Twitter Crashes: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘X’ ਦਾ ਸਰਵਰ ਡਾਊਨ, ਯੂਜ਼ਰਸ ਨਹੀਂ ਦੇਖ ਪਾ ਰਹੇ ਟਵੀਟ
Advertisement
Article Detail0/zeephh/zeephh2021434

Twitter Crashes: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘X’ ਦਾ ਸਰਵਰ ਡਾਊਨ, ਯੂਜ਼ਰਸ ਨਹੀਂ ਦੇਖ ਪਾ ਰਹੇ ਟਵੀਟ

Twitter Crashes: ਟਵਿੱਟਰ ਦੁਬਾਰਾ ਡਾਊਨ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਹੁਣ ਯੂਜ਼ਰਸ  ਟਵੀਟ ਦੇਖ ਨਹੀਂ ਪਾ ਰਹੇ ਹਨ। ਉਪਭੋਗਤਾਵਾਂ ਨੂੰ ਉਨ੍ਹਾਂ ਦੇ ਕਿਸੇ ਵੀ ਟੈਬ 'ਤੇ ਕੋਈ ਟਵੀਟ ਨਹੀਂ ਦਿਖਾਈ ਦੇ ਰਿਹਾ ਸੀ। 

Twitter Crashes: ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘X’ ਦਾ ਸਰਵਰ ਡਾਊਨ, ਯੂਜ਼ਰਸ ਨਹੀਂ ਦੇਖ ਪਾ ਰਹੇ ਟਵੀਟ

Twitter Crashes: ਸੋਸ਼ਲ ਮੀਡੀਆ ਪਲੇਟਫਾਰਮ 'ਟਵਿੱਟਰ' ਦੇ ਦੁਬਾਰਾ ਡਾਊਨ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਾਰਨ ਯੂਜ਼ਰ ਨਾ ਤਾਂ ਪੋਸਟ ਕਰ ਸਕਦੇ ਹਨ ਅਤੇ ਨਾ ਹੀ ਦੇਖ ਸਕਦੇ ਹਨ। ਵੀਰਵਾਰ ਨੂੰ ਸਵੇਰੇ 11 ਵਜੇ ਤੋਂ ਭਾਰਤ ਸਮੇਤ ਦੁਨੀਆ ਭਰ ਦੇ ਉਪਭੋਗਤਾਵਾਂ ਨੂੰ X ਤੱਕ ਪਹੁੰਚ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੋਸਟ ਦੀ ਬਜਾਏ ਯੂਜ਼ਰਸ ਨੂੰ ਇਕ ਮੈਸੇਜ ਦਿਖਾਈ ਦੇ ਰਿਹਾ ਹੈ ਜਿਸ 'ਤੇ ਲਿਖਿਆ ਹੈ 'X let's go'।

ਇਸ ਨੇ ਪਲੇਟਫਾਰਮ ਦੇ ਡੈਸਕਟਾਪ ਅਤੇ ਮੋਬਾਈਲ ਸੰਸਕਰਣਾਂ ਨੂੰ ਪ੍ਰਭਾਵਿਤ ਕੀਤਾ ਹੈ। ਬਹੁਤ ਸਾਰੇ ਲੋਕਾਂ ਨੇ X ਨੂੰ ਆਊਟੇਜ ਟਰੈਕਿੰਗ ਵੈੱਬਸਾਈਟ downdetector.com 'ਤੇ ਡਾਊਨ ਹੋਣ ਦੀ ਰਿਪੋਰਟ ਦਿੱਤੀ ਹੈ। Downdetector ਦੇ ਅਨੁਸਾਰ, ਪਲੇਟਫਾਰਮ ਦੀ ਵਰਤੋਂ ਕਰਨ ਦੇ ਯੋਗ ਨਾ ਹੋਣ ਦੀਆਂ 70,000 ਤੋਂ ਵੱਧ ਰਿਪੋਰਟਾਂ ਆਈਆਂ ਹਨ। ਫਿਲਹਾਲ ਇਸ ਸਮੱਸਿਆ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ: Bathinda Crime News: ਬਠਿੰਡਾ 'ਚ ਨਹੀ ਰੁਕ ਰਹੀਆਂ ਘਟਨਾਵਾਂ, ਹੋ ਜਾਓ ਸਾਵਧਾਨ, ਇੱਕ ਨੌਜਵਾਨ ਉੱਤੇ ਹੋਇਆ ਹਮਲਾ

