ਜਨਧਨ ਖਾਤਾ ਹੈ ਤਾਂ ਇੱਕ ਮਿਸ ਕਾਲ 'ਚ ਪਤਾ ਚੱਲੇਗਾ BANK BALANCE
Advertisement
Article Detail0/zeephh/zeephh919510

ਜਨਧਨ ਖਾਤਾ ਹੈ ਤਾਂ ਇੱਕ ਮਿਸ ਕਾਲ 'ਚ ਪਤਾ ਚੱਲੇਗਾ BANK BALANCE

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਬੈਂਕਿੰਗ ਨਾਲ ਜੋੜਨ ਲਈ ਸਾਲ 2014 'ਚ ਜਨਧਨ ਬੈਂਕ ਅਕਾਊਂਟ ਖੋਲ੍ਹਣ ਦੀ ਸ਼ੁਰੂਆਤ ਕੀਤੀ ਸੀ

ਜਨਧਨ ਖਾਤਾ ਹੈ ਤਾਂ ਇੱਕ ਮਿਸ ਕਾਲ 'ਚ ਪਤਾ ਚੱਲੇਗਾ BANK BALANCE

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਬੈਂਕਿੰਗ ਨਾਲ ਜੋੜਨ ਲਈ ਸਾਲ 2014 'ਚ ਜਨਧਨ ਬੈਂਕ ਅਕਾਊਂਟ ਖੋਲ੍ਹਣ ਦੀ ਸ਼ੁਰੂਆਤ ਕੀਤੀ ਸੀ, ਇਸ ਯੋਜਨਾ ਤਹਿਤ ਜ਼ੀਰੇ ਬੈਲੇਂਸ 'ਤੇ ਖਾਤੇ ਖੋਲ੍ਹੇ ਗਏ ਸਨ ਤੇ ਉਨ੍ਹਾਂ ਨਾਲ ਕਈ ਤਰ੍ਹਾਂ ਦੀਆਂ ਮੁਫ਼ਤ ਸੇਵਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਖਾਤਿਆਂ ਜ਼ਰੀਏ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧਾ ਜਨਤਾ ਤੱਕ ਪਹੁੰਚਦਾ ਹੈ। ਕੋਰੋਨਾ ਕਾਲ 'ਚ ਸਰਕਾਰ ਨੇ ਇਨ੍ਹਾਂ ਨੂੰ ਖਾਤਿਆਂ ਜ਼ਰੀਏ ਲੋੜਵੰਦ ਲੋਕਾਂ ਤਕ ਪੈਸੇ ਪਹੁੰਚਾਏ ਸਨ। ਇਸ ਅਕਾਊਂਟ 'ਚ ਬੈਲੇਂਸ ਚੈੱਕ ਕਰਨਾ ਵੀ ਕਾਫੀ ਆਸਾਨ ਹੈ। ਇਸ ਦੇ ਲਈ ਤੁਹਾਨੂੰ ਆਪਣੇ ਨੰਬਰ ਤੋਂ ਬੱਸ ਇੱਕ ਮਿਸ ਕਾਲ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਅਕਾਊਂਟ ਨੂੰ ਆਧਾਰ ਨਾਲ ਲਿੰਕ ਕਰਨਾ ਵੀ ਬੇਹੱਦ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਜਨਧਨ ਯੋਜਨਾ ਤਹਿਤ ਗਾਹਕਾਂ ਨੂੰ ਓਵਰਡ੍ਰਾਫਟ ਤੇ ਰੁਪੇ ਕਾਰਡ ਸਮੇਤ ਕਈ ਖਾਸ ਸਹੂਲਤਾਂ ਮਿਲਦੀਆਂ ਹਨ। ਜਨਧਨ ਅਕਾਊਂਟ 'ਚ ਬੈਲੇਂਸ ਚੈੱਕ ਕਰਨ ਲਈ ਤੁਹਾਡੇ ਕੋਲ ਕਈ ਬਦਲ ਹਨ। ਜੇਕਰ ਤੁਹਾਡੇ ਕੋਲ ਤੁਹਾਡੇ ਬੈਂਕ ਦਾ ਐਪ ਹੈ ਜਾਂ ਤੁਸੀਂ ਨੈੱਟ ਬੈਂਕਿੰਗ ਦਾ ਇਸੇਤਮਾਲ ਕਰਦੇ ਹੋ ਤਾਂ ਤੁਸੀਂ ਬੜੀ ਆਸਾਨੀ ਨਾਲ ਆਪਣੇ ਐਪ 'ਚ ਬੈਲੇਂਸ ਚੈੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ATM 'ਚ ਜਾ ਕੇ ਆਪਣੇ ਖਾਤਿਆਂ ਦਾ ਬੈਲੇਂਸ ਚੈੱਕ ਕੀਤਾ ਜਾ ਸਕਦਾ ਹੈ। ਮਿਸ ਕਾਲ ਕਰ ਕੇ ਤੇ PFMS ਪੋਰਟਲ ਜ਼ਰੀਏ ਵੀ ਤੁਸੀਂ ਆਪਣੇ ਖਾਤੇ ਦਾ ਬੈਲੇਂਸ ਚੈੱਕ ਕਰ ਸਕਦੇ ਹੋ।

