PAU ਵੱਲੋਂ ਪਰਾਲੀ ਦੀ ਸਾਂਭ ਅਤੇ ਕਣਕ ਦੀ ਬਿਜਾਈ ਲਈ ਸਮਾਰਟ ਸੀਡਰ ਦੀ ਖੋਜ, 4 ਫ਼ੀਸਦੀ ਵੱਧ ਮਿਲੇਗਾ ਕਣਕ ਦਾ ਝਾੜ
Advertisement

PAU ਵੱਲੋਂ ਪਰਾਲੀ ਦੀ ਸਾਂਭ ਅਤੇ ਕਣਕ ਦੀ ਬਿਜਾਈ ਲਈ ਸਮਾਰਟ ਸੀਡਰ ਦੀ ਖੋਜ, 4 ਫ਼ੀਸਦੀ ਵੱਧ ਮਿਲੇਗਾ ਕਣਕ ਦਾ ਝਾੜ

ਪੰਜਾਬ ਦੇ ਕਿਸਾਨਾਂ ਲਈ ਪਰਾਲੀ ਦਾ ਪ੍ਰਬੰਧਨ ਹਮੇਸ਼ਾਂ ਤੋਂ ਹੀ ਵੱਡੀ ਚੁਣੌਤੀ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਸਰਕਾਰਾਂ ਵੀ ਚਿੰਤਿਤ ਨੇ ਅਤੇ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਮੁਹੱਈਆ ਕਰਵਾ ਰਹੀਆਂ ਨੇ

 PAU ਵੱਲੋਂ ਪਰਾਲੀ ਦੀ ਸਾਂਭ ਅਤੇ ਕਣਕ ਦੀ ਬਿਜਾਈ ਲਈ ਸਮਾਰਟ ਸੀਡਰ ਦੀ ਖੋਜ, 4 ਫ਼ੀਸਦੀ ਵੱਧ ਮਿਲੇਗਾ ਕਣਕ ਦਾ ਝਾੜ

