PPSC Result: ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਰਹਿਣ ਵਾਲੇ ਅਮਨਦੀਪ ਮਾਂਗੋ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਪੇਪਰ ਪਾਸ ਕਰਕੇ ਪੰਜਾਬ ਭਰ ਵਿੱਚ 10ਵਾਂ ਰੈਂਕ ਹਾਸਲ ਕੀਤਾ।
Trending Photos
PPSC Result: ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਰਹਿਣ ਵਾਲੇ ਅਮਨਦੀਪ ਮਾਂਗੋ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਪੇਪਰ ਪਾਸ ਕਰਕੇ ਪੰਜਾਬ ਭਰ ਵਿੱਚ 10ਵਾਂ ਰੈਂਕ ਹਾਸਲ ਕੀਤਾ। ਇਸ ਨਤੀਜੇ ਦੇ ਆਉਣ ਤੋਂ ਬਾਅਦ ਪਰਿਵਾਰ ਅਤੇ ਇਲਾਕਾ ਗੁਰੂਹਰਸਹਾਏ ਵਿੱਚ ਖੁਸ਼ੀ ਦਾ ਮਾਹੌਲ ਹੈ।
ਅਮਨਦੀਪ ਮਾਂਗੋ ਇਸ ਤੋਂ ਪਹਿਲਾਂ ਸਕੂਲ ਸਿੱਖਿਆ ਵਿਭਾਗ ਮੋਹਾਲੀ ਵਿੱਚ ਨੌਕਰੀ ਕਰ ਰਹੇ ਹਨ ਤੇ ਨੌਕਰੀ ਦੇ ਨਾਲ-ਨਾਲ ਕੜੀ ਮਿਹਨਤ ਕਰਕੇ ਪੰਜਾਬ ਪਬਲਿਕ ਸਰਵਿਸ ਦਾ ਪੇਪਰ ਪਾਸ ਕਰਕੇ ਪੰਜਾਬ ਭਰ ਵਿੱਚ ਦਸਵਾਂ ਰੈਂਕ ਹਾਸਲ ਕੀਤਾ ਹੈ।
ਬੱਚਿਆਂ ਦੀ ਮਿਹਨਤ ਜਦ ਲਿਆਂਦੀ ਹੈ ਤਾਂ ਮਾਤਾ-ਪਿਤਾ ਦਾ ਸਿਰ ਫਖਰ ਨਾਲ ਹੋਰ ਉੱਚਾ ਹੋ ਜਾਂਦਾ ਹੈ। ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਰਹਿਣ ਵਾਲੇ ਅਮਨਦੀਪ ਮਾਂਗੋ ਨੇ ਪੜ੍ਹਾਈ ਕਰਕੇ ਪਹਿਲਾ ਤਾਂ ਸਿੱਖਿਆ ਵਿਭਾਗ ਵਿੱਚ 2005 ਵਿੱਚ ਇਕ ਕਲਰਕ ਦੇ ਅਹੁਦੇ ਉਤੇ ਨੌਕਰੀ ਕਰਦੇ ਹੋਏ ਇਸ ਵਿਭਾਗ ਵਿੱਚ ਪ੍ਰਮੋਸ਼ਨ ਲੈ ਕੇ ਸੀਨੀਅਰ ਸਹਾਇਕ ਦਾ ਅਹੁਦਾ ਹਾਸਲ ਕੀਤਾ ਹੈ ਅਤੇ ਨਾਲ ਹੀ ਨਾਲ ਪੀਸੀਐਸ ਦੇ ਪੇਪਰ ਦੀ ਤਿਆਰੀ ਦੀ ਮਿਹਨਤ ਰੰਗ ਲਿਆਈ ਹੈ ਅਤੇ ਪੀਸੀਐਸ ਦਾ ਪੇਪਰ ਪਾਸ ਕਰਦੇ ਹੋਏ ਪੰਜਾਬ ਭਰ ਵਿੱਚ 10ਵਾਂ ਰੈਂਕ ਹਾਸਲ ਕੀਤਾ।
ਨਤੀਜਾ ਆਉਣ ਤੋਂ ਬਾਅਦ ਅਮਨਦੀਪ ਮਾਂਗੋ ਦੇ ਘਰ ਉਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ ਅਤੇ ਰਿਸ਼ਤੇਦਾਰ ਅਮਨਦੀਪ ਮਾਂਗੋ ਦੇ ਘਰ ਉਤੇ ਲੋਕ ਵਧਾਈ ਦੇਣ ਲਈ ਪੁੱਜ ਰਹੇ ਹਨ। ਅਮਨਦੀਪ ਦੇ ਪਿਤਾ ਡਾਕਟਰ ਜਗਜੀਤ ਸਿੰਘ ਅਤੇ ਮਾਤਾ ਆਸ਼ਾ ਰਾਣੀ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਬੇਟੇ ਅਮਨਦੀਪ ਦੀ ਮਿਹਨਤ ਰੰਗ ਲਿਆਈ ਹੈ।
ਇਹ ਵੀ ਪੜ੍ਹੋ : Punjab Breaking Live Updates: ਸੋਹਾਣਾ 'ਚ ਡਿੱਗੀ ਵੱਡੀ ਬਹੁਮੰਜ਼ਿਲਾ ਇਮਾਰਤ, 2 ਦੀ ਮੌਤ: 3 ਲੋਕ ਅਜੇ ਵੀ ਮਲਬੇ ਹੇਠ ਦੱਬੇ; ਰੈਸਕਿਊ ਆਪ੍ਰੇਸ਼ਨ ਖ਼ਤਮ
ਉਸ ਨੇ ਕੜੀ ਮਿਹਨਤ ਕੀਤੀ। ਇਸ ਪ੍ਰੀਖਿਆ ਨੂੰ ਪਾਸ ਕੀਤਾ ਅਤੇ ਪੰਜਾਬ ਵਿੱਚ 10ਵਾਂ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਖੁਹਾਇਸ਼ ਸੀ ਕਿ ਉਹ ਪੜ੍ਹ ਲਿਖ ਕੇ ਇੱਕ ਵੱਡਾ ਅਧਿਕਾਰੀ ਬਣੇ ਅਤੇ ਅੱਜ ਉਸਦਾ ਅਤੇ ਸਾਡਾ ਸੁਪਨਾ ਪੂਰਾ ਹੋ ਗਿਆ ਹੈ।
ਇਹ ਵੀ ਪੜ੍ਹੋ : Ludhiana Nagar Nigam Result: ਨਗਰ ਨਿਗਮ ਲੁਧਿਆਣਾ ਦੇ ਚੋਣ ਨਤੀਜੇ; 46 ਵਾਰਡਾਂ ਦੇ ਨਤੀਜੇ ਐਲਾਨੇ, 20 'ਤੇ 'ਆਪ' ਦੀ ਜਿੱਤ