ਰਾਜਿੰਦਰ ਹਸਪਤਾਲ 'ਚ ਚੱਲਦੇ ਆਪ੍ਰੇਸ਼ਨ ਦੌਰਾਨ ਗਈ ਬਿਜਲੀ, ਵਿਰੋਧੀਆਂ ਨੇ ਚੁੱਕੇ ਸਵਾਲ
Advertisement
Article Detail0/zeephh/zeephh2615419

ਰਾਜਿੰਦਰ ਹਸਪਤਾਲ 'ਚ ਚੱਲਦੇ ਆਪ੍ਰੇਸ਼ਨ ਦੌਰਾਨ ਗਈ ਬਿਜਲੀ, ਵਿਰੋਧੀਆਂ ਨੇ ਚੁੱਕੇ ਸਵਾਲ

Patiala News: ਇਸ ਘਟਨਾ ਤੋਂ ਬਾਅਦ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਨੇ ਖੁੱਦ ਸਹਾਮਣੇ ਆਕੇ ਇਸ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ।

ਰਾਜਿੰਦਰ ਹਸਪਤਾਲ 'ਚ ਚੱਲਦੇ ਆਪ੍ਰੇਸ਼ਨ ਦੌਰਾਨ ਗਈ ਬਿਜਲੀ, ਵਿਰੋਧੀਆਂ ਨੇ ਚੁੱਕੇ ਸਵਾਲ

Patiala News: ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਚੱਲਦੇ ਆਪ੍ਰੇਸ਼ਨ ਦੌਰਾਨ ਆਪ੍ਰੇਸ਼ਨ ਥੀਏਟਰ 'ਚ ਬਿਜਲੀ ਚੱਲੀ ਗਈ। ਪਟਿਆਲਾ ਦਾ ਰਾਜਿੰਦਰਾ ਹਸਪਤਾਲ ਮੁੜ ਸਵਾਲਾਂ ਦੇ ਘੇਰੇ 'ਚ ਆ ਗਿਆ ਹੈ। ਮਰੀਜ਼ਾਂ ਦਾ ਆਪ੍ਰਰੇਸ਼ਨ ਚੱਲ ਰਿਹਾ ਸੀ। ਆਪ੍ਰੇਸ਼ਨ ਕਰ ਰਹੇ ਡਾਕਟਰਾਂ ਨੇ ਨਾਰਾਜ਼ਗੀ ਜਤਾਈ ਹੈ। ਡਾਕਟਰਾਂ ਨੇ ਕਿਹਾ ਕਿ ਜੇ ਮਰੀਜ਼ ਨੂੰ ਕੁੱਝ ਹੋਇਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ। 

ਇਸ ਘਟਨਾ ਤੋਂ ਬਾਅਦ ਵਿਰੋਧੀਆਂ ਨੇ ਪੰਜਾਬ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ...ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਬਿਜਲੀ ਦੀ ਮਾੜੀ ਹਾਲਤ, ਦੋ ਚੀਜ਼ਾਂ ਜਿਨ੍ਹਾਂ ਨੂੰ ਠੀਕ ਕਰਨ ਦਾ ਤੁਸੀਂ ਵਾਅਦਾ ਕੀਤਾ ਸੀ, ਇੱਕ ਬਹੁਤ ਹੀ ਦਰਦਨਾਕ ਘਟਨਾ ਵਿੱਚ ਸਾਹਮਣੇ ਆਈਆਂ ਹਨ। ਰਾਜਿੰਦਰਾ ਹਸਪਤਾਲ ਦੇ ਇੱਕ ਸਰਜਨ ਨੂੰ ਕੈਮਰੇ ਦੇ ਸਾਹਮਣੇ ਆਉਣਾ ਪਿਆ ਅਤੇ ਇੱਕ ਡਿਸਕਲੇਮਰ ਜਾਰੀ ਕਰਨਾ ਪਿਆ ਕਿ ਓਟੀ ਵਿੱਚ ਸਰਜਰੀ ਦੌਰਾਨ ਬਿਜਲੀ ਦੀ ਅਸਫਲਤਾ ਕਾਰਨ ਮਰੀਜ਼ ਦੀ ਮੌਤ ਹੋ ਸਕਦੀ ਹੈ। ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀ ਆਪਣੇ ਤਾਨਾਸ਼ਾਹ ਕੇਜਰੀਵਾਲ ਨੂੰ ਖੁਸ਼ ਕਰਨ ਲਈ ਪੰਜਾਬ ਛੱਡ ਕੇ ਦਿੱਲੀ ਚਲੇ ਗਏ ਹਨ। ਪਰ ਕਿਸ ਕੀਮਤ 'ਤੇ?

