ਬਲੈਕਹੈੱਡਸ ਨੂੰ ਕਹੋ ਅਲਵਿਦਾ! ਅੱਜ ਹੀ ਕਰੋ ਇਹ ਕੰਮ

Riya Bawa
Nov 07, 2024

ਬਲੈਕਹੈੱਡਸ ਔਇਲੀ ਸਕਿੱਨ ਤੇ ਗੰਦਗੀ ਦੇ ਕਾਰਨ ਹੁੰਦੀ ਹੈ ਤੇ ਇਹ ਇੱਕ ਆਮ ਸਮੱਸਿਆ ਹੈ।

ਬਲੈਕਹੈੱਡਸ ਦੇ ਸੰਬੰਧਿਤ ਮਾਰਕਿਟ 'ਚ ਕਈ ਤਰ੍ਹਾਂ ਦੇ ਪ੍ਰੋਡਕਟਸ ਉਪਲਬੱਧ ਹਨ।

ਅੱਜਕਲ੍ਹ ਮਾਰਕਿਟ ਦੇ ਪ੍ਰੋਡਕਟਸ 'ਚ ਤਰ੍ਹਾਂ- ਤਰ੍ਹਾਂ ਦੇ ਕੇਮਿਕਲ ਹੁੰਦੇ ਹਨ ਜੋ ਚਿਹਰੇ ਲਈ ਹਾਨੀਕਾਰਕ ਹੋ ਸਕਦੇ ਹਨ।

ਇੱਥੇ ਅਸੀਂ ਆਸਾਨ ਤੇ ਅਸਰਦਾਰ ਘਰੇਲੂ ਨੁਸਖਾ ਦੱਸਾਂਗੇ ਜਿਸ ਨਾਲ ਬਲੈਕਹੈੱਡਸ ਨੂੰ ਤੁਰੰਤ ਦੂਰ ਕਰ ਸਕਦੇ ਹੋ।

Egg

ਇੱਕ ਕਟੋਰੀ 'ਚ ਅੰਡੇ ਦਾ ਸਫੈਦ ਹਿੱਸਾ ਲਓ ਤੇ ਉਸ 'ਚ ਇੱਕ ਚਮਚ ਸ਼ਹਿਦ ਮਿਲਾਓ। ਹੁਣ ਇਸ ਮਿਸ਼ਰਣ ਨੂੰ ਬਲੈਕਹੈੱਡਸ ਵਾਲੀ ਥਾਂ 'ਤੇ ਲਗਾਓ ਤੇ 15-20 ਮਿੰਟ ਤੱਕ ਸੁੱਕਣ ਦਿਓ।

Baking Soda

ਇਕ ਚਮਚ ਬੇਕਿੰਗ ਸੋਡੇ 'ਚ ਦੋ ਚਮਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਤੇ ਬਲੈਕਹੈੱਡਸ 'ਤੇ ਲਗਾਓ। ਇਸ ਨੂੰ 10-15 ਮਿੰਟ ਤੱਕ ਰੱਖਣ ਤੋਂ ਬਾਅਦ ਧੋ ਲਓ।

Green Tea

ਇੱਕ ਚਮਚ ਗ੍ਰੀਨ ਟੀ ਪੱਤੀਆਂ ਦਾ ਲੈ ਕੇ ਪਾਣੀ ਵਿੱਚ ਮਿਲਾ ਕੇ ਪੇਸਟ ਤਿਆਰ ਕਰੋ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਉਣ ਤੋਂ ਬਾਅਦ 20 ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ।

Banana Peel

ਬਲੈਕਹੈੱਡਸ 'ਤੇ ਕੇਲੇ ਦੇ ਛਿਲਕੇ ਦੇ ਅੰਦਰਲੇ ਹਿੱਸੇ ਨੂੰ ਰਗੜਨ ਨਾਲ ਫਾਇਦਾ ਹੁੰਦਾ ਹੈ।

Turmeric

ਹਲਦੀ ਵਿੱਚ ਲੋੜ ਅਨੁਸਾਰ ਨਾਰੀਅਲ ਤੇਲ ਮਿਲਾ ਕੇ ਪੇਸਟ ਤਿਆਰ ਕਰੋ ਹੁਣ ਇਸ ਪੇਸਟ ਨੂੰ ਚਿਹਰੇ 'ਤੇ 10-15 ਮਿੰਟ ਤੱਕ ਲਗਾਓ ਤੇ ਧੋ ਲਓ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ 'ਚ ਦੱਸੇ ਗਏ ਤਰੀਕਿਆਂ ਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ, ਇਹਨਾਂ ਨੂੰ ਸਿਰਫ਼ ਸੁਝਾਵਾਂ ਵਜੋਂ ਲੈਣਾ ਚਾਹੀਦਾ ਹੈ।

VIEW ALL

Read Next Story