ਇਸ ਦੇ ਨਾਲ ਹੀ ਸਾਰੀਆਂ ਟੈਬਾਂ ਜਿਸ ਵਿੱਚ ਜਾਣਕਾਰੀ ਸ਼ਾਮਲ ਹਨ - ਸਭ ਖਾਲੀ ਨਜ਼ਰ ਆ ਰਹੇ ਹਨ।। ਆਊਟੇਜ ਅਜੇ ਵੀ ਜਾਰੀ ਹੈ ਅਤੇ ਫਿਲਹਾਲ ਇਹ ਅਸਪਸ਼ਟ ਹੈ ਕਿ ਇਹ ਕਦੋਂ ਤੱਕ ਚੱਲੇਗਾ। ਕਿਹਾ ਜਾ ਰਿਹਾ ਹੈ ਕਿ ਇਹ ਸਮੱਸਿਆ ਗਲੋਬਲ ਹੈ ਅਤੇ ਸਿਰਫ ਭਾਰਤੀ ਉਪਭੋਗਤਾਵਾਂ ਲਈ ਖਾਸ ਨਹੀਂ ਹੈ। ਅਜਿਹਾ ਲੱਗਦਾ ਹੈ ਕਿ ਇਹ ਮੁੱਦਾ ਸਿਰਫ ਟਵੀਟ (Twitter Crashes)ਦੀ ਦਿੱਖ ਨੂੰ ਪ੍ਰਭਾਵਿਤ ਕਰ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਮਾਮਲਾ ਸਾਹਮਣੇ ਆਉਣ ਦੇ ਕੁਝ ਹੀ ਮਿੰਟਾਂ 'ਚ ਹੀ #TwitterDown ਵੈੱਬਸਾਈਟ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ, ਉਪਭੋਗਤਾ ਟਵੀਟ ਫਿਲਹਾਲ ਕਿਸੇ ਨੂੰ ਨਜ਼ਰ ਨਹੀਂ ਆ ਰਹੇ ਹਨ।

fallback

ਸਟੈਟਿਸਟਾ ਦੇ ਅਨੁਸਾਰ, X ਦੇ ਦੁਨੀਆ ਭਰ ਵਿੱਚ 330 ਮਿਲੀਅਨ ਤੋਂ ਵੱਧ ਉਪਭੋਗਤਾ ਹਨ। ਅਮਰੀਕਾ ਵਿੱਚ ਇਸਦੇ 9.5 ਕਰੋੜ ਅਤੇ ਭਾਰਤ ਵਿੱਚ 2.7 ਕਰੋੜ ਉਪਭੋਗਤਾ ਹਨ। ਹਰ ਰੋਜ਼ ਕਰੀਬ 50 ਕਰੋੜ ਪੋਸਟਾਂ ਬਣੀਆਂ ਹਨ। ਇਹ ਜੁਲਾਈ 2006 ਵਿੱਚ ਲਾਂਚ ਕੀਤਾ ਗਿਆ ਸੀ। 27 ਅਕਤੂਬਰ, 2022 ਨੂੰ, ਐਲੋਨ ਮਸਕ ਨੇ ਇਸਨੂੰ $44 ਬਿਲੀਅਨ ਵਿੱਚ ਖਰੀਦਿਆ।

ਇਹ ਵੀ ਪੜ੍ਹੋ:  Punjab News: ਹੋ ਜਾਓ ਸਾਵਧਾਨ! ਪਲਾਸਟਿਕ ਦੀ ਨਜਾਇਜ਼ ਵਰਤੋਂ ਕਰਨ ਵਾਲਿਆਂ ਦੀ ਖੈਰ ਨਹੀਂ, ਸਰਕਾਰ ਹੋਈ ਸਖ਼ਤ

ਇਸ ਤੋਂ ਪਹਿਲਾਂ ਇਸ ਸਾਲ ਮਾਰਚ ਵਿੱਚ ਵੀ ਐਕਸ (ਉਦੋਂ ਟਵਿੱਟਰ) ਦੀ ਸਰਵਿਸ ਡਾਊਨ (Twitter Crashes)ਹੋ ਗਈ ਸੀ। ਉਦੋਂ ਯੂਜ਼ਰਸ ਨੂੰ ਆਪਣੀ ਟਾਈਮ ਲਾਈਨ 'ਤੇ ਟਵੀਟ ਦੇਖਣ ਅਤੇ ਨਵੇਂ ਟਵੀਟ ਪੋਸਟ ਕਰਨ 'ਚ ਦਿੱਕਤ ਆ ਰਹੀ ਸੀ। 

Trending news