Punjab Regiment: ਪੰਜਾਬ ਦੀ ਰੈਜੀਮੈਂਟ ਨੇ ਫਰਾਂਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਕੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਨਾਮ ਰੁਸ਼ਨਾ ਦਿੱਤਾ ਹੈ। ਪ੍ਰੈਕਟਿਸ ਪਰੇਡ ਦੌਰਾਨ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ।
Trending Photos
Punjab Regiment: ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਜੁਲਾਈ ਨੂੰ ਪੈਰਿਸ ਵਿੱਚ ਹੋਣ ਵਾਲੀ ਬੈਸਿਟਲ ਡੇ ਪਰੇਡ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਦੌਰਾਨ ਪੰਜਾਬ ਰੈਜੀਮੈਂਟ ਫਰਾਂਸ ਵਿੱਚ ਹੋਣ ਵਾਲੇ ਬੈਸਿਟਲ ਡੇ ਸਮਾਰੋਹ ਵਿੱਚ ਭਾਰਤੀ ਫ਼ੌਜ ਦੀ ਨੁਮਾਇੰਦਗੀ ਕਰੇਗੀ। ਇਸ ਪਰੇਡ ਦਾ ਅਭਿਆਸ ਵੀਡੀਓ ਟਵਿੱਟਰ 'ਤੇ ਸਾਹਮਣੇ ਆਇਆ ਹੈ।
ਵੀਡੀਓ 'ਚ ਪੰਜਾਬ ਰੈਜੀਮੈਂਟ ਦੇ ਜਵਾਨ 'ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ', 'ਭਾਰਤੀ ਸੈਨਾ ਕੀ ਜੈ', 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾ ਰਹੇ ਹਨ। ਪੰਜਾਬ ਰੈਜੀਮੈਂਟ ਨੇ ਪੂਰੇ ਵਿਸ਼ਵ ਵਿੱਚ ਭਾਰਤ ਦਾ ਨਾਮ ਰੁਸ਼ਨਾ ਦਿੱਤਾ ਹੈ। ਭਾਰਤੀ ਸਸ਼ਤਰ ਬਲਾਂ ਦੀ ਤ੍ਰਿਕੋਣੀ-ਸੇਵਾ ਟੁਕੜੀ ਜੋ 6 ਜੁਲਾਈ ਨੂੰ ਪੈਰਿਸ ਲਈ ਰਵਾਨਾ ਹੋਈ ਸੀ ਇਸ ਵਿੱਚ 269 ਜਵਾਨ ਸ਼ਾਮਲ ਹਨ। ਦਲ ਵਿੱਚ ਸੈਨਾ ਦੇ 77 ਮਾਰਚਿੰਗ ਮੁਲਾਜ਼ਮ ਅਤੇ ਬੈਂਡ ਦੇ 38 ਜਵਾਨ ਸ਼ਾਮਲ ਹਨ।
