Ludhiana News: ਸਕੂਲ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਜਿੱਥੇ ਮਜ਼ਦੂਰ ਲਗਾਉਣ ਦੀ ਬਜਾਏ ਅਧਿਆਪਕਾਂ ਵੱਲੋਂ ਲੋੜ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਤੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਰੇਤ ਦੇ ਭਰੇ ਥੈਲੇ ਅਤੇ ਹੋਰ ਸਮਾਨ ਚੁਕਵਾਇਆ ਜਾ ਰਿਹਾ ਹੈ।
Trending Photos
Ludhiana News: ਲੁਧਿਆਣਾ ਦੇ ਜਵਾਹਰ ਨਗਰ ਸਥਿਤ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਆਫ ਐਮੀਨੈਂਸ) ਦੇ ਵਿਦਿਆਰਥੀਆਂ ਕੋਲੋਂ ਮਜ਼ਦੂਰੀ ਕਰਵਾਉਣ ਦਾ ਮਾਮਲਾ ਕਾਫੀ ਜ਼ਿਆਦਾ ਭੱਖ ਗਿਆ ਹੈ। ਜਾਣਕਾਰੀ ਮੁਤਾਬਿਕ ਤਿੰਨ, ਚਾਰ ਦਿਨਾਂ ਤੋਂ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਮਜ਼ਦੂਰੀ ਕਰਵਾਈ ਜਾ ਰਹੀ ਸੀ, ਕਿਉਂਕਿ ਸਕੂਲ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਦਾ ਇੱਕ ਵੀਡੀਓ ਵੀ ਸਹਾਮਣੇ ਆਇਆ ਹੈ। ਜਿਸ ਉੱਤੇ ਕਾਰਵਾਈ ਕਰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਇਲਾਕੇ ਦੇ ਕੌਂਸਲਰ ਕਪਿਲ ਕੁਮਾਰ ਸੋਨੂੰ ਦੇ ਵੱਲੋਂ ਡੀਸੀ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ ਸਕੂਲ ਵਿੱਚ ਬਾਥਰੂਮ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਜਿਸ ਦੌਰਾਨ ਜਿਹੜੇ ਬੱਚੇ ਸਕੂਲ ਵਿੱਚ ਲੇਟ ਆਉਂਦੇ ਹਨ। ਉਨ੍ਹਾਂ ਬੱਚਿਆਂ ਦੇ ਕੋਲੋਂ ਰੇਤਾ ਬਜਰੀ ਚੁੱਕਵਾ ਕੇ ਬਾਲ ਮਜ਼ਦੂਰੀ ਕਰਵਾਈ ਜਾਂਦੀ ਹੈ।
ਬੱਚਿਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਡਾ ਇਲਾਕਾ ਪਿਛੜਾ ਹੋਇਆ ਇਲਾਕਾ ਹੈ। ਇਸ ਸਕੂਲ ਵਿੱਚ ਦਿਹਾੜੀ ਮਜ਼ਦੂਰੀ ਕਰਨ ਵਾਲਿਆਂ ਦੇ ਬੱਚੇ ੜ੍ਹਦੇ ਹਨ ਜੇਕਰ ਸਕੂਲ ਵਿੱਚ ਹੀ ਮਜ਼ਦੂਰੀ ਕਰਵਾਉਣੀ ਹੈ ਤਾਂ ਸਕੂਲ ਵਿੱਚ ਭੇਜਣ ਦਾ ਕੋਈ ਫਾਇਦਾ ਨਹੀਂ।
ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਦਿਨ ਰਾਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਜਵਾਰ ਨਗਰ ਸਥਿਤ ਸਕੂਲ ਆਫ ਐਮੀਨੈਂਸ 'ਚ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਤੋਂ ਮਜ਼ਦੂਰੀ ਕਰਵਾਈ ਜਾ ਰਹੀ ਹੈ।
ਦੱਸਣਾ ਬਣਦਾ ਹੈ ਕਿ ਲੁਧਿਆਣਾ ਦੇ ਜਵਾਹਰ ਨਗਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਕੂਲ ਆਫ ਐਮੀਨੈਂਸ (ਲੜਕੇ) ਦੇ ਵਿਦਿਆਰਥੀਆਂ ਤੋਂ ਅਧਿਆਪਕਾਂ ਵੱਲੋਂ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਹੀ ਦਿਨ ਪਹਿਲਾਂ ਪੜ੍ਹਾਈ ਕਰਵਾਉਣ ਦੀ ਜਗ੍ਹਾ ਮਜ਼ਦੂਰੀ ਕਰਵਾਈ ਜਾ ਰਹੀ ਹੈ।
ਸਕੂਲ ਵਿੱਚ ਨਿਰਮਾਣ ਦਾ ਕੰਮ ਚੱਲ ਰਿਹਾ ਹੈ ਜਿੱਥੇ ਮਜ਼ਦੂਰ ਲਗਾਉਣ ਦੀ ਬਜਾਏ ਅਧਿਆਪਕਾਂ ਵੱਲੋਂ ਲੋੜ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਤੋਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਰੇਤ ਦੇ ਭਰੇ ਥੈਲੇ ਅਤੇ ਹੋਰ ਸਮਾਨ ਚੁਕਵਾਇਆ ਜਾ ਰਿਹਾ ਹੈ।
ਜਿਵੇਂ ਹੀ ਵਿਦਿਆਰਥੀਆਂ ਦੇ ਸਕੂਲ ਵਿੱਚ ਮਜ਼ਦੂਰੀ ਕਰਨ ਦੀ ਵੀਡੀਓ ਵਾਇਰਲ ਹੋਈ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ।