Viral video: ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਖ਼ਤਰਨਾਕ ਢੰਗ ਨਾਲ ਕੁੱਤੇ ਨੇ ਖਿਡੌਣਾ ਆਪਣੇ ਮੂੰਹ ਵਿੱਚ ਫਸਾ ਲਿਆ ਸੀ। ਇਸ ਤੋਂ ਬਾਅਦ ਉਹ ਖਿਡੌਣਾ ਕੁੱਤੇ ਦੇ ਗਲੇ 'ਚ ਬੁਰੀ ਤਰ੍ਹਾਂ ਫਸ ਗਿਆ ਅਤੇ ਉਸ ਦੀ ਜਾਨ ਮੁਸੀਬਤ 'ਚ ਆ ਗਈ।
Trending Photos
Viral video: ਲੋਕ ਆਪਣੇ ਘਰਾਂ ਵਿੱਚ ਕੁੱਤੇ ਪਾਲਦੇ ਹਨ ਅਤੇ ਉਹਨਾਂ ਨੂੰ ਆਪਣੇ ਬੱਚੇ ਜਾਂ ਘਰ ਦਾ ਮੈਂਬਰ ਮੰਨਦੇ ਹਨ। ਸਾਨੂੰ ਲੱਗਦਾ ਹੈ ਕਿ ਪਾਲਤੂ ਜਾਨਵਰ ਰੱਖਣਾ ਇੱਕ ਆਸਾਨ ਗੱਲ ਹੁੰਦੀ ਹੈ ਪਰ ਕਿਸੇ ਵੀ ਪਾਲਤੂ ਜਾਨਵਰ ਦੇ ਮਾਲਕ ਨੂੰ ਪੁੱਛੋ ਅਤੇ ਉਹ ਤੁਹਾਨੂੰ ਦੱਸੇਗਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਤੋਂ ਘੱਟ ਨਹੀਂ ਹੈ।
ਇਹ ਸਭ ਕੋਈ ਆਸਾਨ ਗੱਲ ਨਹੀਂ ਹੈ ਕਿਉਂਕਿ ਪਾਲਤੂ ਜਾਨਵਰ ਕਈ ਵਾਰ ਇੱਕ ਅਜਿਹੀ ਸਥਿਤੀ ਵਿੱਚ ਫਸ ਜਾਂਦੇ ਹਨ ਜੋ ਜਾਨਲੇਵਾ ਵੀ ਹੋ ਸਕਦਾ ਹੈ। ਭਾਵੇਂ ਅਸੀਂ ਕਿੰਨੀ ਵੀ ਸਖ਼ਤ ਕੋਸ਼ਿਸ਼ ਕਰਦੇ ਹਾਂ, ਅਜਿਹਾ ਲਗਦਾ ਹੈ ਕਿ ਉਹ ਸਾਨੂੰ ਆਪਣੇ ਆਲੇ ਦੁਆਲੇ ਰੱਖਣ ਲਈ ਨਵੀਂ ਮੁਸੀਬਤ ਪੈਦਾ ਕਰਨ ਦਾ ਤਰੀਕਾ ਲੱਭਦੇ ਰਹਿੰਦੇ ਹਨ ਬਿਲਕੁਲ ਇਸ ਕੁੱਤੇ ਦੀ ਤਰ੍ਹਾਂ ਜਿਸ ਨੇ ਖੇਡਦੇ ਸਮੇਂ ਗਲਤੀ ਨਾਲ ਆਪਣਾ ਖਿਡੌਣਾ ਨਿਗਲ ਲਿਆ।
HERO! Dr. Hunt saved this dog that had swallowed a Kong Toy. (:drandyroark)
— GoodNewsCorrespondent (@GoodNewsCorres1) April 3, 2023
ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜੋ ਕਿ ਇੱਕ ਪੱਤਰਕਾਰ ਦੁਆਰਾ ਟਵਿੱਟਰ 'ਤੇ ਸਾਂਝਾ ਕੀਤਾ ਗਿਆ, ਵੀਡੀਓ ਵਿੱਚ ਇੱਕ ਡਾਕਟਰ ਕੁੱਤੇ ਦੇ ਗਲੇ ਵਿੱਚੋਂ ਗੇਂਦ ਨੂੰ ਕੱਢਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਕਲਿਪ ਚਲਦੀ ਹੈ, ਵੈਟਰਨ ਕੁੱਤੇ ਨੂੰ ਨੀਚੇ ਲਿਟਾ ਕਿ ਖਿਡੌਣੇ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਕੁਝ ਤਣਾਅ ਭਰੇ ਪਲਾਂ ਤੋਂ ਬਾਅਦ, ਉਹ ਕੁੱਤੇ ਨੂੰ ਘੁੱਟਣ ਤੋਂ ਬਚਾਉਣ ਦਾ ਪ੍ਰਬੰਧ ਕਰਦੀ ਹੈ ਅਤੇ ਖਿਡੌਣੇ ਨੂੰ ਸਫਲਤਾਪੂਰਵਕ ਬਾਹਰ ਕੱਢ ਲੈਂਦੀ ਹੈ ਜਿਸ ਤੋਂ ਬਾਅਦ ਉਹ ਬਹੁਤ ਖੁਸ਼ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Emergency Landing: ਫਲਾਈਟ ਦੀ ਅਚਾਨਕ ਕਰਵਾਈ ਗਈ ਐਮਰਜੈਂਸੀ ਲੈਂਡਿੰਗ! 137 ਸਨ ਸਵਾਰ
ਦੱਸ ਦੇਈਏ ਕਿ ਇਸ ਪੋਸਟ ਨੂੰ ਹੁਣ ਤੱਕ 87k ਤੋਂ ਵੱਧ ਵਿਊਜ਼ ਅਤੇ ਬਹੁਤ ਸਾਰੀਆਂ ਪ੍ਰਤੀਕਿਰਿਆਵਾਂ ਮਿਲੀਆਂ ਹਨ। ਲੋਕਾਂ ਨੇ ਕੁੱਤੇ ਨਾਲ ਇੰਨੇ ਧੀਰਜ ਰੱਖਣ ਅਤੇ ਇਸਦੀ ਮਦਦ ਕਰਨ ਲਈ ਡਾਕਟਰ ਦਾ ਧੰਨਵਾਦ ਕੀਤਾ ਹੈ। ਦੂਜਿਆਂ ਨੇ ਟਿੱਪਣੀ ਕੀਤੀ ਕਿ ਜੇਕਰ ਧਿਆਨ ਨਾ ਦਿੱਤਾ ਗਿਆ ਤਾਂ ਮਾਮਲਾ ਕਿੰਨਾ ਖਤਰਨਾਕ ਹੋ ਸਕਦਾ ਸੀ। ਦੂਜਿਆਂ ਨੇ ਲਿਖਿਆ ਕਿ ਸ਼ਾਇਦ ਦੁਬਾਰਾ ਕੁੱਤਾ ਕਦੇ ਵੀ ਅਜਿਹੇ ਖਿਡੌਣੇ ਨਾਲ ਨਹੀਂ ਖੇਡੇਗਾ।