Year Ender 2023: ਜਾਣੋ ਇਸ ਸਾਲ ਵਿੱਚ ਗੁਗਲ ਉੱਤੇ ਕੀ ਕੁਝ ਕੀਤਾ ਗਿਆ ਸੀ ਸਰਚ, ਖ਼ਬਰ 'ਚ ਹੈ ਪੂਰੀ ਸੂਚੀ
Advertisement
Article Detail0/zeephh/zeephh2034187

Year Ender 2023: ਜਾਣੋ ਇਸ ਸਾਲ ਵਿੱਚ ਗੁਗਲ ਉੱਤੇ ਕੀ ਕੁਝ ਕੀਤਾ ਗਿਆ ਸੀ ਸਰਚ, ਖ਼ਬਰ 'ਚ ਹੈ ਪੂਰੀ ਸੂਚੀ

Most Searched Things on Google in India 2023: ਗੂਗਲ ਨੇ ਸਾਲ 2023 ਦੀਆਂ ਟਾਪ ਸਰਚਾਂ ਦੀ ਸੂਚੀ ਜਾਰੀ ਕੀਤੀ ਹੈ। ਤੁਸੀਂ ਇਸ ਸਾਲ ਭਾਰਤ ਵਿੱਚ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੀਆਂ ਚੀਜ਼ਾਂ ਦੀ ਸੂਚੀ ਇੱਥੇ ਦੇਖ ਸਕਦੇ ਹੋ।

 

Year Ender 2023: ਜਾਣੋ ਇਸ ਸਾਲ ਵਿੱਚ ਗੁਗਲ ਉੱਤੇ ਕੀ ਕੁਝ ਕੀਤਾ ਗਿਆ ਸੀ ਸਰਚ, ਖ਼ਬਰ 'ਚ ਹੈ ਪੂਰੀ ਸੂਚੀ

Most Searched Things on Google in India 2023: ਸਾਲ 2023 ਦੇ ਖ਼ਤਮ ਹੋਣ ਨੂੰ ਹੁਣ ਕੁਝ ਹੀ ਸਮਾਂ ਰਹਿ ਗਿਆ ਹੈ। ਸਾਲ 2023 ਦੇ ਅੰਤ ਤੋਂ ਪਹਿਲਾਂ, ਗੂਗਲ ਨੇ ਇਸ ਸਾਲ ਦੀਆਂ ਸਭ ਤੋਂ ਵੱਧ ਖੋਜਾਂ ਦੀ ਸੂਚੀ ਜਾਰੀ ਕੀਤੀ ਹੈ, ਜੋ ਭਾਰਤ ਦੇ ਲੋਕਾਂ ਦੁਆਰਾ ਇੰਟਰਨੈਟ 'ਤੇ ਸਭ ਤੋਂ ਵੱਧ ਖੋਜ ਕੀਤੇ ਗਏ ਵਿਸ਼ਿਆਂ, ਪ੍ਰਸ਼ਨਾਂ ਅਤੇ ਰੁਚੀਆਂ ਨੂੰ ਦਰਸਾਉਂਦੀ ਹੈ। 

'ਈਅਰ ਇਨ ਸਰਚ 2023' (Year in Search 2023) ਸੂਚੀ ਵਿੱਚ ਸਾਰੀਆਂ ਸ਼੍ਰੇਣੀਆਂ ਸ਼ਾਮਲ ਹਨ - ਖ਼ਬਰਾਂ, ਮਨੋਰੰਜਨ, ਮੀਮਜ਼, ਯਾਤਰਾ, ਪਕਵਾਨਾਂ ਅਤੇ ਹੋਰ ਬਹੁਤ ਕੁਝ। ਸਾਲ ਦਾ ਸਭ ਤੋਂ ਵੱਧ ਖੋਜਿਆ ਗਿਆ ਇਵੈਂਟ ਚੰਦਰਯਾਨ-3 ਦੀ ਲਾਂਚਿੰਗ ਸੀ, ਜਿਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਭਾਰਤ ਨੂੰ ਚੰਦਰਮਾ 'ਤੇ ਉਤਰਨ ਵਾਲਾ ਚੌਥਾ ਦੇਸ਼ ਬਣਾ ਦਿੱਤਾ। ਇਹ ਘਟਨਾ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਇਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਕਿਸੇ ਵੀ ਦੇਸ਼ ਦੀ ਪਹਿਲੀ ਸਫਲ ਲੈਂਡਿੰਗ ਸੀ। 

