ਬਵਾਸੀਰ ਦੇ ਇਲਾਜ ਲਈ ਲਾਹੇਵੰਦ ਹਨ ਇਹ 5 ਚੀਜ਼ਾਂ, ਮਿਲੇਗਾ ਆਰਾਮ

Manpreet Singh
Nov 06, 2024

ਬਵਾਸੀਰ ਆਮ ਸਮੱਸਿਆ ਹੋਣ ਦੇ ਨਾਲ ਇੱਕ ਬੇਹੱਦ ਦਰਦਨਾਕ ਬਿਮਾਰੀ ਵੀ ਹੈ।

ਸਮੇਂ ਦੇ ਅਨੁਸਾਰ ਇਸ ਦਾ ਇਲਾਜ ਕਰਵਾ ਲੈਣਾ ਹੀ ਠੀਕ ਹੈ ਨਹੀਂ ਇਸ ਬਿਮਾਰੀ ਦਾ ਖ਼ਤਰਾ ਵੱਧ ਸਕਦਾ ਹੈ।

ਆਯੂਰਵੈਦ ਵਿੱਚ ਇਸ ਦਾ ਇਲਾਜ ਬਹੁਤ ਹੀ ਆਸਾਨੀ ਨਾਲ ਸਰਜਰੀ ਤੋਂ ਬਿਨ੍ਹਾਂ ਹੋ ਸਕਦਾ ਹੈ।

ਬਵਾਸੀਰ ਗੁਦਾ ਅਤੇ ਗੁਦਾ ਦੇ ਹੇਠਲੇ ਹਿੱਸੇ ਵਿੱਚ ਸੁੱਜੀਆਂ ਨਾੜੀਆਂ ਦੀ ਸਥਿਤੀ ਹੈ। ਇਹ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਹੋ ਸਕਦੀ ਹੈ।

Turmeric

ਹਲਦੀ ਦੀ ਵਰਤੋਂ ਕਰਕੇ ਤੁਸੀਂ ਤਾਜ਼ੇ ਹਲਦੀ ਦੀਆਂ ਪੱਤੀਆਂ ਨੂੰ ਪੀਸ ਕੇ ਬਾਹਰਲੇ ਹਿੱਸੇ ‘ਤੇ ਲਗਾ ਸਕਦੇ ਹੋ ਜਾਂ ਹਲਦੀ ਦੀ ਚਾਹ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ।

Tulsi

ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਸ਼ਹਿਦ ਵਿਚ ਮਿਲਾ ਕੇ ਨਿਯਮਿਤ ਤੌਰ ‘ਤੇ ਪੀਣ ਨਾਲ ਬਵਾਸੀਰ ਦੇ ਇਲਾਜ ਵਿਚ ਮਦਦ ਮਿਲਦੀ ਹੈ।

Aloe Vera

ਤੁਸੀਂ ਐਲੋਵੇਰਾ ਦੇ ਤਾਜ਼ੇ ਪੱਤਿਆਂ ਤੋਂ ਜੈੱਲ ਕੱਢ ਸਕਦੇ ਹੋ ਅਤੇ ਇਸ ਨੂੰ ਪ੍ਰਭਾਵਿਤ ਥਾਂ ‘ਤੇ ਲਗਾ ਸਕਦੇ ਹੋ।

Neem

ਨਿੰਮ ਦੀਆਂ ਪੱਤੀਆਂ ਨੂੰ ਪਾਣੀ ਵਿੱਚ ਉਬਾਲ ਕੇ ਇਸ ਦੇ ਠੰਡੇ ਘੋਲ ਦਾ ਸੇਵਨ ਕਰਨ ਨਾਲ ਗੁਦਾ ਦੀ ਸਫਾਈ ਹੁੰਦੀ ਹੈ।

Radish Leaves

ਮੂਲੀ ਦੇ ਪੱਤਿਆਂ ਨੂੰ ਸਲਾਦ ਵਿਚ ਮਿਲਾ ਕੇ ਜਾਂ ਇਸ ਦੇ ਰਸ ਦਾ ਸੇਵਨ ਕਰਨ ਨਾਲ ਬਵਾਸੀਰ ਦੇ ਲੱਛਣਾਂ ਨੂੰ ਘੱਟ ਕੀਤਾ ਜਾ ਸਕਦਾ ਹੈ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਤੁਹਾਨੂੰ ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story