕ ਲੋਨ ਮਾਫ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Sri Chamkaur Sahib: ਡਾਕਟਰਾਂ ਦੀ ਹੜਤਾਲ ਦਾ ਦੂਜਾ ਦਿਨ, ਡਾਕਟਰਾਂ ਵੱਲੋਂ ਸੁਰੱਖਿਆ ਦੀਆਂ ਮੰਗਾਂ ਹਨ ਜਾਇਜ਼- ਡਾ. ਚਰਨਜੀਤ ਸਿੰਘ
ਹਰੇਕ ਮਹਿਲਾ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣਗੇ। ਇਸ ਤਰ੍ਹਾਂ ਗਾਰੰਟੀ ਕਾਰਡ ਵੀ ਭਰਵਾਏ ਗਏ ਸਨ ਅਤੇ ਹੋਰ ਵੀ ਲਾਲਚ ਦਿੱਤੇ ਗਏ ਸਨ ਜੋ ਕਿ ਗਲਤ ਹੈ। ਹੁਣ ਚੀਫ ਜਸਟਿਸ ਵੱਲੋਂ ਆਦੇਸ਼ਾਂ ਤੋਂ ਬਾਅਦ ਹਾਈ ਕੋਰਟ ਵਿੱਚ ਹੁਣ ਬੈਂਚ ਇਸ ਪਟੀਸ਼ਨ ਉਤੇ ਸੁਣਵਾਈ ਕਰੇਗਾ।
ਚੰਡੀਗੜ੍ਹ ਵਿੱਚ ਲੋਕ ਸਭਾ ਚੋਣਾਂ ਆਖਰੀ ਪੜਾਅ ਵਿੱਚ 1 ਜੂਨ ਨੂੰ ਹੋਈਆਂ ਸਨ। ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਅਤੇ ਭਾਜਪਾ ਉਮੀਦਵਾਰ ਸੰਜੇ ਟੰਡਨ ਵਿਚਕਾਰ ਸਖ਼ਤ ਮੁਕਾਬਲਾ ਸੀ। ਦੋਵਾਂ ਵਿਚਾਲੇ 2504 ਵੋਟਾਂ ਨਾਲ ਜਿੱਤ-ਹਾਰ ਹੋਈ। ਇਸ ਵਿੱਚ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ 21657 ਵੋਟਾਂ ਮਿਲੀਆਂ। ਜੋ ਕੁੱਲ ਵੋਟਾਂ ਦਾ 48.23 ਫੀਸਦੀ ਸੀ। ਸੰਜੇ ਟੰਡਨ ਨੂੰ 214153 ਵੋਟਾਂ ਮਿਲੀਆਂ ਸਨ, ਜੋ 47.67 ਫੀਸਦੀ ਬਣਦੀਆਂ ਹਨ। ਇਸ ਵਾਰ ਚੰਡੀਗੜ੍ਹ ਲੋਕ ਸਭਾ ਸੀਟ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਗਠਜੋੜ ਕਰਕੇ ਚੋਣ ਲੜੀ ਸੀ।
ਇਹ ਵੀ ਪੜ੍ਹੋ : Punjab News: ਪੰਜਾਬ ‘ਚ ਬਿਜਲੀ ਮੁਲਾਜ਼ਮਾਂ ਆਪਣੀਆਂ ਮੰਗਾਂ ਨੂੰ ਲੈ ਕੇ 3 ਰੋਜ਼ਾ ਹੜਤਾਲ ‘ਤੇ ਗਏ