Soilless farming News: ਮਿੱਟੀ ਰਹਿਤ ਸਬਜ਼ੀਆਂ ਦੀ ਕਾਸ਼ਤ ਨਾਲ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਮਿਲੇਗਾ 8 ਗੁਣਾ ਵਧ ਮੁਨਾਫ਼ਾ
Advertisement

Soilless farming News: ਮਿੱਟੀ ਰਹਿਤ ਸਬਜ਼ੀਆਂ ਦੀ ਕਾਸ਼ਤ ਨਾਲ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਮਿਲੇਗਾ 8 ਗੁਣਾ ਵਧ ਮੁਨਾਫ਼ਾ

Soilless farming News : ਪੰਜਾਬ ਵਿੱਚ ਖੇਤੀ ਕਾਫੀ ਘਾਟੇ ਵਾਲਾ ਧੰਦਾ ਬਣ ਰਿਹਾ ਹੈ। ਇਸ ਦੇ ਪਿੱਛੇ ਦੇ ਕਈ ਕਾਰਨ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਕਾਰਨ ਕਿ ਲੋਕ ਲੀਹ ਤੋਂ ਹਟ ਕੇ ਖੇਤੀ ਕਰਨ ਲਈ ਤਿਆਰ ਨਹੀਂ ਹਨ। ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ ਲਈ ਖੇਤੀ ਵਿਭਿੰਨਤਾ ਤੇ ਬਦਲਾਅ ਬਹੁਤ ਜ਼ਰੂਰੀ ਹੈ। ਖੇਤੀ ਮਾਹਿਰਾਂ ਵੱਲੋਂ ਖੇਤੀਬਾੜੀ ਲਈ ਕਈ ਉੱਚ ਤਕਨੀਕਾਂ ਦੀ ਖੋਜ ਕੀਤੀ ਗਈ ਹੈ। 

Soilless farming News: ਮਿੱਟੀ ਰਹਿਤ ਸਬਜ਼ੀਆਂ ਦੀ ਕਾਸ਼ਤ ਨਾਲ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਮਿਲੇਗਾ 8 ਗੁਣਾ ਵਧ ਮੁਨਾਫ਼ਾ

soilless farming News : ਆਮ ਤੌਰ ਉਤੇ ਕਿਸਾਨ ਵੱਡੀ ਮਾਤਰਾ ਵਿੱਚ ਕੀਟਨਾਸ਼ਕ ਤੇ ਖਾਦਾਂ ਆਦਿ ਦੀ ਵਰਤੋਂ ਕਰਕੇ ਸਬਜ਼ੀਆਂ ਤੇ ਹੋਰ ਫ਼ਸਲਾਂ ਦੀ ਪੈਦਾਵਾਰ ਕਰਦੇ ਹਨ ਪਰ ਜੇਕਰ ਅਸੀਂ ਲੀਹ ਤੋਂ ਹਟ ਕੇ ਖੇਤੀ ਕਰੀਏ ਤਾਂ ਇਹ ਜ਼ਹਿਰ ਰਹਿਤ, ਘੱਟ ਲਾਗਤ ਤੇ ਵਧ ਮੁਨਾਫ਼ੇ ਵਾਲਾ ਦਾ ਧੰਦਾ ਬਣ ਸਕਦਾ ਹੈ। ਕਿਸਾਨ ਘਰਾਂ ਵਿੱਚ ਹੀ ਥੋੜ੍ਹੀ ਜਿਹੀ ਜਗ੍ਹਾ ਉਪਰ ਖੇਤੀ ਕਰਕੇ ਮੋਟੀ ਕਮਾਈ ਕਰ ਸਕਦੇ ਹਨ।

ਇਸ ਵਿੱਚ ਖ਼ਾਸ ਗੱਲ ਇਹ ਹੈ ਕਿ ਕਿਸਾਨ ਮਿੱਟੀ ਰਹਿਤ ਸਬਜ਼ੀਆਂ ਦੀ ਕਾਸ਼ਤ ਕਰਕੇ ਆਮ ਫ਼ਸਲ ਨਾਲੋਂ 8 ਗੁਣਾ ਵਧ ਮੁਨਾਫ਼ਾ ਕਮਾ ਸਕਦੇ ਹਨ। ਮਿੱਟੀ ਰਹਿਤ ਖੇਤੀ ਦਾ ਰੁਝਾਨ ਪੂਰੇ ਸੰਸਾਰ ਵਿੱਚ ਕਾਫੀ ਵਧ ਰਿਹਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਰਾਲਿਆਂ ਸਦਕਾ ਹੁਣ ਕਿਸਾਨ 30 ਤੋਂ 40 ਹਜ਼ਾਰ ਰੁਪਏ ਖ਼ਰਚ ਕੇ ਆਟੋਮੇਸ਼ਨ ਸਿਸਟਮ ਰਾਹੀਂ ਸਪਰੇਅ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਗੈਰ ਜ਼ਹਿਰ ਰਹਿਤ ਸਬਜ਼ੀਆਂ ਉਗਾ ਸਕਦੇ ਹਨ। ਇਸ ਤਕਨੀਕ ਨਾਲ ਉਗਾਈ ਗਈ ਫ਼ਸਲ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ।