ਇਹ ਵੀ ਪੜ੍ਹੋ:  Winter Foods: ਸਰਦੀਆਂ 'ਚ ਜ਼ਰੂਰ ਖਾਓ ਇਹ ਸਬਜ਼ੀਆਂ, ਮੌਸਮੀ ਬੀਮਾਰੀਆਂ ਰਹਿਣਗੀਆਂ ਦੂਰ 

ਟੌਪ ਦੀਆਂ 10 ਘਟਨਾਵਾਂ ਦੀ ਸੂਚੀ ਖੋਜੋ---(Most Searched Things on Google in India 2023)
ਭਾਰਤ ਵਿੱਚ, ਲੋਕਾਂ ਨੇ ਕਿਆਰਾ ਅਡਵਾਨੀ ਅਤੇ ਸ਼ੁਭਮਨ ਗਿੱਲ ਦੀ ਬਹੁਤ ਖੋਜ ਕੀਤੀ। ਵਿਸ਼ਵ ਕੱਪ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਵਿੱਚ ਕਾਫੀ ਦਿਲਚਸਪੀ ਸੀ।

1. ਚੰਦਰਯਾਨ-3 (Chandrayaan-3)
2. ਕਰਨਾਟਕ ਚੋਣ ਨਤੀਜੇ (Karnataka Election Results)
3. ਇਜ਼ਰਾਈਲ ਨਿਊਜ਼ (Israel News)
4. ਸਤੀਸ਼ ਕੌਸ਼ਿਕ (Satish Kaushik) 
5. ਬਜਟ 2023 (Budget 2023)
6. ਤੁਰਕੀ ਭੂਚਾਲ (Turkey Earthquake)
7. ਅਤੀਕ ਅਹਿਮਦ (Atiq Ahmed)
8. ਮੈਥਿਊ ਪੇਰੀ (Matthew Perry)
9. ਮਣੀਪੁਰ ਨਿਊਜ਼ (Manipur News)
10. ਓਡੀਸ਼ਾ ਰੇਲ ਹਾਦਸਾ (Odisha Train Accident)

ਕ੍ਰਿਕਟ ਜਗਤ 
ਇਸੇ ਤਰ੍ਹਾਂ ਕ੍ਰਿਕਟ ਜਗਤ 'ਚ ਸਾਊਦ ਸ਼ਕੀਲ, ਸ਼ੁਬਮਨ ਗਿੱਲ, ਗਲੇਨ ਮੈਕਸਵੈੱਲ, ਹਸੀਬੁੱਲਾ ਖਾਨ, ਹਰੀਮ ਸ਼ਾਹ, ਡੇਵਿਡ ਬੇਖਮ, ਸੂਰਿਆ ਕੁਮਾਰ ਯਾਦਵ ਅਤੇ ਟ੍ਰੈਵਿਸ ਹੈੱਡ ਦੀ ਦੋਵਾਂ ਦੇਸ਼ਾਂ ਦੇ ਲੋਕਾਂ ਨੇ ਕਾਫੀ ਭਾਲ ਕੀਤੀ।

-ਇੰਡੀਅਨ ਪ੍ਰੀਮੀਅਰ ਲੀਗ
-ਕ੍ਰਿਕਟ ਵਿਸ਼ਵ ਕੱਪ
-ਏਸ਼ੀਆ ਕੱਪ
-ਮਹਿਲਾ ਪ੍ਰੀਮੀਅਰ ਲੀਗ
-ਏਸ਼ੀਅਨ ਖੇਡਾਂ
-ਇੰਡੀਅਨ ਸੁਪਰ ਲੀਗ
-ਪਾਕਿਸਤਾਨ ਸੁਪਰ ਲੀਗ
-ਮਹਿਲਾ ਕ੍ਰਿਕਟ ਵਿਸ਼ਵ ਕੱਪ

ਫਿਲਮਾਂ
ਭਾਰਤ ਦੇ ਲੋਕਾਂ ਨੇ ਫਿਲਮਾਂ ਦੀ ਸੂਚੀ ਵਿੱਚ ਸਾਂਝੀਆਂ ਚੀਜ਼ਾਂ ਦੀ ਖੋਜ ਕੀਤੀ। ਇਸ ਵਿੱਚ Oppenheimer, ਪਠਾਨ, ਗਦਰ-2 ਫਿਲਮਾਂ ਸ਼ਾਮਲ ਹਨ।

ਇਹ ਵੀ ਪੜ੍ਹੋ:Neeru Bajwa Photos: ਬਲੈਕ ਰੰਗ ਦੇ ਸੂਟ 'ਚ ਨੀਰੂ ਬਾਜਵਾ ਨੇ ਦਿੱਤੇ ਕਿਲਰ ਪੋਜ਼, ਵੇਖੋ ਖੂਬਸੂਰਤ ਫੋਟੋਆਂ

 

Trending news