Punjab News: ਗਲੈਂਡਰ ਨਾਮਕ ਬਿਮਾਰੀ ਦੇ ਡਰੋਂ ਪੰਜਾਬ 'ਚ ਘੋੜਿਆਂ ਦੇ ਮੇਲੇ ਲਗਾਉਣ 'ਤੇ ਲਗਾਈ ਪਾਬੰਦੀ
Advertisement

Punjab News: ਗਲੈਂਡਰ ਨਾਮਕ ਬਿਮਾਰੀ ਦੇ ਡਰੋਂ ਪੰਜਾਬ 'ਚ ਘੋੜਿਆਂ ਦੇ ਮੇਲੇ ਲਗਾਉਣ 'ਤੇ ਲਗਾਈ ਪਾਬੰਦੀ

Punjab News: ਪੰਜਾਬ ਵਿੱਚ ਸਹਾਇਕ ਧੰਦੇ ਵਜੋਂ ਕਿਸਾਨਾਂ ਵੱਲੋਂ ਆਪਏ ਸਟੱਡ ਫਾਰਮਿੰਗ ਤੇ ਕਾਰੋਬਾਰ ਨੂੰ ਗਲੈਂਡਰ ਨਾਮਕ ਬਿਮਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲਿਆਂ ਉਤੇ ਪਾਬੰਦੀ ਲਗਾ ਦਿੱਤੀ ਹੈ।

Punjab News: ਗਲੈਂਡਰ ਨਾਮਕ ਬਿਮਾਰੀ ਦੇ ਡਰੋਂ ਪੰਜਾਬ 'ਚ ਘੋੜਿਆਂ ਦੇ ਮੇਲੇ ਲਗਾਉਣ 'ਤੇ ਲਗਾਈ ਪਾਬੰਦੀ

Punjab News:  ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਤੇ ਕਰਜ਼ੇ ਦੀ ਪੈ ਰਹੀ ਮਾਰ ਤੋਂ ਬਚਾਉਣ ਲਈ ਸਰਕਾਰ ਵੱਲੋਂ ਸਹਾਇਕ ਧੰਦੇ ਅਪਣਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਦੂਸਰੇ ਪਾਸੇ ਇਹ ਸਹਾਇਕ ਧੰਦੇ ਪੰਜਾਬ ਸਰਕਾਰ ਦੀਆਂ ਲਾਈਆਂ ਪਾਬੰਦੀਆਂ ਕਾਰਨ ਹੁਣ ਘੋੜਾ ਪਾਲਕ ਕਿਸਾਨਾਂ ਲਈ ਸਿਰਦਰਦੀ ਬਣ ਰਹੇ ਹਨ।

ਇਨੀਂ ਦਿਨੀਂ ਪੰਜਾਬ ਵਿੱਚ ਸਹਾਇਕ ਧੰਦੇ ਵਜੋਂ ਕਿਸਾਨਾਂ ਵੱਲੋਂ ਆਪਏ ਸਟੱਡ ਫਾਰਮਿੰਗ ਤੇ ਕਾਰੋਬਾਰ ਨੂੰ ਗਲੈਂਡਰ ਨਾਮਕ ਬਿਮਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲਿਆਂ ਉਤੇ ਪਾਬੰਦੀ ਲਗਾ ਦਿੱਤੀ ਹੈ ਤੇ ਘੋੜੇ ਲੈ ਕੇ ਆਉਣ ਅਤੇ ਜਾਣ ਉਤੇ ਪੂਰਨ ਤੌਰ ਉਤੇ ਪਾਬੰਦੀ ਲਗਾਈ ਗਈ ਹੈ।