ਪੰਜਾਬੀ ਜਾਗਰਣ 'ਚ ਲੱਗੀ ਖ਼ਬਰ ਮੁਤਾਬਿਕ PFMS ਪੋਰਟਲ ਜ਼ਰੀਏ ਬੈਂਕ ਬੈਲੇਂਸ ਚੈੱਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ https://pfms.nic.in/NewDefaultHome.aspxX ਲਿੰਕ 'ਤੇ ਜਾਣਾ ਪਵੇਗਾ। ਇੱਥੇ 'know your payment' 'ਤੇ ਕਲਿੱਕ ਕਰੋ ਤੇ ਆਪਣਾ ਅਕਾਊਂਟ ਨੰਬਰ ਭਰੋ। ਤੁਸੀਂ ਦੋ ਵਾਰ ਅਕਾਊਂਟ ਨੰਬਰ ਭਰਨਾ ਹੈ ਤੇ ਫਿਰ ਕੈਪਚਾ ਕੋਡ ਭਰਨਾ ਹੈ। ਹੁਣ ਤੁਹਾਡੇ ਖਾਤੇ ਦਾ ਬੈਲੇਂਸ ਤੁਹਾਡੇ ਸਾਹਮਣੇ ਆ ਜਾਵੇਗਾ।

ਜੇਕਰ ਤੁਹਾਡਾ ਜਨਧਨ ਖਾਤਾ ਸਟੇਟ ਬੈਂਕ ਆਫ ਇੰਡੀਆ 'ਚ ਹੈ ਤਾਂ ਤੁਸੀਂ ਮਿਸਡ ਕਾਲ ਜ਼ਰੀਏ ਬੈਲੇਂਸ ਪਤਾ ਲਗਾ ਸਕਦੇ ਹੋ। ਤੁਸੀਂ 18004253800 ਜਾਂ ਫਿਰ 1800112211 ਨੰਬਰ 'ਤੇ ਮਿਸਡ ਕਾਲ ਕਰਨੀ ਹੈ। ਧਿਆਨ ਰਹੇ ਕਿ ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ ਇਸ 'ਤੇ ਮਿਸਡ ਕਾਲ ਕਰੋ। ਜੇਕਰ ਤੁਸੀਂ ਕਿਸੇ ਦੂਸਰੇ ਨੰਬਰ ਤੋਂ ਮਿਸਟ ਕਾਲ ਕਰਦੇ ਹੋ ਤੇ ਉਹ ਨੰਬਰ ਜੇਕਰ ਕਿਸੇ ਸਟੇਟ ਬੈਂਕ ਦੇ ਖਾਤੇ ਨਾਲ ਜੁੜਿਆ ਹੈ ਤਾਂ ਉਸ ਖਾਤੇ ਦਾ ਬੈਲੇਂਸ ਤੁਹਾਡੇ ਸਾਹਮਣੇ ਆ ਜਾਵੇਗਾ।

Trending news