MLA Sanjay Gaikwad: ਮਹਾਰਾਸ਼ਟਰ ਦੇ ਬੁਲਢਾਣਾ ਸ਼ਿਵਸੈਨਾ ਵਿਧਾਇਕ ਸੰਜੇ ਗਾਇਕਵਾੜ ਦਾ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ।
Trending Photos
MLA Sanjay Gaikwad: ਵਿਰੋਧੀ ਧਿਰ ਦੇ ਨੇਤਾ ਅਤੇ ਸੰਸਦ ਮੈਂਬਰ ਰਾਹੁਲ ਦੇ ਬਿਆਨ ਤੋਂ ਬਾਅਦ ਮਹਾਰਾਸ਼ਟਰ ਦੇ ਬੁਲਢਾਣਾ ਤੋਂ ਸ਼ਿਵਸੈਨਾ ਵਿਧਾਇਕ ਸੰਜੇ ਗਾਇਕਵਾੜ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੋ ਰਾਹੁਲ ਗਾਂਧੀ ਦੀ ਜ਼ੁਬਾਨ ਕੱਟਕੇ ਲੈ ਕੇ ਆਏਗਾ ਮੈਂ ਉਸ ਨੂੰ 11 ਲੱਖ ਰੁਪਏ ਦਵਾਂਗਾ।
ਕਾਂਗਰਸ ਨੇਤਾ ਰਾਹੁਲ ਗਾਂਧੀ ਹਾਲ ਹੀ 'ਚ ਅਮਰੀਕਾ ਦੌਰੇ 'ਤੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਭਾਜਪਾ ਤੇ ਆਰਐਸਐਸ 'ਤੇ ਨਿਸ਼ਾਨਾ ਸਾਧਿਆ ਸੀ। ਇਸ ਦੌਰਾਨ ਉਨ੍ਹਾਂ ਨੇ ਸਿੱਖਾਂ ਨੂੰ ਲੈ ਕੇ ਵਿਵਾਦਿਤ ਬਿਆਨ ਵੀ ਦਿੱਤਾ ਸੀ। ਅਮਰੀਕਾ ਵਿੱਚ ਉਨ੍ਹਾਂ ਦੇ ਬਿਆਨਾਂ ਕਾਰਨ ਦੇਸ਼ ਵਿੱਚ ਸਿਆਸੀ ਪਾਰਾ ਵਧ ਗਿਆ ਹੈ।
ਇਸ ਦੌਰਾਨ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ।
ਇਹ ਵੀ ਪੜ੍ਹੋ : Ravneet Bittu News: ਰਵਨੀਤ ਸਿੰਘ ਬਿੱਟੂ ਦੇ ਵਿਵਾਦਿਤ ਬਿਆਨ 'ਤੇ ਕਾਂਗਰਸੀਆਂ ਦਾ ਪਲਟਵਾਰ
ਸ਼ਿਵ ਸੈਨਾ ਦੇ ਵਿਧਾਇਕ ਨੇ ਦਿੱਤਾ ਵਿਵਾਦਿਤ ਬਿਆਨ
ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਰਾਹੁਲ ਗਾਂਧੀ ਦੀ ਜੀਭ ਕੱਟਣ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਦੂਜੇ ਪਾਸੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ।
ਬਿੱਟੂ ਦੇ ਇਸ ਬਿਆਨ ਨੂੰ ਲੈ ਕੇ ਕਈ ਕਾਂਗਰਸੀ ਨੇਤਾਵਾਂ ਨੇ ਪਲਟਵਾਰ ਕੀਤਾ ਹੈ। ਕਾਂਗਰਸੀ ਆਗੂ ਸੁਪ੍ਰਿਆ ਸ੍ਰੀਨੇਤ ਨੇ ਰਾਹੁਲ ਗਾਂਧੀ ਨੂੰ ਆਸਤੀਨ ਦਾ ਸੱਪ ਤੱਕ ਕਹਿ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸਨੇ ਰਾਹੁਲ ਗਾਂਧੀ ਦੇ ਅੱਗੇ ਪਿੱਛੇ ਰਹਿ ਕੇ ਆਪਣਾ ਪੂਰਾ ਸਿਆਸੀ ਕਰੀਅਰ ਬਣਾਇਆ। ਉਹ ਸੱਤਾ ਦੇ ਲਾਲਚ ਵਿੱਚ ਵਿਰੋਧੀਆਂ ਦੀ ਗੋਦੀ ਵਿੱਚ ਬੈਠ ਕੇ ਸਸਤੇ ਬਿਆਨ ਦੇ ਰਿਹਾ ਹੈ। ਉਨ੍ਹਾਂ ਨੇ ਰਵਨੀਤ ਬਿੱਟੂ ਨੂੰ ਕਿਹਾ ਕਿ ਤੁਹਾਡੀ ਅਸਲੀਅਤ ਲੋਕਾਂ ਨੂੰ ਪਤਾ ਚੱਲਣੀ ਚਾਹੀਦੀ ਹੈ। ਸਾਸ਼ਤਰਾਂ ਵਿੱਚ ਤੁਹਾਡੇ ਵਰਗੇ ਨੂੰ ਆਸਤੀਨ ਦਾ ਸੱਪ ਕਿਹਾ ਗਿਆ ਹੈ।
ਇਹ ਵੀ ਪੜ੍ਹੋ : Panchayat Elections: ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ 'ਚ ਪੰਜਾਬ ਸਰਕਾਰ! ਜਲਦ ਹੋਵੇਗਾ ਤਰੀਕਾਂ ਦਾ ਐਲਾਨ