ਇਸ ਕਾਰਨ ਸਹਾਇਕ ਦੇ ਵਜੋਂ ਘੋੜਿਆਂ ਦਾ ਕਾਰੋਬਾਰ ਕਰਨ ਵਾਲੇ ਕਿਸਾਨਾਂ ਕੋਲ ਕਰੋੜਾਂ ਰੁਪਏ ਜਾਨਵਰ ਬਲਾਕ ਹੋ ਗਏ ਜਿਨ੍ਹਾਂ ਦੀ ਰੋਜ਼ਾਨਾ ਦੀ ਦੇਖਰੇਖ ਅਤੇ ਖੁਰਾਕ ਉੱਪਰ ਹਜ਼ਾਰਾਂ ਰੁਪਏ ਖ਼ਰਚ ਕਰਨੇ ਪੈ ਰਹੇ ਹਨ ਜਿਸ ਦਾ ਵੱਡਾ ਨੁਕਸਾਨ ਸਹਾਇਕ ਧੰਦੇ ਵਜੋਂ ਅਪਣਾਉਣ ਵਾਲੇ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ।

ਬਠਿੰਡਾ ਦੇ ਪਿੰਡ ਦਿਉਣ ਵਿੱਚ ਸਟੱਡ ਫਾਰਮਿੰਗ ਦਾ ਕੰਮ ਕਰਨ ਵਾਲੇ ਜਲੌਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇੰਨੀਂ ਦਿਨੀਂ ਸਭ ਤੋਂ ਵੱਧ ਕਿਸਾਨਾਂ ਵੱਲੋਂ ਘੋੜਿਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਲੱਖਾਂ ਰੁਪਏ ਇਸ ਕਾਰੋਬਾਰ ਵਿੱਚ ਲਗਾਏ ਹੋਏ ਹਨ।

ਇਹ ਕਾਰੋਬਾਰ ਪੰਜਾਬ ਵਿੱਚ ਲੱਗਣ ਵਾਲੇ ਘੋੜਿਆਂ ਦੇ ਮੇਲੇ ਰਾਹੀਂ ਹੁੰਦਾ ਜਿਸ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਗੁਜਰਾਤ ਅਤੇ ਮਾਲਦੀਪ ਜਿਹੇ ਦੇਸ਼ ਵਪਾਰੀ ਘੋੜੇ ਖ਼ਰੀਦਣ ਲਈ ਆਉਂਦੇ ਹਨ।

ਪੰਜਾਬ ਸਰਕਾਰ ਵੱਲੋਂ 13 ਸਤੰਬਰ ਨੂੰ ਨਾਭੇ ਵਿਖੇ ਲੱਗੇ ਘੋੜਿਆਂ ਦੇ ਮੇਲੇ ਤੋਂ ਬਾਅਦ ਪੰਜਾਬ ਵਿੱਚ ਘੋੜਿਆਂ ਦੇ ਮੇਲੇ ਲਗਾਉਣ ਉਤੇ ਪਾਬੰਦੀ ਲਗਾ ਦਿੱਤੀ ਜਿਸ ਕਾਰਨ ਪੰਜਾਬ ਵਿੱਚ ਲੱਗਣ ਵਾਲੇ ਦੋ ਵੱਡੇ ਮੇਲੇ ਜਗਰਾਵਾਂ ਤੇ ਸ੍ਰੀ ਮੁਕਤਸਰ ਸਾਹਿਬ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਵਪਾਰੀ ਘੋੜਿਆਂ ਦੀ ਖ਼ਰੀਦ ਕਰਨ ਆਉਂਦੇ ਸਨ, ਰੱਦ ਕਰ ਦਿੱਤੇ ਗਏ ਹਨ।