ਇਸ ਤੋਂ ਇਲਾਵਾ ਅਗਾਂਹਵਧੂ ਕਿਸਾਨ ਤੁਪਕਾ ਸਿੰਚਾਈ ਦੀ ਵਰਤੋਂ ਨਾਲ ਪੌਲੀ ਹਾਊਸ ਸਥਾਪਤ ਕਰਕੇ ਇੱਕ ਏਕੜ ਵਿਚੋਂ ਲੱਖਾਂ ਰੁਪਏ ਕਮਾ ਸਕਦੇ ਹਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ 'ਤੇ 50 ਫ਼ੀਸਦੀ ਤੱਕ ਦੀ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉੱਚ ਤਕਨੀਕ 'ਤੇ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ 90 ਫ਼ੀਸਦੀ ਤੱਕ ਦੀ ਸਬਸਿਡੀ ਮਿਲ ਸਕਦੀ ਹੈ।

ਇਹ ਵੀ ਪੜ੍ਹੋ : Charanjit Channi Look-out notice: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁੱਕ-ਆਊਟ ਨੋਟਿਸ ਜਾਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਿੱਟੀ ਤੇ ਪਾਣੀ ਸਾਇੰਸ ਵਿਭਾਗ ਦੇ ਮੁਖੀ ਡਾ. ਰਾਕੇਸ਼ ਸ਼ਾਰਧਾ ਨੇ ਦੱਸਿਆ ਕਿ ਜ਼ਿਆਦਾਤਰ ਵੇਲ ਵਾਲੀਆਂ ਸਬਜ਼ੀਆਂ ਨੂੰ ਸੌਖਾਲੇ ਤਰੀਕੇ ਨਾਲ ਬਗੈਰ ਮਿੱਟੀ ਤੋਂ ਉਗਾਇਆ ਜਾ ਸਕਦਾ ਹੈ। ਇਨ੍ਹਾਂ ਸਬਜ਼ੀਆਂ ਵਿੱਚ ਟਮਾਟਮ, ਖੀਰਾ, ਸਟ੍ਰਾਬੇਰੀ, ਧਨੀਆਂ, ਬ੍ਰੋਕਲੀ, ਸ਼ਿਮਲਾ ਮਿਰਚ, ਹਰੀ ਮਿਰਚ ਤੇ ਸਾਗ ਵਰਗੀਆਂ ਸਬਜ਼ੀਆਂ ਨੂੰ ਇਸ ਤਕਨੀਕ ਰਾਹੀਂ ਉਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਕਣਕ ਤੇ ਝੋਨੇ ਲਈ ਵੀ ਇਸ ਸਬੰਧੀ ਲਗਾਤਾਰ ਖੋਜ ਕੀਤੀ ਜਾ ਰਹੀ ਹੈ। ਹਾਲਾਂਕਿ ਇਨ੍ਹਾਂ ਫ਼ਸਲਾਂ ਦੀ ਮਿੱਟੀ ਰਹਿਤ ਖੇਤੀ ਕਨਰਾ ਕਿਸਾਨਾਂ ਲਈ ਮੁਸ਼ਕਿਲ ਹੋ ਸਕਦਾ ਹੈ ਪਰ ਸਬਜ਼ੀਆਂ ਨੂੰ ਆਸਾਨੀ ਨਾਲ ਆਟੋਮੇਸ਼ਨ ਸਿਸਟਮ ਰਾਹੀਂ ਉਗਾਇਆ ਜਾ ਸਕਦਾ ਹੈ।

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

ਇਹ ਵੀ ਪੜ੍ਹੋ : Petrol-Diesel Price Hike in Punjab News: ਮਹਿੰਗਾਈ ਦੀ ਵੱਡੀ ਮਾਰ; ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਇਜ਼ਾਫ਼ਾ

Trending news