ਬ੍ਰੋਕਲੀ ਜਾਂ ਫੁੱਲ ਗੋਭੀ, ਦੋਵਾਂ ਚੋਂ ਕਿਹੜੀ ਸਬਜ਼ੀ ਹੈ ਸਿਹਤ ਲਈ ਜ਼ਿਆਦਾ ਫਾਇਦੇਮੰਦ? ਇੱਥੇ ਜਾਣੋ ਸਹੀ ਜਵਾਬ

Manpreet Singh
Nov 05, 2024

ਬ੍ਰੋਕਲੀ ਅਤੇ ਫੁੱਲਗੋਭੀ ਕੋਈ ਆਮ ਸਬਜ਼ੀ ਨਹੀਂ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਕਈ ਲਾਭ ਮਿਲਦੇ ਹਨ।

ਬ੍ਰੋਕਲੀ ਵਿੱਚ ਬਾਇਓਐਕਟਿਵ ਯੋਗਿਕ ਹੁੰਦੇ ਹਨ, ਜੋ ਬਲੱਡ ਵੇਸਲਜ ਨੂੰ ਲੰਬੇ ਸਮੇਂ ਤੱਕ ਹੈਲਥੀ ਰੱਖਦੇ ਹਨ।

ਬ੍ਰੋਕਲੀ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਬ੍ਰੋਕਲੀ ਦੀ ਵਰਤੋਂ ਸਲਾਦ, ਸਬਜ਼ੀ ਸਮੇਤ ਕਈ ਤਰ੍ਹਾਂ-ਤਰ੍ਹਾਂ ਦੇ ਫਾਸਟ ਫੂਡ ਵਿੱਚ ਵੀ ਕੀਤੀ ਜਾਂਦੀ ਹੈ।

ਬ੍ਰੋਕਲੀ ਵਿੱਚ ਭਾਰੀ ਮਾਤਰਾ ਦੇ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ ਜੋ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।

ਬ੍ਰੋਕਲੀ ਫਾਈਬਰ ਅਤੇ ਵਿਟਾਮਿਨ-ਏ ਨਾਲ ਭਰਪੂਰ ਹੁੰਦੀ ਹੈ, ਜਿਸ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ।

ਫੁੱਲਗੋਭੀ ਵਿੱਚ ਘੱਟ ਕੈਲੋਰੀ ਦੇ ਨਾਲ ਫਾਈਬਰ ਦੀ ਕਾਫੀ ਭਾਰੀ ਮਾਤਰਾ ਵਿੱਚ ਹੁੰਦੀ ਹੈ ਜੋ ਭਾਰ ਘਟਾਉਣ ਵਿੱਚ ਸਹਾਇਤਾ ਕਰਦੇ ਹਨ।

ਫੁੱਲਗੋਭੀ ‘ਚ ਮੌਜ਼ੂਦ ਪੋਟਾਸ਼ੀਅਮ ਦਿਲ ਦੀਆਂ ਧਮਨੀਆਂ ‘ਚ ਖੂਨ ਬਲਾਕ ਹੋਣ ਤੋਂ ਬਚਾਉਂਦਾ ਹੈ ਅਤੇ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ।

ਫੁੱਲਗੋਭੀ ਵਿੱਚ ਕਈ ਤਰ੍ਹਾਂ ਫਾਇਬਰ ਦੇ ਗੁਣ ਪਾਏ ਜਾਂਦੇ ਹਨ ਜੋ ਕੈਂਸਰ ਦੀ ਬਿਮਾਰੀ ਦੀ ਸੰਭਾਵਨਾ ਨੂੰ ਘਟਾਉਂਦੇ ਹਨ।

ਫੁੱਲਗੋਭੀ ਗਰਭਵਤੀ ਔਰਤਾਂ ਲਈ ਕਾਫੀ ਫਾਇਦੇਮੰਦ ਹੈ। ਇਹ ਅਣਜੰਮੇ ਬੱਚੇ ਦੇ ਵਿਕਾਸ ਵਿੱਚ ਕਾਰਗਾਰ ਸਾਬਿਤ ਹੁੰਦੀ ਹੈ।

Disclaimer

ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਜ਼ੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।

VIEW ALL

Read Next Story