ਇਨ੍ਹਾਂ ਮੇਲਿਆਂ ਦੇ ਰੱਦ ਹੋਣ ਨਾਲ ਕਰੋੜਾਂ ਰੁਪਏ ਦੇ ਜਾਨਵਰ ਦੀ ਖ਼ਰੀਦੋ-ਫਰੋਖ਼ਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਕੱਲੇ ਜਗਰਾਵਾਂ ਦੇ ਘੋੜਿਆਂ ਦੇ ਮੇਲੇ ਉਤੇ ਪੰਜ ਕਰੋੜ ਤੋਂ ਵਧ ਦੇ ਜਾਨਵਰਾਂ ਦੀ ਖਰੀਦ-ਵੇਚ ਹੁੰਦੀ ਸੀ ਪਰ ਹੁਣ ਪਾਬੰਦੀ ਲੱਗਣ ਕਾਰਨ ਇਹ ਕਰੋੜਾਂ ਰੁਪਏ ਦੇ ਜਾਨਵਰ ਕਿਸਾਨਾਂ ਦੇ ਘਰੇ ਖੜ੍ਹੇ ਹਨ ਜਿਨ੍ਹਾਂ ਦਾ ਇੱਕ ਦਿਨ ਦਾ ਇੱਕ ਜਾਨਵਰ ਦਾ ਲਗਭਗ 1000 ਖ਼ਰਚਾ ਪੈ ਰਿਹਾ ਤੇ ਇੱਕ-ਇੱਕ ਕਾਰੋਬਾਰੀ ਕੋਲ 50 ਤੋਂ 60 ਲੱਖ ਰੁਪਏ ਦੇ ਜਾਨਵਰ ਖੜ੍ਹੇ ਹਨ। ਜਿਸ ਕਾਰਨ ਇਸ ਕਾਰੋਬਾਰ ਨਾਲ ਜੁੜੇ ਹੋਏ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।

ਉਧਰ ਦੂਜੇ ਪਾਸੇ ਸਰਕਾਰ ਵੱਲੋਂ ਲਗਾਤਾਰ ਗਲੈਂਡਰ ਨਾਮਕ ਬਿਮਾਰੀ ਦੇ ਡਰੋਂ ਘੋੜਿਆਂ ਦੇ ਮੇਲਿਆਂ ਉਤੇ ਪਾਬੰਦੀ ਲਗਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ ਇਕੱਲੇ ਜਗਰਾਵਾਂ ਦੇ ਮੇਲੇ ਤੇ ਉਨ੍ਹਾਂ ਵੱਲੋਂ 10 ਲੱਖ ਰੁਪਏ ਦਾ ਮੁਨਾਫਾ ਲਿਆ ਗਿਆ ਸੀ ਪਰ ਇਸ ਵਾਰ ਇਹ ਮੇਲਾ ਰੱਦ ਹੋਣ ਕਾਰਨ ਵੱਡਾ ਨੁਕਸਾਨ ਹੋਇਆ ਹੈ।

ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਘੋੜਿਆਂ ਦੇ ਮੇਲੇ ਲਗਾਉਣ ਉਤੇ ਲਗਾਈ ਗਈ ਪਾਬੰਦੀ ਨੂੰ ਹਟਾਇਆ ਜਾਵੇ ਤਾਂ ਜੋ ਘੋੜਿਆਂ ਦੇ ਪ੍ਰਭਾਵਿਤ ਹੋ ਰਹੇ ਕਾਰੋਬਾਰ ਨੂੰ ਮੁੜ ਤੋਂ ਸੁਰਜੀਤ ਕੀਤਾ ਜਾ ਸਕੇ। ਦੱਸਣਯੋਗ ਗਲੈਂਡਰ ਨਾਮਕ ਬਿਮਾਰੀ ਦੇ ਪਿਛਲੇ ਸਾਲ ਪੰਜਾਬ ਦੇ ਲੁਧਿਆਣਾ ਅਤੇ ਬਠਿੰਡਾ ਇੱਕ ਦੋ ਕੇਸ ਸਾਹਮਣੇ ਆਏ ਸਨ।