ਭਾਰਤ ਸ਼ਰਮਾ/ਲੁਧਿਆਣਾ : ਪੰਜਾਬ ਦੇ ਕਿਸਾਨਾਂ ਲਈ ਪਰਾਲੀ ਦਾ ਪ੍ਰਬੰਧਨ ਹਮੇਸ਼ਾਂ ਤੋਂ ਹੀ ਵੱਡੀ ਚੁਣੌਤੀ ਰਿਹਾ ਹੈ ਜਿਸ ਨੂੰ ਲੈ ਕੇ ਹੁਣ ਸਰਕਾਰਾਂ ਵੀ ਚਿੰਤਿਤ ਨੇ ਅਤੇ ਕਿਸਾਨਾਂ ਨੂੰ ਨਵੀਂਆਂ ਤਕਨੀਕਾਂ ਮੁਹੱਈਆ ਕਰਵਾ ਰਹੀਆਂ ਨੇ, ਇਸੇ ਦੇ ਤਹਿਤ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਮਾਰਟ ਸੀਡਰ ਨਾਂ ਦੀ ਇੱਕ ਨਵੀਂ ਮਸ਼ੀਨ ਬਣਾਈ ਗਈ ਹੈ, ਇਹ ਮਸ਼ੀਨ ਪੀਏਯੂ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਨੇ ਵਿਸ਼ੇਸ਼ ਤੌਰ ਤੇ ਤਿਆਰ ਕੀਤੀ ਹੈ, ਤੇ ਇਸ ਨੂੰ ਹੈਪੀ ਸੀਡਰ ਦੇ ਸੁਪਰ ਸੀਡਰ ਦਾ ਸੁਮੇਲ ਦੱਸਿਆ ਜਾ ਰਿਹਾ ਹੈ, ਇਸ ਮਸ਼ੀਨ ਵਿੱਚ ਪਰਾਲੀ ਨੂੰ ਸੰਭਾਲਣ ਲਈ ਅਤੇ ਖੇਤ ਵਾਹੁਣ ਲਈ ਛੋਟੇ ਛੋਟੇ ਬਲੇਡ, ਬੀਜ, ਖਾਦ ਪਾਉਣ ਵਾਲਾ ਸਿਸਟਮ ਫਾਲੇ ਅਤੇ ਬੀਜ ਨੂੰ ਮਿੱਟੀ ਨਾਲ ਢੱਕਣ ਲਈ ਰੋਲਰ ਲੱਗੇ ਹੋਏ ਨੇ, ਜੋ ਪਰਾਲੀ ਦੇ ਕੁਝ ਹਿੱਸੇ ਨੂੰ ਮਿੱਟੀ ਵਿੱਚ ਮਿਲਾ ਦਿੰਦੇ ਹਨ, ਜਦੋਂ ਕਿ ਬਾਕੀ ਬਚੇ ਪਰਾਲੀ ਦੇ ਹਿੱਸੇ ਨੂੰ ਮਿੱਟੀ ਦੀ ਧਰਾਤਲ ਉੱਤੇ ਵਿਛਾ ਦਿੰਦੇ ਨੇ, ਮਸ਼ੀਨ ਦੇ ਨਾਲ ਬੀਜੀ ਗਈ ਕਣਕ ਦੀ ਪੈਦਾਵਾਰ ਹੈਪੀ ਸੀਡਰ ਜਿੰਨੀ ਹੀ ਹੁੰਦੀ ਹੈ ਜਦੋਂ ਕਿ ਸੁਪਰ ਸੀਡਰ ਦੇ ਮੁਕਾਬਲੇ ਕੁਝ ਵੱਧ ਹੁੰਦੀ ਹੈ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪੀਏਯੂ ਦੇ ਡਾ ਮਹੇਸ਼ ਨਾਰੰਗ ਨੇ ਦੱਸਿਆ ਕਿ ਇਸ ਸਮਾਰਟ ਸਪੀਕਰ ਦੀ ਕੀਮਤ ਇੱਕ ਲੱਖ 90 ਹਜ਼ਾਰ ਰੁਪਏ ਹੈ ਅਤੇ ਯੂਨੀਵਰਸਿਟੀ ਵੱਲੋਂ ਇਸ ਸਾਲ ਕਿਸਾਨਾਂ ਨੂੰ ਇਹ ਮਸ਼ੀਨ ਸਿਫ਼ਾਰਿਸ਼ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਜਲਾਉਣ ਨਾਲ ਨਾ ਸਿਰਫ਼ ਵਾਤਾਵਰਣ ਖਰਾਬ ਹੁੰਦਾ ਹੈ ਸਗੋਂ ਇਸ ਨਾਲ ਮਿੱਟੀ ਦੇ ਤੱਤ ਵੀ ਖ਼ਰਾਬ ਹੁੰਦੇ ਨੇ ਮਿੱਤਰ ਕੀੜੇ ਮਰ ਜਾਂਦੇ ਨੇ ਅਤੇ ਨਾਲ ਹੀ ਜੋ ਪਰਾਲੀ ਦੇ ਵਿੱਚ ਫ਼ਸਲ ਲਈ ਜ਼ਰੂਰੀ ਕੈਮੀਕਲ ਹੁੰਦੇ ਨੇ ਉਹ ਵੀ ਨਸ਼ਟ ਹੋ ਜਾਂਦੇ ਨੇ, ਡਾ ਨਾਰੰਗ ਨੇ ਦੱਸਿਆ ਕਿ ਬੀਤੇ ਚਾਰ ਸਾਲਾਂ ਤੋਂ ਲਗਾਤਾਰ ਸਰਕਾਰਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ ਅਤੇ ਇਸੇ ਦੇ ਤਹਿਤ ਨਵੀਆਂ ਨਵੀਆਂ ਤਕਨੀਕਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਅਤੇ ਇਸ ਤੇ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਉਨ੍ਹਾਂ ਕਿਹਾ ਇਹੀ ਕਾਰਨ ਹੈ ਕਿ ਹੁਣ ਪੰਜਾਬ ਦੇ ਵਿੱਚ ਲਗਪਗ 55 ਫ਼ੀਸਦੀ ਰਕਬੇ ਦੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਕਿਨਾਰਾ ਕਰ ਲਿਆ ਹੈ..ਉਨ੍ਹਾਂ ਕਿਹਾ ਕਿ ਫਿਲਹਾਲ ਇਸ ਤੇ ਸਰਕਾਰ ਵੱਲੋਂ ਸਬਸਿਡੀ ਇਹ ਕੋਈ ਤਜਵੀਜ਼ ਨਹੀਂ ਹੈ ਪਰ ਆਉਂਦੇ ਦਿਨਾਂ ਚ ਇਸ ਤੇ ਸਬਸਿਡੀ ਵੀ ਮਿਲਣੀ ਸ਼ੁਰੂ ਹੋ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਇਕ ਮਸ਼ੀਨ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਸਥਿਤ ਹੈ ਜਲਦ ਹੀ ਇਸ ਨੂੰ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਤਿਆਰ ਕਰਕੇ ਪਹੁੰਚਾਇਆ ਜਾਵੇਗਾ ਡਾ ਨਾਰੰਗ ਨੇ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਮਸ਼ੀਨਰੀ ਭਾਵੇਂ ਕੋਈ ਵੀ ਵਰਤੀ ਜਾਵੇ ਪਰ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ..

 ਡਾ ਮਹੇਸ਼ ਨਾਰੰਗ ਨੇ ਦੱਸਿਆ ਕਿ ਇਸ ਸਮਾਰਟ ਸੀਡਰ ਨੂੰ ਵਿਸ਼ੇਸ਼ ਤੌਰ ਤੇ ਇਸ ਕਰਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਇਹ ਛੋਟੇ ਹਾਰਸ ਪਾਵਰ ਦੇ ਟਰੈਕਟਰ ਨਾਲ ਵੀ ਚੱਲ ਸਕੇ ੳੁਨ੍ਹਾਂ ਕਿਹਾ ਕਿ ਫ਼ਿਲਹਾਲ ਸੁਪਰ ਸੀਡਰ ਨੂੰ ਚਲਾਉਣ ਲਈ 55 ਤੋਂ ਲੈ ਕੇ 60 ਹਾਰਸ ਪਾਵਰ ਟਰੈਕਟਰ ਦੀ ਲੋੜ ਪੈਂਦੀ ਹੈ ਜਦੋਂਕਿ ਯੂਨੀਵਰਸਿਟੀ ਵੱਲੋਂ ਤਿਆਰ ਸਮਾਰਟ ਸੀਡਰ 50 ਹਾਰਸ ਪਾਵਰ ਤੋਂ ਵੀ ਘੱਟ ਟਰੈਕਟਰ ਨਾਲ ਚੱਲ ਜਾਂਦਾ ਹੈ, ਡਾ ਨਾਰੰਗ ਨੇ ਦੱਸਿਆ ਕਿ ਲਗਪਗ ਇਕ ਘੰਟੇ ਦੇ ਵਿਚ ਸਮਾਰਟ ਸੀਡਰ ਮਸ਼ੀਨ ਨਾਲ ਇਕ ਏਕੜ ਜ਼ਮੀਨ ਵਿੱਚ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ..

 

Trending news