ਫੌਜ ਦੀ ਟੁਕੜੀ ਦੀ ਅਗਵਾਈ ਕੈਪਟਨ ਅਮਨ ਜਗਤਾਪ, ਜਲ ਸੈਨਾ ਦੀ ਟੁਕੜੀ ਦੀ ਅਗਵਾਈ ਕਮਾਂਡਰ ਵਰਤ ਬਘੇਲ ਤੇ ਹਵਾਈ ਫੌਜ ਦੀ ਟੁਕੜੀ ਦੀ ਅਗਵਾਈ ਸਕਾਡ੍ਰਨ ਲੀਡਰ ਸਿੰਧੂ ਰੈਡੀ ਕਰਨਗੇ। ਪੰਜਾਬ ਰੈਜੀਮੈਂਟ ਨੇ ਸਿਰਫ਼ ਵਿਸ਼ਵ ਯੁੱਧਾਂ ਵਿੱਚ ਬਲਕਿ ਆਜ਼ਾਦੀ ਤੋਂ ਬਾਅਦ ਆਪ੍ਰੇਸ਼ਨਾਂ ਵਿੱਚ ਵੀ ਹਿੱਸਾ ਲਿਆ ਸੀ। ਇਸ ਮੌਕੇ ਪੰਜਾਬ ਰੈਜੀਮੈਂਟ ਦੇ ਸੂਬੇਦਾਰ ਸਤਿੰਦਰਪਾਲ ਸਿੰਘ ਨੇ ਕਿਹਾ, “ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ, ਸਾਡੇ ਪੁਰਖਿਆਂ ਨੇ ਇੱਥੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਲੋਕ ਸਾਨੂੰ ਇੱਜ਼ਤ ਨਾਲ ਦੇਖ ਰਹੇ ਹਨ ਅਤੇ ਅਸੀਂ ਚੰਗਾ ਮਹਿਸੂਸ ਕਰ ਰਹੇ ਹਾਂ... ਇਹ ਮਾਣ ਵਾਲੀ ਗੱਲ ਹੈ ਕਿ ਅਸੀਂ (ਬੈਸਿਟਲ ਡੇਅ ਪਰੇਡ ਦੌਰਾਨ) ਮਾਰਚ ਕਰਾਂਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਮ ਕਰਾਂਗੇ।”
ਇਹ ਵੀ ਪੜ੍ਹੋ : Punjab Flood News: ਪੰਜਾਬ 'ਚ ਹੜ੍ਹ ਦੀ ਮਾਰ ਝੱਲ ਰਹੇ ਲੋਕ, ਵੀਡੀਓ ਰਾਹੀਂ ਵੇਖੋ ਵੱਖ-ਵੱਖ ਜ਼ਿਲ੍ਹਿਆਂ ਦਾ ਹਾਲ
ਪੰਜਾਬ ਰੈਜੀਮੈਂਟ, ਭਾਰਤੀ ਫੌਜ ਦੀ ਸਭ ਤੋਂ ਪੁਰਾਣੀ ਇਨਫੈਂਟਰੀ ਰੈਜੀਮੈਂਟਾਂ ਵਿੱਚੋਂ ਇੱਕ ਹੈ, ਜਿਸਦੀ ਸ਼ੁਰੂਆਤ 1761 ਵਿੱਚ ਹੋਈ ਸੀ, ਜਿਸ ਨੇ ਦੋਵੇਂ ਵਿਸ਼ਵ ਯੁੱਧਾਂ ਦੇ ਨਾਲ-ਨਾਲ ਆਜ਼ਾਦੀ ਤੋਂ ਬਾਅਦ ਦੇ ਆਪ੍ਰੇਸ਼ਨਾਂ ਵਿੱਚ ਵੀ ਹਿੱਸਾ ਲਿਆ ਹੈ। ਪਹਿਲੇ ਵਿਸ਼ਵ ਯੁੱਧ ਵਿੱਚ ਉਨ੍ਹਾਂ ਨੇ 18 ਯੁੱਧ ਦੇ ਰੰਗਮੰਚ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਰੈਜੀਮੈਂਟ ਦੇ ਸਿਪਾਹੀ ਮੇਸੋਪੋਟੇਮੀਆ, ਗੈਲੀਪੋਲੀ, ਫਲਸਤੀਨ, ਮਿਸਰ, ਚੀਨ, ਹਾਂਗਕਾਂਗ, ਦਮਿਸ਼ਕ ਅਤੇ ਫਰਾਂਸ ਵਿੱਚ ਲੜੇ।
ਇਹ ਵੀ ਪੜ੍ਹੋ : Punjab Weather Today: ਪੰਜਾਬ ਤੇ ਹਰਿਆਣਾ 'ਚ ਮੀਂਹ ਨੇ ਮਚਾਈ ਤਬਾਹੀ; 11ਦੀ ਮੌਤ, ਕਰੋੜਾਂ ਦਾ ਨੁਕਸਾਨ