ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਕੇਂਦਰੀ ਬਜਟ ਵੀ ਪੇਸ਼ ਕੀਤਾ ਸੀ। ਦਰਅਸਲ, ਤਤਕਾਲੀ ਵਿੱਤ ਮੰਤਰੀ ਟੀ.ਟੀ. ਕ੍ਰਿਸ਼ਨਮਾਚਾਰੀ ਦਾ ਕਰੰਸੀ ਘੋਟਾਲਾ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਹਿਰੂ ਨੇ 1958 ਵਿੱਚ ਦੇਸ਼ ਦਾ ਬਜਟ ਪੇਸ਼ ਕੀਤਾ।
1977 ਤੋਂ 1979 ਤੱਕ ਪ੍ਰਧਾਨ ਮੰਤਰੀ ਰਹੇ ਮੋਰਾਰਜੀ ਦੇਸਾਈ ਨੇ 1962 ਦੇ ਅੰਤਰਿਮ ਬਜਟ ਦੇ ਨਾਲ 1959 ਤੋਂ 1963 ਤੱਕ ਲਗਾਤਾਰ ਬਜਟ ਪੇਸ਼ ਕੀਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ 1967 ਦੇ ਅੰਤਰਿਮ ਬਜਟ ਦੇ ਬਜਟ ਦੇ ਨਾਲ-ਨਾਲ 1967, 1968 ਅਤੇ 1969 ਦੇ ਬਜਟ ਵੀ ਪੇਸ਼ ਕੀਤੇ। ਉਨ੍ਹਾਂ ਕੋਲ ਸਭ ਤੋਂ ਵੱਧ ਕੇਂਦਰੀ ਬਜਟ ਪੇਸ਼ ਕਰਨ ਦਾ ਰਿਕਾਰਡ ਹੈ। ਮੋਰਾਰਜੀ ਨੇ ਕੁੱਲ 10 ਬਜਟ ਪੇਸ਼ ਕੀਤੇ ਸਨ। ਜਿਨ੍ਹਾਂ ਵਿੱਚੋਂ 8 ਸਾਲਾਨਾ 'ਤੇ 2 ਅੰਤਰਿਮ ਬਜਟ ਸਨ।
1969 ਵਿੱਚ ਮੋਰਾਰਜੀ ਦੇਸਾਈ ਦੇ ਅਸਤੀਫ਼ੇ ਤੋਂ ਬਾਅਦ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣੀ। ਇੰਦਰਾ ਗਾਂਧੀ ਨੇ ਸਾਲ 1970 'ਚ ਬਜਟ ਪੇਸ਼ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਵਿੱਤ ਮੰਤਰਾਲਾ ਆਪਣੇ ਹੱਥਾਂ ਵਿੱਚ ਲੈ ਲਿਆ। ਹਾਲਾਂਕਿ, ਇੱਕ ਸਾਲ ਬਾਅਦ ਉਨ੍ਹਾਂ ਨੇ ਤਤਕਾਲੀ ਗ੍ਰਹਿ ਮੰਤਰੀ ਯਸ਼ਵੰਤਰਾਓ ਚਵਾਨ ਨੂੰ ਵਿੱਤ ਮੰਤਰੀ ਨਿਯੁਕਤ ਕੀਤਾ।
ਵਿੱਤ ਮੰਤਰੀ ਵੀ.ਪੀ. ਸਿੰਘ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਨਵਰੀ ਅਤੇ ਜੁਲਾਈ 1987 ਦੇ ਵਿਚਕਾਰ ਵਿੱਤ ਮੰਤਰਾਲੇ ਦੀ ਥੋੜ੍ਹੇ ਸਮੇਂ ਲਈ ਅਗਵਾਈ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦਾ ਬਜਟ ਵੀ ਪੇਸ਼ ਕੀਤਾ।
ਪੀ.ਵੀ. ਨਰਸਿਮਾ ਰਾਓ ਦੀ ਸਰਕਾਰ ਵਿੱਚ ਮਨਮੋਹਨ ਸਿੰਘ ਵਿੱਤ ਮੰਤਰੀ ਸਨ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦਾ ਬਜਟ ਪੇਸ਼ ਕੀਤਾ। 1991 ਦਾ ਬਜਟ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਬਜਟ ਵਿੱਚੋਂ ਇੱਕ ਸੀ। ਇਸ ਬਜਟ ਵਿੱਚ ਭਾਰਤੀ ਅਰਥਚਾਰੇ ਦੇ ਉਦਾਰੀਕਰਨ, ਨਿੱਜੀਕਰਨ ਅਤੇ ਵਿਸ਼ਵੀਕਰਨ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਹੀ 1994 ਦੇ ਬਜਟ 'ਚ ਸਰਵਿਸ ਟੈਕਸ ਵੀ ਲਾਗੂ ਕੀਤਾ ਗਿਆ ਸੀ। ਮਨਮੋਹਨ ਸਿੰਘ 2004-2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ट्रेन्डिंग फोटोज़