ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹੋਲੀ ਵਾਲੇ ਦਿਨ ਕੁਝ ਨੌਜਵਾਨ ਇੱਕ ਜਪਾਨੀ ਮਹਿਲਾ ਨੂੰ ਘੇਰ ਕੇ ਉਸ ਨੂੰ ਜ਼ਬਰਦਸਤੀ ਰੰਗ ਲਾ ਰਹੇ ਹਨ ਅਤੇ ਉਹ ਨੌਜਵਾਨਾਂ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ।
Trending Photos
Viral Video Japan women harassed in Delhi during Holi 2023: ਭਾਰਤ 'ਚ ਮਹਿਮਾਨ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ। ਦੇਸ਼ ਭਰ ਚ ਕਹਾਵਤ ਵੀ ਮਸ਼ਹੂਰ ਹੈ 'Atithi Devo Bhava' ਜਿਸਦੇ ਤਹਿਤ ਵਿਦੇਸ਼ਾਂ ਤੋਂ ਭਾਰਤ ਘੁੰਮਣ ਆਏ ਲੋਕਾਂ ਦਾ ਮਾਨ ਸਤਿਕਾਰ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਭਾਰਤ ਹੋਲੀ ਦੇ ਰੰਗਾਂ 'ਚ ਰੰਗਿਆ ਹੋਇਆ ਸੀ। ਹਾਲਾਂਕਿ ਇਸ ਦੌਰਾਨ ਭਾਰਤ ਦੀ ਰਾਜਧਾਨੀ ਦਿੱਲੀ ਤੋਂ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਜਪਾਨ ਤੋਂ ਭਾਰਤ ਘੁੰਮਣ ਆਈ ਇੱਕ ਮਹਿਲਾ ਨੂੰ ਕੁਝ ਸਿਰਫਿਰੇ ਮੁੰਡਿਆਂ ਵੱਲੋਂ ਜਬਰਦਸਤੀ ਰੰਗ ਲਗਾਇਆ ਗਿਆ।
ਹੋਲੀ 'ਤੇ ਕੁਝ ਸਿਰਫਿਰੇ ਮੁੰਡਿਆਂ ਵੱਲੋਂ 'ਬੁਰਾ ਨਾ ਮਾਨੋ ਹੋਲੀ ਹੈ' ਦੇ ਨਾਅਰੇ ਹੇਠ ਅਕਸਰ ਅਜਿਹੇ ਕੰਮ ਕੀਤੇ ਜਾਂਦੇ ਹਨ। ਦਿੱਲੀ ਤੋਂ ਸਾਹਮਣੇ ਆਈ ਵੀਡੀਓ ਵਿੱਚ ਕੁਝ ਬਦਮਾਸ਼ਾਂ ਵੱਲੋਂ ਹੋਲੀ ਵਾਲੇ ਦਿਨ ਜਪਾਨ ਦੀ ਮਹਿਲਾ ਨਾਲ ਦੁਰਵਿਵਹਾਰ ਕੀਤਾ ਗਿਆ ਤੇ ਨਾਲ ਹੀ ਉਸਨੂੰ ਜ਼ਬਰਦਸਤੀ ਰੰਗ ਵੀ ਲਗਾਇਆ ਗਿਆ। ਇਨ੍ਹਾਂ ਹੀ ਨਹੀਂ, ਉਸਦੇ ਸਿਰ 'ਤੇ ਅੰਡਾ ਵੀ ਮਾਰਿਆ ਗਿਆ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਦੌਰਾਨ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਇੱਕ ਨਾਬਾਲਗ ਸਣੇ ਚਾਰ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ: Punjab Budget 2023 Updates: ਕਿਸਾਨਾਂ ਨੂੰ ਮੁਫ਼ਤ ਬਿਜਲੀ ਲਈ 9,331 ਕਰੋੜ ਰੁਪਏ, ਸਿੱਖਿਆ ਖੇਤਰ ਲਈ 17,072 ਕਰੋੜ
ਇਹ ਵੀਡੀਓ ਫਿਲਹਾਲ ਦੀ ਘੜੀ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਵਾਇਰਲ ਵੀਡੀਓ ਰਾਜਧਾਨੀ ਦਿੱਲੀ ਦੇ ਪਹਾੜਗੰਜ ਇਲਾਕੇ ਦੀ ਹੈ। ਦੱਸ ਦਈਏ ਕਿ ਪੁਲਿਸ ਵੱਲੋਂ ਜਪਾਨ ਅੰਬੈਸੀ ਨੂੰ ਪੱਤਰ ਲਿਖ ਕੇ ਪੀੜਤ ਲੜਕੀ ਬਾਰੇ ਜਾਣਕਾਰੀ ਮੰਗੀ ਗਈ ਹੈ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪੀੜਤ ਲੜਕੀ ਵੱਲੋਂ ਖੁਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਜਿਸ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤੀ ਗਈ।
जितनी बार ये वीडियो देख रही हूँ, उतनी बार खून खौल रहा है। चाहे कुछ हो जाए इनमें से किसी को नहीं छोड़ूँगी, हम सुनिश्चित करेंगे इनमें से एक एक लफ़ंगा सलाख़ों के पीछे पहुँचेगा। pic.twitter.com/ckDKrYry6B
— Swati Maliwal (@SwatiJaiHind) March 10, 2023
(For more news apart from Viral Video of Japan women harassed in Delhi during Holi 2023, stay tuned to Zee PHH)