Rs 2000 Note Exchange News: ਪਿਛਲੇ ਦੋ ਦਿਨਾਂ ਤੋਂ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਭੰਬਲਭੂਸਾ ਬਣਿਆ ਹੋਇਆ ਸੀ ਕਿ ਕੀ 2000 ਰੁਪਏ ਦੇ ਨੋਟ ਬਦਲਣ ਲਈ ਫਾਰਮ ਭਰਨਾ ਪਵੇਗਾ। ਹੁਣ ਰਿਜ਼ਰਵ ਬੈਂਕ ਨੇ ਇਸ 'ਤੇ ਸਥਿਤੀ ਸਾਫ਼ ਕਰ ਦਿੱਤੀ ਹੈ।
Trending Photos
Rs 2000 Note Exchange News: ਬੈਂਕ 'ਚ 2000 ਰੁਪਏ (Rs 2000 notes) ਦੇ ਨੋਟ ਜਮ੍ਹਾ ਕਰਵਾਉਣ ਅਤੇ ਬਦਲਣ ਦੀ ਤਰੀਕ ਅੱਜ ਤੋਂ ਸ਼ੁਰੂ ਹੋਵੇਗੀ। ਦੱਸ ਦੇਈਏ ਕਿ ਪਿਛਲੇ ਸ਼ੁੱਕਰਵਾਰ ਨੂੰ, ਭਾਰਤੀ ਰਿਜ਼ਰਵ ਬੈਂਕ (RBI) ਨੇ 2000 ਰੁਪਏ ਦੇ ਸਾਰੇ ਨੋਟਾਂ ਨੂੰ ਪ੍ਰਚਲਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। 23 ਮਈ ਤੋਂ 2000 ਰੁਪਏ ਦੇ ਨੋਟ ਬਦਲਣ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ।
ਭਾਰਤੀ ਰਿਜ਼ਰਵ ਬੈਂਕ ਨੇ ਦੇਸ਼ ਦੇ ਸਾਰੇ ਬੈਂਕਾਂ ਨੂੰ ਇਸ ਲਈ ਤਿਆਰ ਰਹਿਣ ਲਈ ਕਿਹਾ ਹੈ। ਪਰ ਪਿਛਲੇ ਦੋ ਦਿਨਾਂ ਤੋਂ ਸਭ ਤੋਂ ਵੱਧ ਭੰਬਲਭੂਸਾ ਇਹ ਸੀ ਕਿ ਕੀ 2000 ਰੁਪਏ ਦੇ ਨੋਟ ਬਦਲਣ ਲਈ ਬੈਂਕਾਂ ਵਿੱਚ ਫਾਰਮ ਭਰਨਾ ਪਵੇਗਾ? ਰਿਜ਼ਰਵ ਬੈਂਕ ਨੇ ਹੁਣ ਇਹ ਭੰਬਲਭੂਸਾ ਦੂਰ ਕਰ ਦਿੱਤਾ ਹੈ। ਰਿਜ਼ਰਵ ਬੈਂਕ ਨੇ ਸਾਫ ਕਿਹਾ ਹੈ ਕਿ 2000 ਰੁਪਏ ਦੇ ਨੋਟਾਂ ਦਾ ਡਾਟਾ ਬਰਕਰਾਰ ਰੱਖਣ ਲਈ ਬੈਂਕ ਨੂੰ ਹਰ ਜਮ੍ਹਾ ਅਤੇ ਐਕਸਚੇਂਜ 'ਤੇ ਇਕ ਫਾਰਮ ਭਰਨਾ ਹੋਵੇਗਾ।
ਇਹ ਵੀ ਪੜ੍ਹੋ: Teachers Transfer News: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਟੇਸ਼ਨ ਬਦਲੀ ਲਈ ਇੱਕ ਹੋਰ ਮੌਕਾ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ 2000 ਰੁਪਏ ਦੇ ਸਾਰੇ ਨੋਟਾਂ ਦਾ ਵੇਰਵਾ ਰੱਖਿਆ ਜਾਵੇਗਾ। ਰਿਜ਼ਰਵ ਬੈਂਕ ਨੇ ਆਪਣੀ ਵੈੱਬਸਾਈਟ 'ਤੇ ਜਾਰੀ ਇਕ ਸਰਕੂਲਰ 'ਚ ਕਿਹਾ ਹੈ ਕਿ ਸਾਰੇ ਬੈਂਕ 2000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲੇ ਜਾਣ ਸੰਬੰਧੀ ਰੋਜ਼ਾਨਾ ਡਾਟਾ ਤਿਆਰ ਕਰਨਗੇ ਅਤੇ ਜਦੋਂ ਵੀ ਉਨ੍ਹਾਂ ਤੋਂ ਮੰਗਿਆ ਜਾਵੇਗਾ ਤਾਂ ਇਸ ਨੂੰ ਉਪਲਬਧ ਕਰਾਇਆ ਜਾਵੇਗਾ।
-ਰਿਜ਼ਰਵ ਬੈਂਕ ਨੇ ਫਾਰਮ ਦਾ ਇੱਕ ਫਾਰਮੈਟ ਵੀ ਜਾਰੀ ਕੀਤਾ ਹੈ। ਇਸ ਵਿੱਚ ਬੈਂਕ ਦਾ ਨਾਮ, ਮਿਤੀ, ਨੋਟ ਬਦਲਣ ਦੀ ਰਕਮ ਅਤੇ ਕੁੱਲ ਰਕਮ ਭਰੀ ਜਾਵੇਗੀ। ਇਹ ਫਾਰਮ ਬੈਂਕ ਦੇ ਕਰਮਚਾਰੀਆਂ ਦੁਆਰਾ ਭਰਿਆ ਜਾਵੇਗਾ, ਅਤੇ ਇਸ 'ਤੇ ਬੈਂਕ ਦੇ ਕਰਮਚਾਰੀ ਦੇ ਦਸਤਖਤ ਵੀ ਹੋਣਗੇ। ਬੈਂਕ ਸਾਰੇ ਗਾਹਕਾਂ ਦਾ ਡਾਟਾ ਤਿਆਰ ਕਰੇਗਾ।
-ਹਾਲਾਂਕਿ, ਕੇਂਦਰੀ ਬੈਂਕ ਨੇ ਲੋਕਾਂ ਨੂੰ ਕਿਹਾ ਹੈ ਕਿ ਜਿਨ੍ਹਾਂ ਕੋਲ 2000 ਰੁਪਏ ਦੇ ਨੋਟ ਹਨ, ਉਹ 23 ਮਈ ਤੋਂ 30 ਸਤੰਬਰ, 2030 ਦੇ ਵਿਚਕਾਰ ਉਨ੍ਹਾਂ ਨੂੰ ਹੋਰ ਮੁੱਲਾਂ ਦੇ ਨੋਟਾਂ ਨਾਲ ਬਦਲ ਸਕਦੇ ਹਨ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਟ ਬਦਲਣ ਤੋਂ ਨਾ ਘਬਰਾਉਣ। ਲੋਕਾਂ ਕੋਲ 4 ਮਹੀਨਿਆਂ ਤੋਂ ਵੱਧ ਦਾ ਸਮਾਂ ਹੈ, ਉਹ ਆਸਾਨੀ ਨਾਲ ਕਿਸੇ ਵੀ ਬ੍ਰਾਂਚ ਵਿੱਚ ਜਾ ਕੇ 2000 ਦੇ ਨੋਟ ਬਦਲਵਾ ਸਕਦੇ ਹਨ।