ਇਸ ਕਾਰਨ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਘੋੜਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਸੁਚੇਤ ਕੀਤਾ ਗਿਆ ਸੀ ਅਤੇ ਘੋੜਿਆਂ ਦੇ ਸੈਂਪਲ ਵੀ ਲਏ ਗਏ ਅਤੇ ਗਲੈਂਡਰ ਨਾਮਕ ਬਿਮਾਰੀ ਦੇ ਫੈਲਣ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਦੁਆਰਾ ਧਾਰਾ 144 ਲਾਗੂ ਕਰਦੇ ਹੋਏ ਘੋੜਿਆਂ ਦੇ ਲੈ ਕੇ ਆਉਣ ਅਤੇ ਜਾਣ ਅਤੇ ਮੇਲੇ ਲਗਾਉਣ ਉਤੇ ਪੂਰਨ ਤੌਰ ਉਤੇ 25 ਨਵੰਬਰ ਤੱਕ ਪਾਬੰਦੀ ਲਗਾਈ ਗਈ ਹੈ।

ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾਕਟਰ ਰਾਜਦੀਪ ਸਿੰਘ ਦਾ ਕਹਿਣਾ ਹੈ ਕਿ ਇਹ ਬਿਮਾਰੀ ਬਠਿੰਡਾ ਵਿੱਚ ਪਿੰਡ ਲਹਿਰਾ ਮੁਹੱਬਤ ਦੇ ਤਿੰਨ ਜਾਨਵਰਾਂ ਨੂੰ ਹੋ ਗਈ ਸੀ ਜਿਸ ਤੋਂ ਬਾਅਦ ਦੋ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਘੋੜੇ ਨੂੰ ਫਿਰੋਜ਼ਪੁਰ ਵਿੱਚ ਛੱਡਿਆ ਗਿਆ ਹੈ।

ਹੁਣ ਤੱਕ ਇਹ ਬਿਮਾਰੀ ਪੰਜਾਬ ਦੇ ਬਠਿੰਡਾ ਤੋਂ ਇਲਾਵਾ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਘੋੜਿਆਂ ਨੂੰ ਹੋ ਚੁੱਕੀ ਹੈ ਅਤੇ ਇਸ ਬਿਮਾਰੀ ਦਾ ਕੋਈ ਵੀ ਇਲਾਜ ਨਹੀਂ ਹੈ ਜਿਸ ਕਰਕੇ ਪੰਜਾਬ ਸਰਕਾਰ ਵੱਲੋਂ ਘੋੜਿਆਂ ਦੇ ਮੇਲਿਆਂ ਉੱਪਰ ਪਾਬੰਦੀ ਲਗਾਈ ਗਈ ਹੈ।

ਬਠਿੰਡਾ ਦੇ ਨਾਲ ਲੱਗਦੇ ਛੇ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਧਾਰਾ 144 ਅਧੀਨ ਮੇਲਿਆਂ ਉੱਪਰ ਪਾਬੰਦੀ ਦੀ ਲਗਾ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਪਾਬੰਦੀ ਲੱਗੀ ਹੋਈ ਹੈ ਕਿਉਂਕਿ ਘੋੜਾ ਪਾਲਕ ਲੋਕ ਬਿਮਾਰੀ ਲੱਗਣ ਵਾਲੇ ਪਸ਼ੂ ਨੂੰ ਮਾਰਨ ਨਹੀਂ ਦਿੰਦੇ ਜਿਸ ਕਰਕੇ ਇਹ ਬਿਮਾਰੀ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਇਸ ਨੂੰ ਦੇਖਦੇ ਹੋਏ ਹੀ ਪਾਬੰਦੀ ਲਗਾਈ ਗਈ ਹੈ ਜਿਸ ਨਾਲ ਪਸ਼ੂ ਪਾਲਕਾਂ ਦਾ ਨੁਕਸਾਨ ਜ਼ਰੂਰ ਹੋਇਆ ਹੈ।

ਇਹ ਵੀ ਪੜ੍ਹੋ : Punjab News: CM ਭਗਵੰਤ ਮਾਨ ਨੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਭੇਜਿਆ 50,000 ਕਰੋੜ ਰੁਪਏ ਦੇ ਕਰਜੇ ਦਾ ਵੇਰਵਾ

ਰਿਪੋਰਟ ਕੁਲਬੀਰ ਬੀਰਾ

Trending news