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਲਿਖਿਆ ਕਿ..ਜੀਅ ਤਾਂ ਨਹੀਂ ਕਰਦਾ ਕਿ ਅਜਿਹੇ ਗੈਰ ਮਨੁੱਖੀ ਕਾਰਨਾਮਿਆਂ ਬਾਰੇ ਟਵੀਟ ਕੀਤਾ ਜਾਵੇ ਪਰ ਅਸਲੀਅਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੰਸੀ ਵਿਚ ਇਕ ਵਾਰ ਫਿਰ ਤੋਂ ਲਾਈਟ ਨਾ ਹੋਣ ਕਾਰਣ ਚਲਦੇ ਅਪਰੇਸ਼ਨ ਵਿਚ ਡਾਕਟਰਾਂ ਨੂੰ ਮੋਬਾਈਲ ਫੋਨ ਦੀਆਂ ਲਾਈਟਾਂ ਚਲਾ ਕੇ ਕੰਮ ਕਰਨਾ ਪੈ ਰਿਹਾ ਹੈ। ਇੰਨਾ ਹੀ ਨਹੀਂ ਵਾਇਰਲ ਵੀਡੀਓ ਵਿਚ ਡਾਕਟਰ ਆਪ ਦੱਸ ਰਹੇ ਹਨ ਕਿ ਸਿਰਫ ਲਾਈਟ ਹੀ ਨਹੀਂ ਗਈ ਬਲਕਿ ਅਪਰੇਸ਼ਨ ਥੀਏਟਰ ਵਿਚ ਇਲਾਜ ਵਾਸਤੇ ਲੋੜੀਂਦੇ ਸਾਰੇ ਉਪਕਰਣ ਵੀ ਬੰਦ ਹੋ ਗਏ ਹਨ। ’ਸਿੱਖਿਆ ਤੇ ਸਿਹਤ’ ਕ੍ਰਾਂਤੀ ਵਾਲੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਇਹੋ ਪ੍ਰਾਪਤੀ ਹੈ। ਹੋਰ ਕੁਝ ਵੀ ਕਹਿਣਾ ਕੁਤਾਹੀ ਹੋਵੇਗਾ....

ਦੂਜੇ ਪਾਸੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕਰਦਿਆਂ ਲਿਖਿਆ ਕਿ...ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਪਾਵਰ ਬੈਕਅੱਪ ਸਿਸਟਮ ਮਲਟੀ ਲੈਵਲ (3 ਹੌਟਲਾਈਨ) ਹਨ ਅਤੇ ਬਿਨਾਂ ਕਿਸੇ ਸਮੱਸਿਆ ਦੇ ਕੰਮ ਕਰ ਰਹੇ ਹਨ। ਅੱਜ, ਇੱਕ ਲੋਕਸ ਨੁਕਸ ਕਾਰਨ ਬਿਜਲੀ ਦਾ ਕੁਝ ਸਮੇਂ ਲਈ ਬਿਜਲੀ ਚਲੀ ਲਈ ਗਈ। ਯੂਪੀਐਸ ਅਤੇ ਜਨਰੇਟਰ ਬੈਕਅੱਪ ਨੇ ਬਿਨਾਂ ਕਿਸੇ ਸਮੱਸਿਆ ਦੇ ਕੰਮ ਕੀਤਾ ਅਤੇ ਸਰਜਰੀ ਕੀਤੀ ਗਈ। ਮਰੀਜ਼ ਠੀਕ ਹੋ ਰਿਹਾ ਹੈ। ਬਦਕਿਸਮਤੀ ਨਾਲ, ਇੱਕ ਜੂਨੀਅਰ ਡਾਕਟਰ ਘਬਰਾ ਗਿਆ ਅਤੇ ਉਸਨੇ ਇੱਕ ਵੀਡੀਓ ਰਿਕਾਰਡ ਕੀਤੀ। ਮੈਡੀਕਲ ਸਟਾਫ ਨੂੰ ਹਰ ਸਮੇਂ ਮਰੀਜ਼ਾਂ ਦੀ ਦੇਖਭਾਲ 'ਤੇ ਕੇਂਦ੍ਰਿਤ ਕਰਨਾ ਚਾਹੀਦਾ ਹੈ। 

Trending news